ਮਹਿੰਦਰਾ ਨੇ ਲਾਂਚ ਕੀਤਾ ਨਵਾਂ ਦਮਦਾਰ ਗਸਟੋ 125, ਕੀਮਤ 50,680 ਰੁਪਏ
Monday, Mar 21, 2016 - 06:52 PM (IST)
.jpg)
ਜਲੰਧਰ: ਭਾਰਤ ਦੀ ਮਸ਼ਹੂਰ ਮਹਿੰਦਰਾ ਟੂ-ਵ੍ਹੀਲਰਸ ਲਿਮਟਿਡ ਨੇ ਦੱਖਣ ਭਾਰਤ ''ਚ ਆਪਣਾ ਸਕੂਟਰ ਮਹਿੰਦਰਾ ਗਸਟੋ 125 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਕੂਟਰ ਦੀ ਪਹਿਲੀ ਝੱਲਕ ਜਨਵਰੀ 2016 ''ਚ ਵਿਖਾਈ ਸੀ। ਫਿਲਹਾਲ ਮਹਿੰਦਰਾ ਗਸਟੋ 125 ਨੂੰ ਕਰਨਾਟਕ, ਕੇਰਲ ਅਤੇ ਤਮਿਲਨਾਡੂ ''ਚ ਲਾਂਚ ਕੀਤਾ ਗਿਆ ਹੈ । ਕਰਨਾਟਕ ''ਚ ਇਸ ਸਕੂਟਰ ਦੇ ਬੇਸ ਵੈਰੀਅੰਟ ਡੀ-ਐਕਸ ਦੀ ਕੀਮਤ 50, 680 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।
ਮਹਿੰਦਰਾ ਗਸਟੋ 125 ਨੂੰ ਕੰਪਨੀ ਦੇ ਰਿਸਰਚ ਐਂਡ ਡਵੈਲਪਮੈਟ ਸੈਂਟਰ, ਪੁਣੇ ''ਚ ਤਿਆਰ ਕੀਤਾ ਗਿਆ ਹੈ। ਗਸਟੋ 125 ਨੂੰ ਵੀ ਗਸਟੋ 110 ਦੇ ਫ੍ਰੇਮ ''ਤੇ ਹੀ ਤਿਆਰ ਕੀਤਾ ਗਿਆ ਹੈ ਪਰ, ਇਸ ''ਚ ਨਵਾਂ ਇੰਜਣ ਲਗਾਇਆ ਗਿਆ ਹੈ। ਨਾਲ ਹੀ ਇਸ ਨੂੰ ਅਪਗ੍ਰੇਡ ਵੀ ਕੀਤਾ ਗਿਆ ਹੈ।
ਮਹਿੰਦਰਾ ਗਸਟੋ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ''ਚ125 ''ਚ 124.6ਸੀਸੀ ਐੱਮ-ਟੈੱਕ(ਐੱਮ-53) ਇੰਜਣ ਲਗਾਇਆ ਗਿਆ ਹੈ। ਇਸ ਇੰਜਣ ਨੂੰ ਐਮ. ਸੀ. ਡੀ. ਆਈ(M34i) ਟੈਕਨਾਲੋਜ਼ੀ ਨਾਲ ਲੈਸ ਕੀਤਾ ਗਿਆ ਹੈ। ਇਹ ਇੰਜਣ 8.5 ਬੀ.ਐਚ.ਪੀ ਦਾ ਪਾਵਰ ਅਤੇ 10Nm ਦਾ ਟਾਰਕ ਦਿੰਦਾ ਹੈ। ਇਸ ਇੰਜਣ ''ਚ ਸੀ. ਵੀ. ਟੀ (3V) ਗਿਅਰਬਾਕਸ ਲਗਾਇਆ ਗਿਆ ਹੈ। ਸਕੂਟਰ ਦੇ ਬਾਕੀ ਫੀਚਰਸ ''ਚ ਟੈਲਸਿਕੋਪਿਕ ਫਰੰਟ ਫੋਰਕ ਅਤੇ ਹਾਈਡ੍ਰਾਲਿਕ ਰਿਅਰ ਸ਼ਾਕ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਸਕੂਟਰ ''ਚ 12-ਇੰਚ ਦਾ ਅਲੋਏ ਵ੍ਹੀਲ ਲਗਾਇਆ ਗਿਆ ਹੈ। ਮਹਿੰਦਰਾ ਗਸਟੋ 125 ''ਚ ਐੱਲ.ਈ. ਡੀ ਪਾਇਲਟ ਲੈਂਪ, ਫੋਲਡਿੰਗ ਕਿ, ਹਾਇਟ ਐੱਡਜਸਟਬਲ ਸੀਟ, ਫਾਇੰਡ ਮੀ ਲੈਂਪ ਜਿਹੇ ਫੀਚਰਸ ਨਾਲ ਲੈਸ ਹੈ। ਮਹਿੰਦਰਾ ਗਸਟੋ 125 ਆਰੇਂਜ ਰਸ਼, ਬੋਲਟ ਵਾਇਟ, ਮੋਨਾਰਕ ਬਲੈਕ ਅਤੇ ਰੀਗਲ ਰੈੱਡ ਰੰਗਾਂ ''ਚ ਉਪਲੱਬਧ ਹੋਵੇਗੀ।
ਲਾਂਚ ਦੇ ਮੌਕੇ ''ਤੇ ਕੰਪਨੀ ਦੇ ਚੀਫ ਆਪ੍ਰੈਟਿੰਗ ਆਫਸਰ ਵਿਨੋਦ ਸਹਾਏ ਨੇ ਕਿਹਾ, ਪਿਛਲੇ ਸਾਲ ਲਾਂਚ ਦੇ ਬਾਅਦ ਤੋਂ ਹੀ ਮਹਿੰਦਰਾ ਗਸਟੋ ਚੰਗਾ ਕੰਮ-ਕਾਜ ਕਰ ਰਹੀ ਹੈ। ਉਮੀਦ ਹੈ ਮਹਿੰਦਰਾ ਗਸਟੋ 125 ਵੀ ਨਵੇਂ ਕੰਜਿਊਮਰ ਸੇਗਮੈਂਟ ਨੂੰ ਪਸੰਦ ਆਵੇਗੀ।