ਜਲਦੀ ਲਾਂਚ ਹੋਵੇਗਾ ਮਾਈਕ੍ਰੋਮੈਕਸ ਦਾ ਨੌਚ ਡਿਸਪਲੇਅ ਵਾਲਾ ਸਮਾਰਟਫੋਨ

12/13/2018 11:25:18 AM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਆਪਣਾ ਪਹਿਲਾ ਨੌਚ ਡਿਸਪਲੇਅ ਵਾਲਾ ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੀ ਹੈ। ਲਾਂਚ ਹੋਣ ਵਾਲੇ ਮਾਈਕ੍ਰੋਮੈਕਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਤੋਂ ਇਲਾਵਾ ਫੋਨ ਦੇ ਨਾਂ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਮਾਈਕ੍ਰੋਮੈਕਸ ਇੰਡੀਆ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਟਵੀਟ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿਚ ‘Does the powerful excite you?’ ਲਿਖਿਆ ਨਜ਼ਰ ਆ ਰਿਹਾ ਹੈ।

 

ਮਈਕ੍ਰੋਮੈਕਸ ਨੇ ਅਕਤੂਬਰ ਮਹੀਨੇ ’ਚ ਮਾਈਕ੍ਰੋਮੈਕਸ Bharat 5 Inifity Edition ਅਤੇ Bharat 4 Diwali ਸਮਾਰਟਫੋਨ ਲਾਂਚ ਕੀਤਾ ਸੀ। ਦੋਵੇਂ ਹੀ ਸਮਾਰਟਫੋਨ ਐਂਡਰਾਇਡ ਓਰੀਓ (ਗੋ ਐਡੀਸ਼ਨ) ’ਤੇ ਆਧਾਰਿਤ ਸਨ। Bharat 5 Infinity Edition ਦੀ ਕੀਮਤ 5,899 ਰੁਪਏ ਸੀ। ਉਥੇ ਹੀ Bharat 4 Diwali ਐਡੀਸ਼ਨ ਨੂੰ ਕੰਪਨੀ ਨੇ 4,199 ਰੁਪਏ ’ਚ ਲਾਂਚ ਕੀਤਾ ਸੀ। 


Related News