ਮਾਈਕ੍ਰੋਸਾਫਟ ਨੇ ਲਾਂਚ ਕੀਤਾ ਸਰਫੇਸ ਸੀਰੀਜ਼ ਦਾ ਸਭ ਤੋਂ ਸਸਤਾ ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼
Saturday, Oct 03, 2020 - 05:15 PM (IST)
ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਆਪਣੀ ਸਰਫੇਸ ਸੀਰੀਜ਼ ਤਹਿਤ ਆਪਣਾ ਸਭ ਤੋਂ ਸਸਤਾ ਲੈਪਟਾਪ Microsoft Surface Go ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਅਪਡੇਟਿਡ Surface Pro X ਨੂੰ ਵੀ ਬਾਜ਼ਾਰ ’ਚ ਪੇਸ਼ ਕੀਤਾ ਹੈ ਜੋ ਕਿ ਪਹਿਲਾਂ ਦੇ ਮੁਕਾਬਲੇ ਕਈ ਖ਼ਾਸ ਫੀਚਰਜ਼ ਨਾਲ ਲੈਸ ਹੈ। ਦੱਸ ਦੇਈਏ ਕਿ Microsoft Surface Go ਨੂੰ ਫਿਲਹਾਲ ਯੂ.ਐੱਸ. ’ਚ ਲਾਂਚ ਕੀਤਾ ਗਿਆ ਹੈ ਜਦਕਿ Surface Pro X ਭਾਰਤ ’ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
Microsoft Surface Go ਦੀ ਕੀਮਤ
Microsoft Surface Go ਨੂੰ ਯੂ.ਐੱਸ. ’ਚ 549.99 ਡਾਲਰ (ਕਰੀਬ 40,300 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ ਅਤੇ ਇਹ ਪ੍ਰੀ-ਬੁਕਿੰਗ ਲਈ ਉਪਲੱਬਧ ਹੋ ਗਿਆ ਹੈ। ਇਹ ਲੈਪਟਾਪ ਆਈਸ ਬਲਿਊ, ਸਟੈਂਡਸਟੋਨ ਅਤੇ ਪਲੈਟਿਨਮ ਰੰਗ ’ਚ ਉਪਲੱਬਧ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਇਸ ਦੀ ਭਾਰਤੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
Microsoft Surface Pro X ਦੀ ਕੀਮਤ
Microsoft Surface Pro X ਦੇ ਲਾਂਚ ਦੇ ਨਾਲ ਹੀ ਕੰਪਨੀ ਨੇ ਇਸ ਦੀ ਭਾਰਤ ’ਚ ਐਲਾਨ ਕਰ ਦਿੱਤਾ ਹੈ। ਭਾਰਤ ’ਚ ਇਸ ਡਿਵਾਈਸ ਦੇ 16 ਜੀ.ਬੀ.+256 ਜੀ.ਬੀ. ਐੱਲ.ਟੀ.ਈ. ਮਾਡਲ ਦੀ ਕੀਮਤ 1,49,999 ਰੁਪਏ ਹੈ। ਜਦਕਿ 16 ਜੀ.ਬੀ.+512 ਜੀ.ਬੀ. ਐੱਲ.ਟੀ.ਈ. ਮਾਡਲ ਨੂੰ 1,78,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਹ ਪਲੈਟਿਨਮ ਅਤੇ ਕਾਲੇ ਰੰਗ ’ਚ ਉਪਲੱਬਧ ਹੋਵੇਗਾ। ਭਾਰਤ ’ਚ ਇਸ ਨੂੰ ਲਾਂਚ ਦੇ ਨਾਲ ਹੀ ਪ੍ਰੀ-ਬੁਕਿੰਗ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਇਸ ਦੀ ਸੇਲ 13 ਅਕਤੂਬਰ ਨੂੰ ਸ਼ੁਰੂ ਹੋਵੇਗੀ।
Microsoft Surface Pro X ’ਚ 2880x1920 ਪਿਕਸਲ ਦੇ ਸਕਰੀਨ ਰੈਜ਼ੋਲਿਊਸ਼ਨ ਨਾਲ 13.0 ਇੰਚ ਡਿਸਪਲੇਅ ਦਿੱਤੀ ਗਈ ਹੈ। ਇਸ ਨੂੰ Microsoft SQ 2 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਅਤੇ ਇਹ Microsoft SQ 2 ਜੀ.ਪੀ.ਯੂ. ਨਾਲ ਲੈਸ ਹੈ। ਇਸ ਵਿਚ ਕੁਨੈਕਟੀਵਿਟੀ ਲਈ ਵਾਈ-ਫਾਈ 5, ਬਲੂਟੂਥ 5.0, ਕੁਆਲਕਾਮ ਸਨੈਪਡ੍ਰੈਗਨ X24 LTE ਮਾਡਮ, nanoSIM ਅਤੇ ਈ-ਸਿਮ ਵਰਗੇ ਫੀਚਰਜ਼ ਮੌਜੂਦ ਹਨ। ਇਸ ਤੋਂ ਇਲਾਵਾ ਨਵੇਂ ਸਰਫੇਸ ਪ੍ਰੋ ਐਕਸ ’ਚ ਯੂਜ਼ਰਸ ਨੂੰ ਐਕਸਲੈਰੋਮੀਟਰ, ਜਾਇਰੋਸਕੋਪ, ਮੈਗਨੈਟੋਮੀਟਰ ਅਤੇ ਐਂਬੀਅੰਟ ਲਾਈਟ ਸੈਂਸਰ ਮਿਲਣਗੇ।