ਭਾਜਪਾ ਨੇ ਕੀਤਾ ਜ਼ਿਲ੍ਹਾ ਕਾਰਜਕਾਰਣੀ ਦਾ ਐਲਾਨ
Tuesday, Dec 30, 2025 - 06:21 PM (IST)
ਬੁਢਲਾਡਾ (ਬਾਂਸਲ) : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆਂ ਵੱਲੋਂ ਜ਼ਿਲ੍ਹੇ ਅੰਦਰ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ 7 ਜ਼ਿਲ੍ਹਾ ਮੀਤ ਪ੍ਰਧਾਨ ਅਤੇ 3 ਜ਼ਿਲ੍ਹਾ ਜਨਰਲ ਸੈਕਟਰੀ, 6 ਜ਼ਿਲ੍ਹਾ ਸਕੱਤਰ, 1 ਖਜ਼ਾਨਚੀ ਅਤੇ 1 ਦਫਤਰੀ ਸਕੱਤਰ ਇਸੇ ਤਰ੍ਹਾਂ ਨੌਜਵਾਨ ਮੋਰਚਾ, ਮਹਿਲਾ ਮੋਰਚਾ, ਕਿਸਾਨ ਮੋਰਚਾ, ਐੱਸ.ਸੀ. ਮੋਰਚਾ, ਘੱਟ ਗਿਣਤੀ ਮੋਰਚਾ, ਓ.ਬੀ.ਸੀ. ਮੋਰਚਾ ਅਤੇ ਆਈਟੀ ਸੈਲ ਦੇ ਇੰਚਾਰਜ ਅਤੇ ਸ਼ੋਸ਼ਲ ਮੀਡੀਆ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਇਸ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਦੇ ਤੌਰ 'ਤੇ ਜਸਵੀਰ ਸਿੰਘ ਸੱਦਾ ਸਿੰਘ ਵਾਲਾ, ਕੁਲਦੀਪ ਸਿੰਘ ਬੱਦੀਆਣਾ, ਰਾਮ ਚੰਦਰ ਕਰੰਡੀ, ਵਿਨੋਦ ਕੁਮਾਰ ਮਾਨਸਾ, ਵਰਸ਼ਾ ਰਾਣੀ ਮਾਨਸਾ, ਕੌਂਸਲਰ ਪ੍ਰੇਮ ਗਰਗ ਬੁਢਲਾਡਾ, ਵਿਨੋਦ ਕੁਮਾਰ ਭੰਮਾ ਮਾਨਸਾ, ਜਨਰਲ ਸਕੱਤਰ ਚ ਮੁਨੀਸ਼ ਬੱਬੀ ਦਾਨੇਵਾਲੀਆਂ, ਗਗਨਦੀਪ ਸ਼ਰਮਾ ਬਰੇਟਾ, ਜਸਪ੍ਰੀਤ ਸਿੰਘ ਬਰੁਜ ਭਲਾਈਕੇ, ਸਕੱਤਰਾਂ ਚ ਮਦਨ ਲਾਲ ਮਾਨਸਾ, ਪਾਲਾ ਰਾਮ ਪਰੋਚਾ ਮਾਨਸਾ, ਪੁਨੀਤ ਸਿੰਗਲਾ ਬੁਢਲਾਡਾ, ਪੂਜਾ ਜਿੰਦਲ ਮਾਨਸਾ, ਦਰਸ਼ਨ ਸ਼ਰਮਾਂ ਅੱਤਲਾ ਖੁਰਦ, ਜਗਤਾਰ ਸਿੰਘ ਭੀਖੀ, ਖਜਾਨਚੀ ਜੈਪਾਲ ਖਹਿਰਾ ਕਲਾਂ, ਸੈਕਟਰੀ ਮਨਦੀਪ ਸਿੰਘ ਮਾਨਸਾ, ਯੂਵਾ ਮੋਰਚਾ ਦੇ ਗੁਰਚਰਨ ਸਿੰਘ, ਕਿਸਾਨ ਮੋਰਚਾ ਦੇ ਨਿਰਮਲ ਸਿੰਘ, ਐਸ.ਐਸ. ਮੋਰਚਾ ਦੇ ਬਲਵਿੰਦਰ ਸਿੰਘ, ਓ.ਬੀ.ਸੀ. ਮੋਰਚਾ ਦੇ ਗੁਰਮੇਲ ਸਿੰਘ, ਆਈ.ਟੀ. ਸੈਲ ਦੇ ਅਮਨਦੀਪ ਸਿੰਘ ਮਾਨਸਾ, ਸੋਸ਼ਲ ਮੀਡੀਆ ਦੇ ਰਾਜਿੰਦਰ ਸ਼ਰਮਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਨਿਯੁਕਤੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ।
