26 ਮਾਰਚ ਨੂੰ ਭਾਰਤ ''ਚ ਲਾਂਚ ਹੋਵੇਗਾ Lenovo Tab M11, ਹੋਣਗੀਆਂ ਇਹ ਖੂਬੀਆਂ

Sunday, Mar 24, 2024 - 04:45 PM (IST)

26 ਮਾਰਚ ਨੂੰ ਭਾਰਤ ''ਚ ਲਾਂਚ ਹੋਵੇਗਾ Lenovo Tab M11, ਹੋਣਗੀਆਂ ਇਹ ਖੂਬੀਆਂ

ਗੈਜੇਟ ਡੈਸਕ- Lenovo Tab M11 26 ਮਾਰਚ ਨੂੰ ਭਾਰਤ 'ਚ ਲਾਂਚ ਹੋਵੇਗਾ। ਇਸ ਲਈ ਐਮਾਜ਼ੋਨ 'ਤੇ ਇਕ ਮਾਈਕ੍ਰੋਸਾਈਟ ਵੀ ਲਾਈਵ ਹੋ ਚੁੱਕੀ ਹੈ, ਜਿਸ ਵਿਚ ਟੈਬ ਦੇ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। 26 ਮਾਰਚ ਨੂੰ ਸਵੇਰੇ 11 ਵਜੇ ਤੋਂ ਟੈਬ ਦੀ ਸੇਲ ਵੀ ਸ਼ੁਰੂ ਹੋ ਜਾਵੇਗੀ। 

ਇਹ ਟੈਬ ਭਾਰਤ 'ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਆਪਸ਼ਨ ਨਾਲ ਆ ਸਕਦਾ ਹੈ। ਇਸ ਦੀਆਂ ਕੀਮਤਾਂ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਰਿਪੋਰਟ ਮੁਤਾਬਕ, Lenovo Tab M11 ਦੀ ਕੀਮਤ 179 ਡਾਲਰ (ਕਰੀਬ 14,963 ਰੁਪਏ) ਹੋ ਸਕਦੀ ਹੈ। 

ਫੀਚਰਜ਼

Lenovo Tab M11 'ਚ 90 ਹਰਟਜ਼ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 11 ਇੰਚ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾਵੇਗੀ, ਜਿਸਦਾ ਰੈਜ਼ੋਲਿਊਸ਼ਨ 1920x1200 ਪਿਕਸਲ ਹੋਵੇਗਾ। ਇਸ ਵਿਚ ਪਰਫਾਰਮੈਂਸ ਲਈ ਮੀਡੀਆਟੈੱਕ ਹੀਲੀਓ ਜੀ88 ਚਿੱਪਸੈੱਟ ਦਿੱਤਾ ਗਿਆ ਹੈ। ਇਸਨੂੰ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਜੋੜਿਆ ਜਾਵੇਗਾ। 

ਟੈਬ ਆਊਟ ਆਫ ਦਿ ਬਾਕਸ ਐਂਡਰਾਇਡ 13 'ਤੇ ਚੱਲਦਾ ਹੈ ਪਰ ਕੰਪਨੀ ਐਂਡਰਾਇਡ 14 ਅਤੇ 15 ਦੇਣ ਦਾ ਵਾਅਦਾ ਕਰਦੀ ਹੈ। ਇਸ ਵਿਚ 7,040mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਦੀ ਚਾਰਟਿੰਗ ਨੂੰ ਸਪੋਰਟ ਕਰਦੀ ਹੈ। 

ਬੈਕ ਪੈਨਲ 'ਤੇ 13MP+8MP ਡਿਊਲ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ, ਜਦੋਂਕਿ ਸੈਲਫੀ ਲਈ 8 ਮੈਗਾਪਿਕਸਲ ਦਾ ਸੈਂਸਰ ਮਿਲੇਗਾ।

ਕੁਨੈਕਟੀਵਿਟੀ ਦੇ ਤੌਰ 'ਤੇ ਇਸ ਵਿਚ Wi-Fi 802.11ac, ਬਲੂਟੁੱਥ 5.1 ਅਤੇ USB- C ਪੋਰਟ ਮਿਲੇਗਾ। ਇਸਤੋਂ ਇਲਾਵਾ ਡਾਲਬੀ ਐਟਮਾਸ ਦੇ ਨਾਲ ਡਿਊਲ ਸਪੀਕਰਜ਼ ਸਪੋਰਟ ਅਤੇ 3.5 mm ਆਡੀਓ ਜੈੱਕ ਮਿਲੇਗਾ। 


author

Rakesh

Content Editor

Related News