ਪਾਕਿਸਤਾਨ : ਮਹਿਲਾ ਡਾਕਟਰ ਨੇ ਗਲਤੀ ਨਾਲ ਆਪਣੇ ਮਰੀਜ਼ ਨੂੰ ਮਾਰੀ ਗੋਲੀ

Monday, May 20, 2024 - 11:52 AM (IST)

ਪਾਕਿਸਤਾਨ : ਮਹਿਲਾ ਡਾਕਟਰ ਨੇ ਗਲਤੀ ਨਾਲ ਆਪਣੇ ਮਰੀਜ਼ ਨੂੰ ਮਾਰੀ ਗੋਲੀ

ਸਫਦਰਾਬਾਦ (ਏ.ਐੱਨ.ਆਈ.) : ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਸਫਦਰਾਬਾਦ ਦੇ ਤਹਿਸੀਲ ਹੈੱਡਕੁਆਰਟਰ ਹਸਪਤਾਲ ਵਿਚ ਹੈਰਾਨ ਕਰਨ ਵਾਲੀ ਘਟਨਾ ਵਿਚ ਇਕ ਮਹਿਲਾ ਡਾਕਟਰ ਨੇ ਅਣਜਾਣੇ ਵਿਚ ਆਪਣੇ ਮਰੀਜ਼ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ :     ਗੱਡੀ ਚਲਾਉਣਾ ਸਿੱਖ ਰਿਹਾ ਸੀ ਨਾਬਾਲਗ ਬੱਚਾ, ਵਾਹਨ ਦੀ ਟੱਕਰ ਕਾਰਨ ਮੰਦਿਰ ਜਾ ਰਹੇ 4 ਸਾਲਾ ਬੱਚੇ ਦੀ ਹੋਈ ਮੌਤ(Video)

ਹਿਨਾ ਮਨਜ਼ੂਰ ਨਾਂ ਦੀ ਡਾਕਟਰ ਨੇ ਡਿਊਟੀ ਦੌਰਾਨ ਆਪਣੇ ਪਰਸ ’ਚ ਪਿਸਤੌਲ ਰੱਖਿਆ ਹੋਇਆ ਸੀ। ਜਦੋਂ ਉਸ ਨੇ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚੱਲ ਗਈ, ਜਿਸ ਕਾਰਨ ਗੋਲੀ ਮਰੀਜ਼ ਆਸੀਆ ਬੀਬੀ ਦੀ ਬਾਂਹ ਵਿਚ ਲੱਗ ਗਈ। ਉਕਤ ਮਹਿਲਾ ਡਾਕਟਰ ਖੁਦ ਆਪਣੀ ਕਾਰ ਵਿਚ ਜ਼ਖਮੀ ਮਰੀਜ਼ ਨੂੰ ਸ਼ੇਖਪੁਰਾ ਦੇ ਇਕ ਵੱਡੇ ਹਸਪਤਾਲ ਲੈ ਕੇ ਗਈ। ਜ਼ਖਮੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਹਸਪਤਾਲ ਪ੍ਰਸ਼ਾਸਨ ਨੇ ਪੱਤਰਕਾਰਾਂ ਨੂੰ ਸੀ.ਸੀ.ਟੀ.ਵੀ. ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਘਟਨਾ ’ਤੇ ਭੇਤ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ :     ਚੋਣਾਂ ਦੌਰਾਨ 8,890 ਕਰੋੜ ਰੁਪਏ ਦੀ ਨਕਦੀ, ਡਰੱਗ ਅਤੇ ਹੋਰ ਸਮੱਗਰੀ ਜ਼ਬਤ

ਇਕ ਹੋਰ ਘਟਨਾ ਵਿਚ ਪੰਜਾਬ ਸੂਬੇ ਦੇ ਗੁਜਰਾਂਵਾਲਾ ਜ਼ਿਲੇ ਵਿਚ ਇਕ ਔਰਤ ਨੇ ਆਪਣੇ ਪਤੀ ਦੀ ਪਿਸਤੌਲ ਸਾਫ਼ ਕਰਦੇ ਹੋਏ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ :     ਭਾਰਤੀਆਂ ਨੂੰ ਵੀਜ਼ਾ ਮੁਕਤ ਐਂਟਰੀ ਦੇਵੇਗਾ ਰੂਸ; ਜਲਦ ਹੋਵੇਗਾ ਐਲਾਨ, ਸੈਲਾਨੀਆਂ ਦੀ ਹੋਵੇਗੀ ਮੌਜ਼!


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News