ਨਹਾਉਂਦੇ ਹੋਏ ਆਈਫੋਨ ਦੀ ਵਰਤੋਂ ਕਰਨੀ ਪਈ ਮਹਿੰਗੀ, ਹੋਈ ਮੌਤ

Tuesday, Mar 21, 2017 - 11:51 AM (IST)

ਨਹਾਉਂਦੇ ਹੋਏ ਆਈਫੋਨ ਦੀ ਵਰਤੋਂ ਕਰਨੀ ਪਈ ਮਹਿੰਗੀ, ਹੋਈ ਮੌਤ

ਜਲੰਧਰ- ਬ੍ਰਿਟੇਨ ਦੇ ਇਕ ਨਾਗਰਿਕ ਦੀ ਨਹਾਉਂਦੇ ਸਮੇਂ ਆਈਫੋਨ ਚਾਰਜ ਕਰਨ ਦੌਰਾਨ ਲੱਗੇ ਬਿਜਲੀ ਦੇ ਝੱਟਕੇ ਨਾਲ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਿਹਾ ਗਿਆ ਹੈ ਕਿ ਇਹ ਇਕ ਦੁਰਘਟਨਾ ਹੈ।

ਰਿਚਰਡ ਬੁਲ (32) ਨੂੰ ਉਸਦੀ ਪਤਨੀ ਤਾਨਿਆ ਨੇ ਪਿਛਲੇ ਸਾਲ 11 ਦਸੰਬਰ ਨੂੰ ਬਾਥਰੂਮ ''ਚ ਮ੍ਰਿਤਕ ਪਾਇਆ ਸੀ। ਕੋਰੋਨਰ ਸੀਨ ਕਮਿੰਗਸ ਦੇ ਮੁਤਾਬਕ, ਬੁਲ ਦੀ ਮੌਤ ਆਈਫੋਨ ਦੇ ਪਾਣੀ ''ਚ ਅਚਾਨਕ ਡਿੱਗਣ ਕਾਰਨ ਹੋਈ ਸੀ।ਮੀਡੀਆ ਨੇ ਕਮਿੰਗਸ ਵਲੋਂ ਕਿਹਾ ਕਿ ਇਹ ਉਪਕਰਣ ਉਨਾ ਹੀ ਖਤਰਨਾਕ ਹੋ ਸਕਦਾ ਹੈ ਜਿੰਨਾ ਕੋਈ ਹੇਅਰ ਡਰਾਇਰ ਬਾਥਰੂਮ ''ਚ ਹੋ ਸਕਦਾ ਹੈ। ਕਮਿੰਗਸ ਨੇ ਕਿਹਾ ਕਿ ਉਸ ਦਾ ਇਰਾਦਾ ਫੋਨ ਨਿਰਮਾਤਾ ਐਪਲ ਨੂੰ ਵੀ ਇਕ ਰਿਪੋਰਟ ਭੇਜਣ ਦਾ ਹੈ, ਤਾਂ ਕਿ ਉਹ ਸੰਭਾਵਿਤ ਖਤਰਿਆਂ ਪ੍ਰਤੀ ਆਪਣੇ ਗ੍ਰਾਹਕਾਂ ਨੂੰ ਦੱਸ ਸਕਣ।


Related News