3ਜੀ. ਬੀ ਰੈਮ ਅਤੇ 13MP ਰਿਅਰ ਕੈਮਰੇ ਨਾਲ ਲਾਂਚ ਹੋਇਆ LG x400 ਸਮਾਰਟਫੋਨ

02/21/2017 5:34:07 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਐੱਲ ਜੀ ਨੇ ਜਨਵਰੀ ''ਚ ਦੱਖਣ ਕੋਰਿਆਈ ਬਾਜ਼ਾਰ ''ਚ ਆਪਣਾ ਐਕਸ300 ਸਮਾਰਟਫੋਨ ਵੀ ਲਾਂਚ ਕੀਤਾ, ਜੋ ਕਿ ਕੇ8 ਸਮਾਰਟਫੋਨ ਦਾ ਹੀ ਇਕ ਵੇਰਿਅੰਟ ਹੈ। ਹੁਣ ਕੰਪਨੀ ਨੇ ਕੇ10 ਸਮਾਰਟਫੋਨ ਜਿਹੇਂ ਸਪੈਸੀਫਿਕੇਸ਼ਨ ਵਾਲਾ ਐਕਸ400 ਸਮਾਰਟਫੋਨ ਕੋਰਿਆਈ ਬਾਜ਼ਾਰ ''ਚ ਲਾਂਚ ਕੀਤਾ ਹੈ।

ਕੇ10 ਅਤੇ ਐਕਸ400 ''ਚ ਸਭ ਤੋਂ ਵੱਡਾ ਫਰਕ ਹੈ ਕਿ ਐਕਸ400 ਮੋਬਾਇਲ ਟੀ. ਵੀ ਵੇਖਣ ਲਈ ਐਚ. ਡੀ ਡੀ. ਐੱਮ. ਬੀ ਸਪੋਰਟ ਦੇ ਨਾਲ ਆਉਂਦਾ ਹੈ। ਐਂਡਰਾਇਡ 7.0 ਨੂਗਟ ''ਤੇ ਚੱਲਣ ਵਾਲੇ ਐੱਲ. ਜੀ ਐਕਸ400 ''ਚ ਦੇ10 ਦੀ ਤਰ੍ਹਾਂ ਹੀ 5.3 ਇੰਚ ਦੀ ਐੱਚ. ਡੀ (720x1280 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ। ਇਸ ਸਮਾਰਟਫੋਨ ''ਚ ਆਕਟਾ-ਕੋਰ ਮੀਡਿਆਟੈੱਕ ਐੱਮ. ਟੀ6750 ਪ੍ਰੋਸੈਸਰ ਹੈ ਜੋ 1.5 ਗੀਗਾਹਰਟਜ਼ ''ਤੇ ਚੱਲਦਾ ਹੈ। ਫੋਨ ''ਚ 2 ਜੀ. ਬੀ ਐੱਲ. ਪੀ. ਡੀ. ਡੀ. ਆਰ3 ਰੈਮ ਹੈ ਅਤੇ ਇਨਬਿਲਟ ਸਟੋਰੇਜ 32 ਜੀ. ਬੀ ਹੈ। ਸਟੋਰੇਜ਼ ਵਧਾਉਣ ਲਈ ਮਾਇਕ੍ਰੋਐੱਸ. ਡੀ ਕਾਰਡ ਸਪੋਰਟ ਦਿੱਤੀ ਹੈ।

 

ਐੱਲ. ਜੀ ਐਕਸ400 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਸ ਸਮਾਰਟਫੋਨ ''ਚ 2800ਐੱਮ. ਏ. ਐੱਚ ਦੀ ਬੈਟਰੀ ਹੈ। ਹੁਣ ਸਮਾਰਟਫੋਨ ਦੀ ਕੁਨੈੱਕਟੀਵਿਟੀ ਦੀ ਗੱਲ ਕਰੀਏ ਤਾਂ ਐੱਲਜੀ ਐਕਸ400 ''ਚ 4ਜੀ ਐੱਲ. ਟੀ. ਈ, ਜੀ. ਪੀ. ਆਰ.ਐੱਸ /ਏਜ਼,3ਜੀ,ਵਾਈ- ਫਾਈ, ਬਲੂਟੁੱਥ 4.2 ਅਤੇ ਐੱਨ. ਐੱਫ. ਸੀ ਜਿਹੇ ਫੀਚਰ ਹਨ। ਇਸ ਫੋਨ ਦਾ ਡਾਇਮੇਂਸ਼ਨ 148.7x75.3x7.8 ਮਿਲੀਮੀਟਰ ਅਤੇ ਭਾਰ 142 ਗਰਾਮ ਹੈ।

ਐੱਲ. ਜੀ ਐਕਸ400 ''ਚ ਪਾਵਰ ਬਟਨ ''ਚ ਹੀ ਫਿੰਗਰਪਿੰਰਟ ਸੈਂਸਰ ਇੰਟੀਗ੍ਰੇਟਡ ਹੈ ਜੋ ਕਿ ਡਿਵਾਈਸ ਦੇ ਰਿਅਰ ''ਤੇ ਦਿੱਤੇ ਗਏ ਕੈਮਰਾ ਪੈਨਲ  ਦੇ ਠੀਕ ਹੇਠਾਂ ਹੈ। ਇਸ ਸਮਾਰਟਫੋਨ ਦੀ ਕੀਮਤ 3,19,000 ਕੋਰਿਅਨ ਵਾਨ (ਕਰੀਬ 18,700 ਰੁਪਏ) ਹੈ ਅਤੇ ਇਹ ਬਲੈਕ ਅਤੇ ਗੋਲਡ ਬਲੈਕ ਕਲਰ ''ਚ ਮਿਲੇਗਾ।


Related News