8,200mAh ਦੀ ਦਮਦਾਰ ਬੈਟਰੀ ਨਾਲ LG ਨੇ ਲਾਂਚ ਕੀਤਾ ਨਵਾਂ ਟੈਬਲੇਟ

11/06/2019 10:38:48 AM

ਗੈਜੇਟ ਡੈਸਕ– ਐੱਲ.ਜੀ. ਨੇ ਆਪਣਾ ਨਵਾਂ ਟੈਬਲੇਟ G Pad 5 10.1 ਦੱਖਣ ਕੋਰੀਆ ’ਚ ਲਾਂਚ ਕਰ ਦਿੱਤਾ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਐੱਲ.ਜੀ. ਦਾ ਇਹ ਟੈਬਲੇਟ 8200mAh ਦੀ ਬੈਟਰੀ, ਕਵਾਡ-ਕੋਰ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 8 ਮੈਗਾਪਿਕਸਲ ਦੇ ਰੀਅਰ ਕੈਮਰੇ ਨਾਲ ਆਉਂਦਾ ਹੈ। ਇਹ ਟੈਬਲੇਟ ਐੱਲ.ਜੀ. ਜੀ ਪੈਡ 4 ਦਾ ਅਪਗ੍ਰੇਡ ਹੈ। ਐੱਲ.ਜੀ. ਜੀ ਪੈਡ 5 10.1 ’ਚ ਫੁੱਲ-ਐੱਚ.ਡੀ. ਪਲੱਸ ਡਿਸਪਲੇਅ, ਮੈਟਲ ਫਰੇਮ ਅਤੇ ਇਕ ਰੀਅਰ ਕੈਮਰਾ ਹੈ। ਟੈਬਲੇਟ ’ਚ 512 ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਇਸਤੇਮਾਲ ਕੀਤਾ ਜਾ ਸਕਦਾ ਹੈ। 

ਕੀਮਤ
ਐੱਲ.ਜੀ. ਜੀ ਪੈਡ 10.1 ਟੈਬਲੇਟ ਦੀ ਕੀਮਤ 440,000 ਕੋਰੀਆਈ ਵਾਨ (ਕਰੀਬ 26,800 ਰੁਪਏ) ਹੈ। ਇਹ ਸਿਲਵਰ ਰੰਗ ’ਚ ਮਿਲੇਗਾ। ਇਸ ਟੈਬਲੇਟ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤੇ ਜਾਣ ਦੀ ਜਾਣਕਾਰੀ ਨਹੀਂ ਦਿੱਤੀ ਗਈ। 

ਫੀਚਰਜ਼
ਐੱਲ.ਜੀ. ਜੀ ਪੈਡ 5 10.1 ਟੈਬਲੇਟ ਆਊਟ ਆਫ ਬਾਕਸ ਐਂਡਰਾਇਡ ਪਾਈ ’ਤੇ ਚੱਲਦਾ ਹੈ। ਇਸ ਵਿਚ 10.1 ਇੰਚ ਦੀ ਫੁੱਲ-ਐੱਚ.ਡੀ. ਪਲੱਸ (1920x1200 ਪਿਕਸਲ) ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਇਸ ਵਿਚ 2.34 ਗੀਗਾਹਰਟਜ਼ ਸਨੈਪਡ੍ਰੈਗਨ 821 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਟੈਬਲੇਟ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਬੈਟਰੀ 8200mAh ਦੀ ਹੈ ਅਤੇ ਇਹ ਕੁਇਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਫੀਚਰਜ਼ ’ਚ ਬਲੂਟੁੱਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਆਡੀਓ ਜੈੱਕ ਅਤੇ ਜੀ.ਪੀ.ਐੱਸ. ਸ਼ਾਮਲ ਹਨ। ਫਿੰਗਰਪ੍ਰਿੰਟ ਸੈਂਸਰ ਟੈਬਲੇਟ ਦੇ ਪਿਛਲੇ ਹਿੱਸੇ ’ਤੇ ਮੌਜੂਦ ਹੈ। 


Related News