ਅਗਲੇ ਮੈਚ ''ਚ ਸਾਨੂੰ ਸਮਾਰਟ ਕ੍ਰਿਕਟ ਖੇਡਣਾ ਹੋਵੇਗਾ : ਸੈਮਸਨ
Thursday, May 16, 2024 - 04:57 PM (IST)
ਗੁਹਾਟੀ, (ਵਾਰਤਾ) ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਸਾਨੂੰ ਆਪਣੀਆਂ ਯੋਜਨਾਵਾਂ 'ਤੇ ਕਾਇਮ ਰਹਿੰਦੇ ਹੋਏ ਅਗਲੇ ਮੈਚ 'ਚ ਸਮਾਰਟ ਕ੍ਰਿਕਟ ਖੇਡਣਾ ਹੋਵੇਗਾ। ਉਸ ਨੇ ਪੰਜਾਬ ਕਿੰਗਜ਼ ਦੇ ਹੱਥੋਂ ਹਾਰ ਤੋਂ ਬਾਅਦ ਕਿਹਾ, “ਇਮਾਨਦਾਰੀ ਨਾਲ ਕਹਾਂ ਤਾਂ ਸਾਨੂੰ ਚੰਗੀ ਵਿਕਟ ਦੀ ਉਮੀਦ ਸੀ। ਇਹ 140 ਦੌੜਾਂ ਦੀ ਪਿੱਚ ਨਹੀਂ ਸੀ, ਪਰ ਸਾਨੂੰ ਘੱਟੋ-ਘੱਟ 160-170 ਬਣਾਉਣੀਆਂ ਚਾਹੀਦੀਆਂ ਸਨ। ਅਸੀਂ ਅਜਿਹੀਆਂ ਵਿਕਟਾਂ 'ਤੇ ਖੇਡਣ ਦੇ ਆਦੀ ਨਹੀਂ ਹਾਂ। ਸਾਨੂੰ ਇੱਥੇ ਅਗਲੇ ਮੈਚ ਵਿੱਚ ਸਮਾਰਟ ਕ੍ਰਿਕਟ ਖੇਡਣਾ ਹੋਵੇਗਾ।''
ਸੈਮਸਨ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਅਸੀਂ ਅਸਫਲ ਰਹੇ ਹਾਂ। ਸਾਨੂੰ ਆਪਣੀਆਂ ਯੋਜਨਾਵਾਂ 'ਤੇ ਡਟੇ ਰਹਿਣਾ ਹੋਵੇਗਾ। ਜਦੋਂ ਤੁਸੀਂ ਲਗਾਤਾਰ ਚਾਰ ਮੈਚ ਹਾਰਦੇ ਹੋ, ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਕਿੱਥੇ ਚੀਜ਼ਾਂ ਦੀ ਕਮੀ ਹੈ, ਟੀਮ ਲਈ ਕੀ ਚੰਗਾ ਨਹੀਂ ਚੱਲ ਰਿਹਾ ਹੈ। ਕਿਸੇ ਨੇ ਅੱਗੇ ਆ ਕੇ ਕਹਿਣਾ ਹੈ, 'ਮੈਂ ਟੀਮ ਲਈ ਮੈਚ ਜਿੱਤਣ ਜਾ ਰਿਹਾ ਹਾਂ।' ਹਾਂ, ਇਹ ਇੱਕ ਟੀਮ ਗੇਮ ਹੈ ਪਰ ਸਾਡੇ ਕੋਲ ਬਹੁਤ ਸਾਰੇ ਮੈਚ ਜੇਤੂ ਖਿਡਾਰੀ ਹਨ। ਉਨ੍ਹਾਂ ਵਿੱਚੋਂ ਇੱਕ ਨੂੰ ਅੱਗੇ ਆਉਣਾ ਹੋਵੇਗਾ ਅਤੇ ਸਾਡੇ ਲਈ ਮੈਚ ਜਿੱਤਣਾ ਹੋਵੇਗਾ। ਜੇਕਰ ਅਸੀਂ ਅਜਿਹਾ ਕਰਨ 'ਚ ਸਫਲ ਰਹਿੰਦੇ ਹਾਂ ਅਤੇ ਕੁਝ ਖਿਡਾਰੀ ਆਪਣੀ ਫਾਰਮ 'ਚ ਸੁਧਾਰ ਕਰ ਸਕਦੇ ਹਨ ਤਾਂ ਨਤੀਜੇ 'ਚ ਫਰਕ ਆਉਣਾ ਸ਼ੁਰੂ ਹੋ ਜਾਵੇਗਾ।