ਪੰਜਾਬ ''ਚ ਵਾਪਰਿਆ ਵੱਡਾ ਹਾਦਸਾ, ਆਪਣੇ ਹੀ ਟਰੱਕ ਕਾਰਨ ਦਰਦਨਾਕ ਤਰੀਕੇ ਨਾਲ ਗਈ ਡਰਾਈਵਰ ਦੀ ਜਾਨ
Saturday, May 18, 2024 - 02:53 AM (IST)
 
            
            ਜਲੰਧਰ (ਜ.ਬ.)– ਜਲੰਧਰ ਦੇ ਇੰਡਸਟਰੀਅਲ ਅਸਟੇਟ ਤੋਂ ਇਕ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਆਪਣੇ ਹੀ ਟਰੱਕ ਅਤੇ ਕੰਧ ਦੇ ਵਿਚਕਾਰ ਫਸ ਜਾਣ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਨੇ ਸਾਥੀ ਡਰਾਈਵਰ ’ਤੇ ਲਾਪ੍ਰਵਾਹੀ ਨਾਲ ਟਰੱਕ ਬੈਕ ਕਰਨ ਦਾ ਦੋਸ਼ ਲਾ ਕੇ ਕੇਸ ਦਰਜ ਕਰਵਾਇਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਸਤੂਰੀ ਲਾਲ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਪਿੰਡ ਮਲੂਮ ਚੱਕ ਗੁਰਦਾਸਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਸਾਜਨ (21) ਹੋਰ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਹਸਨਪੁਰ ਗੁਰਦਾਸਪੁਰ ਨਾਲ ਇਕ ਹੀ ਟਰੱਕ ਦੇ ਡਰਾਈਵਰ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਦੋਵੇਂ ਟਰੱਕ ਦੇ ਨਾਲ ਇੰਡਸਟਰੀਅਲ ਅਸਟੇਟ ਆਏ ਸਨ।
ਇਹ ਵੀ ਪੜ੍ਹੋ- ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਇੰਝ ਕੀਤਾ ਕਾਬੂ
ਉਸ ਦਾ ਪੁੱਤਰ ਟਰੱਕ ਦੇ ਪਿੱਛੇ ਕੰਧ ਦੇ ਨਾਲ ਲੱਗ ਕੇ ਖੜ੍ਹਾ ਸੀ, ਜਦੋਂ ਕਿ ਗੁਰਪ੍ਰੀਤ ਸਿੰਘ ਨੇ ਲਾਪ੍ਰਵਾਹੀ ਨਾਲ ਟਰੱਕ ਬੈਕ ਕਰਦੇ ਹੋਏ ਅਚਾਨਕ ਰੇਸ ਦਬਾ ਦਿੱਤੀ, ਜਿਸ ਕਾਰਨ ਸਾਜਨ ਟਰੱਕ ਅਤੇ ਕੰਧ ਦੇ ਵਿਚਕਾਰ ਫਸ ਗਿਆ ਅਤੇ ਦੱਬੇ ਜਾਣ ਨਾਲ ਉਸ ਦੀ ਮੌਤ ਹੋ ਗਈ।
ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਨੰਬਰ 8 ਵਿਚ ਕਸਤੂਰੀ ਲਾਲ ਦੇ ਬਿਆਨਾਂ ’ਤੇ ਡਰਾਈਵਰ ਗੁਰਪ੍ਰੀਤ ਸਿੰਘ ਕੇਸ ਦਰਜ ਕਰ ਕੇ ਉਸਦੀ ਗ੍ਰਿਫ਼ਤਾਰੀ ਦਿਖਾ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਸਾਜਨ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਿਲ ਗਏ 'ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ', ਖ਼ੁਦ ਦੱਸੀ 'ਗਾਇਬ' ਹੋਣ ਦੀ ਵਜ੍ਹਾ, ਤੁਸੀਂ ਵੀ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            