ਮਹਿੰਦਰਾ ਆਪਣੇ ਵਾਹਨਾਂ ਨੂੰ ਡਿਜ਼ੀਸੈਂਸ ਨਾਲ ਬਣਾਏਗੀ ਸਮਾਰਟ

08/27/2016 11:41:19 AM

ਜਲੰਧਰ:  ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਹਰ ਵਰਗ ਦੇ ਵਾਹਨਾਂ ਨੂੰ ਸਮਾਰਟ ਬਣਾਉਣ ਅਤੇ ਉਨ੍ਹਾਂ ਨੂੰ ਆਪਸ ''ਚ ਕੁਨੈੱਕਟ ਕਰਨ ਲਈ ਕਲਾਊਂਡ ਐਪ ਡਿਜ਼ੀਸੈਂਸ 1.0 ਲਾਂਚ ਕੀਤਾ।

 

ਕੰਪਨੀ ਦੇ ਕਾਰਜਕਾਰੀ ਨਿਦੇਸ਼ਕ ਪਵਨ ਗੋਇੰਕਾ ਨੇ ਇਸ ਦੀ ਲਾਂਚਿੰਗ ''ਤੇ ਕਿਹਾ ਕਿ ਇਸ ਐਪ ਦੇ ਜ਼ਰੀਏ ਗਾਹਕਾਂ ਨੂੰ ਉਨ੍ਹਾਂ ਦੇ ਵਾਹਨਾਂ ਟਰੱਕ, ਟਰੈਕਟਰ ਅਤੇ ਨਿਰਮਾਣ ਉਪਕਰਣਾਂ ਦੀ ਅਸਲੀ ਜਾਣਕਾਰੀ ਰਿਅਲ ਟਾਇਮ ਦੇ ਆਧਾਰ ''ਤੇ ਦੇਣ ''ਚ ਸਮਰੱਥ ਹੈ। ਇਸ ਨਾਲ ਲੈਸ ਵਾਹਨਾਂ ''ਤੇ ਨਿਗਰਾਨੀ ਰੱਖਣ ''ਚ ਮਦਦ ਮਿਲੇਗੀ।

 

ਉਨ੍ਹਾਂ ਨੇ ਦੱਸਿਆ ਕਿ ਡਿਜ਼ੀਸੈਂਸ ਨੂੰ ਸਭ ਤੋਂ ਪਹਿਲਾਂ ਛੋਟੇ ਕਮਰਸ਼ੀਅਲ ਵਾਹਨ ਜੀਤੋ ਅਤੇ ਇੰਪੀਰੀਓ, ਟਰੈਕਟਰ ਅਰਜੁਨ ਨੋਵੋ, ਭਾਰੀ ਕਮਰੀਅਲ ਵਾਹਨ ਮਹਿੰਦਰਾ ਬਲੈਜੋ ਅਤੇ ਨਿਰਮਾਣ ਉਪਕਰਣ ਅਰਥਮਾਸਟਰ ''ਚ ਪੇਸ਼ ਕੀਤਾ ਜਾਵੇਗਾ। ਇਸ ਏੱਪ ਨੂੰ ਮੋਬਾਇਲ ਫੋਨ ਦੇ ਜ਼ਰੀਏ ਅਪਗਰੇਡ ਕੀਤਾ ਜਾ ਸਕਦਾ ਹੈ।

 

ਉਨ੍ਹਾਂ ਨੇ ਦੱਸਿਆ ਕਿ ਇਸ ਦੇ ਜ਼ਰਿਏ ਵਾਹਨਾਂ ਦੀ ਡਿਸਪਲੇ ਅਤੇ ਅਸਲੀ ਲੂਕੇਸ਼ਨ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਹੀ ਆਪਾਤ ਹਾਲਤ ''ਚ ਸਹਿਯੋਗ ਲਈ ਚਾਲਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ''ਚ ਰੂਟ ਮੈਪ, ਵਾਹਨ ਯੂਟੀਲਾਇਜੇਸ਼ਨ ਰਿਪੋਰਟ ਅਤੇ ਅਲਰਟ ਜਿਵੇਂ ਫੀਚਰ ਵੀ ਹਨ।


Related News