ਮਹਿੰਦਰਾ ਨੇ ਲਾਂਚ ਕੀਤਾ ਮਿਨੀ ਪਿਕ-ਅਪ ਟਰੱਕ Jeeto Plus, ਜਾਣੋ ਕੀਮਤ

Saturday, Nov 23, 2019 - 11:33 AM (IST)

ਮਹਿੰਦਰਾ ਨੇ ਲਾਂਚ ਕੀਤਾ ਮਿਨੀ ਪਿਕ-ਅਪ ਟਰੱਕ Jeeto Plus, ਜਾਣੋ ਕੀਮਤ

ਆਟੋ ਡੈਸਕ– ਮਹਿੰਦਰਾ ਨੇ ਭਾਰਤੀ ਬਾਜ਼ਾਰ ’ਚ ਆਪਣੇ ਮਿਨੀ ਪਿਕ-ਅਪ ਟਰੱਕ Jeeto Plus ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 3.46 ਲੱਖ ਰੁਪਏ (ਐਕਸ-ਸ਼ੋਅਰੂਮ, ਪੁਣੇ) ਰੱਖੀ ਗਈ ਹੈ। ਇਸ ਟਰੱਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਦੇ ਡੈਕ ਨੂੰ 7.4 ਫੁੱਲ ਲੰਬਾ ਰੱਖਿਆ ਗਿਆ ਹੈ ਜੋ 715 ਕਿਲੋਗ੍ਰਾਮ ਦਾ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ। 

PunjabKesari

- ਮਹਿੰਦਰਾ ਜੀਤੋ ਪਲੱਸ ਪਿਕ-ਅਪ ਟਰੱਕ ਦੇ ਨਾਲ ਕੰਪਨੀ 3 ਸਾਲ ਜਾਂ 72,000 ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।
- ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਪਿਕ-ਅਪ ਟਰੱਕ ’ਚ ਚਾਲਕ ਦੇ ਆਰਾਮ ਲਈ ਕਾਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 

PunjabKesari

625cc ਇੰਜਣ
ਮਹਿੰਦਰਾ ਨੇ ਜੀਤੋ ਪਲੱਸ ’ਚ 625cc ਦਾ ਸਿੰਗਲ ਸਿਲੰਡਰ, ਵਾਟਰ ਕੂਲਡ, ਐਮਡਿਊਰਾ ਡੀਜ਼ਲ ਇੰਜਣ ਲਗਾਇਆ ਹੈ ਜੋ 16 ਬੀ.ਐੱਚ.ਪੀ. ਦੀ ਪਾਵਰ ਅਤੇ 38 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 4 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

29.1 kmpl ਦੀ ਮਾਈਲੇਜ
ਮਹਿੰਦਰਾ ਜੀਤੋ ਪਲੱਸ ਆਪਣੇ 10.5 ਲੀਟਰ ਦੇ ਫਿਊਲ ਟੈਂਕ ਨਾਲ 29.1 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਪ੍ਰਦਾਨ ਕਰਦਾ ਹੈ। ਇਹ ਇਕ ਮਿਨੀ ਟਰੱਕ ਦੇ ਲਿਹਾਜ ਨਾਲ ਬਹੁਤ ਹੀ ਚੰਗੀ ਮਾਈਲੇਜ ਹੈ, ਹਾਲਾਂਕਿ ਅਸਲ ਰੋਡ ਕੰਡੀਸ਼ੰਸ ’ਚ ਇਹ ਥੋੜ੍ਹੀ ਘੱਟ ਹੋ ਸਕਦੀ ਹੈ। 


Related News