ਮਾਰੂਤੀ ਸੁਜ਼ੂਕੀ ਦੀ ਇਗਨਿਸ ਜਲਦ ਹੀ ਹੋਵੇਗੀ ਲਾਂਚ, ਟੈਸਟਿੰਗ ਦੌਰਾਨ ਕੈਮਰੇ ''ਚ ਹੋਈ ਕੈਦ

Saturday, Jul 09, 2016 - 05:15 PM (IST)

ਮਾਰੂਤੀ ਸੁਜ਼ੂਕੀ ਦੀ ਇਗਨਿਸ ਜਲਦ ਹੀ ਹੋਵੇਗੀ ਲਾਂਚ, ਟੈਸਟਿੰਗ ਦੌਰਾਨ ਕੈਮਰੇ ''ਚ ਹੋਈ ਕੈਦ

ਜਲੰਧਰ- ਮਾਰੂਤੀ ਸੁਜ਼ੂਕੀ ਇਗਨਿਸ ਦਾ ਲੰਬੇ ਵਕਤ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਾਰੂਤੀ ਸੁਜ਼ੂਕੀ ਦੀ ਇਸ ਸਬ- ਕੰਪੈਕਟ ਕਰਾਸਓਵਰ ਦੀ ਟੈਸਟਿੰਗ ਭਾਰਤ ''ਚ ਕੀਤੀ ਜਾ ਰਹੀ ਹੈ। ਮਾਰੂਤੀ ਸੁਜੂਕੀ ਇਗਨਿਸ ਨੂੰ 2016 ਦਿੱਲੀ ਆਟੋ ਐਕਸਪੋ ''ਚ ਸ਼ੋਅਕੇਸ ਕੀਤਾ ਗਿਆ ਸੀ। ਇਸ ਕਾਰ ਨੂੰ ਇਸ ਸਾਲ ਤਿਓਹਾਰਾਂ ਦੇ ਸੀਜਨ ''ਚ ਲਾਂਚ ਕੀਤਾ ਜਾ ਸਕਦਾ ਹੈ। ਮਾਰੂਤੀ ਇਸ ਕਾਰ ਨੂੰ ਲੈ ਕੇ ਲਗਾਤਾਰ ਆ ਰਹੀ ਸਪਾਈ ਤਸਵੀਰਾਂ ''ਤੇ ਨਜ਼ਰ ਪਾਈਏ ਤਾਂ ਕਾਰ ''ਚ ਫ੍ਰੰਟ ਗਰਿਲ, ਬਾਕਸੀ ਹੈੱਡਲੈਂਪ ਅਤੇ ਕਾਰ ਨੂੰ ਕਰਾਸਓਵਰ ਸਟਾਅਲਿੰਗ ਦਿੱਤੀ ਗਈ ਹੈ।

ਇਸ ਕਾਰ ਦੇ ਜਾਪਾਨੀ ਮਾਡਲ ''ਚ ਹਿੱਲ ਡਿਸੈਂਟ ਕੰਟਰੋਲ, ਲੇਨ ਮੈਨਜਮੈਂਟ ਸਿਸਟਮ, 4-ਵ੍ਹੀਲ ਡਰਾਇਵ ਸਿਸਟਮ (4W4) ਅਤੇ ਸੁਜ਼ੂਕੀ ਦਾ ਡੂਅਲ ਕੈਮਰਾ ਬ੍ਰੇਕਿੰਗ ਸਿਸਟਮ (432S) ਲਗਾਇਆ ਗਿਆ ਹੈ ਜਿਸ ''ਚ 3 ਫ੍ਰੰਟ ਕੈਮਰੇ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਈ. ਬੀ. ਡੀ (524) ਦੇ ਨਾਲ ਏ. ਬੀ. ਐੱਸ (12S) ਅਤੇ ਡਰਾਇਵਰ ਸਾਇਡ ਪੈਸੇਂਜਰ ਏਅਰਬੈਗ ਜਿਹੇ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ।  ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਭਾਰਤੀ ਮਾਡਲ ''ਚ ਵੀ ਇਸ ਸੈਫਟੀ ਫੀਚਰਸ ਨੂੰ ਸਟੈਂਡਰਡ ਫੀਚਰ ''ਚ ਸ਼ਾਮਿਲ ਕੀਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਜਾਪਾਨ ''ਚ ਲਾਂਚ ਹੋਈ ਇਸ ਕਾਰ ''ਚ 1.3-ਲਿਟਰ ਡਿਯੂਰਾਜੈੱਟ ਪੈਟਰੋਲ ਇੰਜਣ ਲਗਾਇਆ ਗਿਆ ਹੈ ਜਿਸ ਦੇ ਨਾਲ ਐੱਸ. ਐੱਚ. ਵੀ. ਐੱਸ ਮਾਇਲਡ ਹਾਇ-ਬਰਿਡ ਟੈਕਨਾਲੋਜੀ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ''ਚ ਲਾਂਚ ਹੋਣ ਵਾਲੀ ਮਾਰੂਤੀ ਸੁਜ਼ੂਕੀ ਇਗਨਿਸ 1.2-ਲਿਟਰ ਪੈਟਰੋਲ ਅਤੇ 1.3-ਲਿਟਰ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਆਵੇਗੀ। ਇਨ੍ਹਾਂ ਦੋਨਾਂ ਇੰਜਣ ਦੇ ਨਾਲ 5-ਸਪੀਡ ਮੈਨੂਅਲ ਗਿਅਰਬਾਕਸ ਅਤੇ ਸੀ. ਵੀ. ਟੀ (3V“) ਟਰਾਂਸਮਿਸ਼ਨ ਦਾ ਆਪਸ਼ਨ ਹੋਵੇਗਾ।

ਇਸ ਕਾਰ ਦੀ ਲੰਬਾਈ 3,700mm, ਚੋੜਾਈ 1,660mm ਅਤੇ ਉਚਾਈ 1,595mm ਹੈ। ਉਥੇ ਹੀ ਕਾਰ ਦਾ ਵ੍ਹੀਲਬੇਸ 2,435mm ਅਤੇ ਗਰਾਊਂਡ ਕਲੀਇਅਸ 180mm ਦਾ ਹੈ। ਕਾਰ ਦੇ ਅੰਦਰ ਕਾਫ਼ੀ ਸਪੇਸ ਨਜ਼ਰ ਆਉਂਦਾ ਹੈ। ਬੂਟ ਸਪੇਸ ਵੀ 133 ਲਿਟਰ ਦਾ ਹੈ ਜਿਸ ਨੂੰ ਤੁਸੀਂ ਰਿਅਰ ਸੀਟ ਫੋਲਡ ਕਰਨ ਦੇ ਬਾਅਦ 415 ਲਿਟਰ ਤੱਕ ਵਧਾ ਸਕਦੇ ਹੋ। 

ਮਾਰੂਤੀ ਸੁਜ਼ੂਕੀ ਇਗਨਿਸ ਦਾ ਭਾਰਤ ''ਚ ਸਿੱਧਾ ਮੁਕਾਬਲਾ ਮਹਿੰਦਰਾ ਕੇ. ਯੂ. ਵੀ 100 ਅਤੇ ਇਸ ਸੈਗਮੇਂਟ ਦੀ ਹੋਰਾਂ ਗੱਡੀਆਂ ਨਾਲ ਹੋਵੇਗਾ।


Related News