ਪੰਜਾਬ: ਸੁੱਤੇ ਪਏ ਪਰਿਵਾਰ ''ਤੇ ਜਾ ਚੜ੍ਹਿਆ ਟਰੱਕ! 2 ਜਵਾਕਾਂ ਦੀ ਦਰਦਨਾਕ ਮੌਤ
Wednesday, Dec 31, 2025 - 01:31 PM (IST)
ਜਗਰਾਓਂ (ਮਨੀ): ਅੱਜ ਤੜਕਸਾਰ ਜਗਰਾਓਂ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਸੁੱਤੇ ਪਏ ਪਰਿਵਾਰ ਉੱਪਰ ਬਜਰੀ ਨਾਲ ਭਰਿਆ ਟਰੱਕ ਪਲਟ ਗਿਆ। ਇਸ ਦੌਰਾਨ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ ਤੇ ਬਾਕੀ ਜੀਅ ਵੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ 3.15 ਵਜੇ ਦੇ ਕਰੀਬ ਜਗਰਾਉਂ ਤੋਂ ਸਿੱਧਵਾਂ ਬੇਟ ਰੋਡ ਵੱਲ ਜਾਂਦਿਆਂ ਗੰਦੇ ਨਾਲੇ ਦੇ ਕੋਲ ਇਕ ਬੱਜਰੀ ਨਾਲ ਭਰਿਆ ਟਰੱਕ ਇਕ ਝੁੱਗੀ 'ਤੇ ਪਲਟ ਗਿਆ। ਉਸ ਝੁੱਗੀ ਵਿਚ ਚਾਰ ਬੱਚੇ ਤੇ ਉਨ੍ਹਾਂ ਦੇ ਮਾਂ ਪਿਓ ਸੁੱਤੇ ਪਏ ਸਨ, ਜੋ ਖਿਡੌਣੇ ਵੇਚਣ ਦਾ ਕੰਮ ਕਰਦੇ ਹਨ। ਇਸ ਹਾਦਸਾ ਇੰਨਾ ਭਿਆਨਕ ਸੀ ਕਿ 2 ਬੱਚੇ ਮੌਕੇ 'ਤੇ ਹੀ ਦਮ ਤੋੜ ਗਏ। ਉੱਥੇ ਹੀ 2 ਹੋਰ ਬੱਚੇ ਤੇ ਉਨ੍ਹਾਂ ਦੇ ਮਾਪੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਗਰਾਓਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਟਰੱਕ ਡਰਾਈਵਰ ਸ਼ੀਸ਼ਾ ਤੋੜ ਕੇ ਆਪ ਬਾਹਰ ਨਿਕਲਿਆ ਤੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਗਿਆ।
