ਬਦਲ ਗਿਆ ਇੰਸਟਾਗ੍ਰਾਮ ਦਾ ਐਲਗੋਰਿਦਮ, ਹੁਣ ਅਜਿਹੇ ਕ੍ਰਿਏਟਰਾਂ ਦਾ ਹੋਵੇਗਾ ਵੱਡਾ ਫਾਇਦਾ
Thursday, May 02, 2024 - 02:30 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਫੋਟੋ ਸ਼ੇਅਰਿਗ ਐਪ ਇੰਸਟਾਗ੍ਰਾਮ 'ਤੇ ਅੱਜ ਅਰਬਾਂ ਕ੍ਰਿਏਟਰ ਹਨ ਜੋ ਰੋਜ਼ਾਨਾ ਤਮਾਮ ਤਰ੍ਹਾਂ ਦੇ ਕੰਟੈਂਟ ਬਣਾ ਰਹੇ ਹਨ। ਉਂਝ ਦਾ ਇੰਸਟਾਗ੍ਰਾਮ ਇਕ ਫੋਟੋ ਸ਼ੇਅਰਿੰਗ ਐਪ ਹੈ ਪਰ ਰੀਲਜ਼ ਦੀ ਲਾਂਚਿੰਗ ਤੋਂ ਬਾਅਦ ਇਹ ਇਕ ਸ਼ਾਰਟ ਵੀਡੀਓ ਐਪ ਬਣ ਕੇ ਰਹਿ ਗਿਆ ਹੈ। ਅੱਜ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਤੁਹਾਨੂੰ ਰੀਲਜ਼ ਹੀ ਦਿਸਣਗੀਆਂ।
ਇੰਸਟਾਗ੍ਰਾਮ 'ਤੇ ਇਕ ਬਹੁਤ ਹੀ ਪੁਰਾਣੀ ਸਮੱਸਿਆ ਹੈ ਕਿ ਅਸਲੀ ਕੰਟੈਂਟ ਕ੍ਰਿਏਟਰਾਂ ਨੂੰ ਓਨਾ ਫਾਇਦਾ ਨਹੀਂ ਹੁੰਦਾ ਜਿੰਨਾ ਕੰਟੈਂਟ ਨੂੰ ਕਾਪੀ ਕਰਨ ਵਾਲਿਆਂ ਨੂੰ ਹੁੰਦਾ ਹੈ। ਇਸ ਸਮੱਸਿਆ ਦਾ ਮੈਟਾ ਨੇ ਹੁਣ ਹੱਲ ਕੱਢਿਆ ਹੈ। ਮੈਟਾ ਨੇ ਕਿਹਾ ਹੈ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ ਬਦਲ ਦਿੱਤਾ ਗਿਆ ਹੈ। ਇੰਸਟਾਗ੍ਰਾਮ ਦੇ ਇਸ ਐਲਗੋਰਿਦਮ ਦੇ ਬਦਲਾਅ ਤੋਂ ਬਾਅਦ ਅਸਲੀ ਅਤੇ ਮੂਲ ਕੰਟੈਂਟ ਕ੍ਰਿਏਟਰਾਂ ਨੂੰ ਚੰਗੀ ਇੰਗੇਜ਼ਮੈਂਟ ਮਿਲੇਗੀ। ਨਵਾਂ ਐਲਗੋਰਿਦਮ ਓਰਿਜਨਲ ਕੰਟੈਂਟ ਨੂੰ ਪ੍ਰਮੋਟ ਕਰੇਗਾ। ਅਜਿਹੇ 'ਚ ਜੇਕਰ ਤੁਸੀਂ ਵੀ ਕਿਸੇ ਕੰਟੈਂਟ ਨੂੰ ਕਾਪੀ ਨਹੀਂ ਕਰਦੇ ਹੋ, ਖੁਦ ਦਾ ਕੰਟੈਂਟ ਬਣਾਉਂਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ।
ਮੌਜੂਦਾ ਸਮੇਂ 'ਚ ਇੰਸਟਾਗ੍ਰਾਮ 'ਤੇ ਰੀਪੋਸਟ ਕੀਤੇ ਗਏ ਕੰਟੈਂਟ ਨੂੰ ਜ਼ਿਆਦਾ ਇੰਗੇਜਮੈਂਟ ਮਿਲਦੀ ਹੈ ਜਿਸ ਨਾਲ ਕੰਟੈਂਟ ਦੇ ਓਰਿਜਨਲ ਕ੍ਰਿਏਟਰ ਨੂੰ ਨੁਕਸਾਨ ਹੁੰਦਾ ਹੈ। ਨਵਾਂ ਐਲਗੋਰਿਦਮ ਇਸਨੂੰ ਬਦਲਣ ਵਾਲਾ ਹੈ। ਭਲੇ ਹੀ ਕਿਸੇ ਦੇ ਫਾਲੋਅਰਜ਼ ਜ਼ਿਆਦਾ ਹੀ ਕਿਉਂ ਨਾ ਹੋਣ, ਉਸ ਨਾਲ ਫਰਕ ਨਹੀਂ ਪਵੇਗਾ। ਓਰਿਜਨਲ ਕੰਟੈਂਟ ਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਇੰਗੇਟਮੈਂਟ ਮਿਲੇਗੀ।
ਇੰਸਟਾਗ੍ਰਾਮ ਨੇ ਆਪਣੇ ਇਸ ਐਲਗੋਰਿਦਮ ਬਾਰੇ ਬਲਾਗ ਰਾਹੀਂ ਜਾਣਕਾਰੀ ਦਿੱਤੀ ਹੈ। ਇੰਸਟਾਗ੍ਰਾਮ ਨੇ ਕਿਹਾ ਹੈ ਕਿ ਨਵੇਂ ਐਲਗੋਰਿਦਮ ਨਾਲ ਸਾਰੇ ਕ੍ਰਿਏਟਰਾਂ ਦਾ ਫਾਇਦਾ ਹੋਵੇਗਾ ਅਤੇ ਸਾਰਿਆਂ ਨੂੰ ਬਰਾਬਰ ਮੌਕਾ ਮਿਲੇਗਾ। ਰਿਕਮੈਂਡੇਸ਼ਨ 'ਚ ਵੀ ਹੁਣ ਓਰਿਜਨਲ ਕੰਟੈਂਟ ਨੂੰ ਪ੍ਰਮੋਟ ਕੀਤਾ ਜਾਵੇਗਾ।
ਹੁਣ ਤਕ ਰੀਲਜ਼ ਫਾਲੋਅਰਜ਼ ਦੀ ਗਿਣਤੀ ਅਤੇ ਇੰਗੇਜਮੈਂਟ ਦੇ ਆਧਾਰ 'ਤੇ ਰੈਂਕ ਕਰਦਾ ਸੀ ਪਰ ਨਵੇਂ ਐਲਗੋਰਿਦਮ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਫਾਲੋਅਰਜ਼ ਅਤੇ ਇੰਗੇਜਮੈਂਟ ਕੋਈ ਮਾਇਨੇਨਹੀਂ ਰੱਖੇਗੀ। ਜੇਕਰ ਤੁਹਾਡਾ ਕੰਟੈਂਟ ਓਰਿਜਨਲ ਹੈ ਤਾਂ ਤੁਹਾਨੂੰ ਰੀਚ ਅਤੇ ਇੰਗੇਜਮੈਂਟ ਯਕੀਨੀ ਤੌਰ 'ਤੇਮਿਲੇਗੀ।