ਪੰਜਾਬ ਦੇ 5 ਨਗਰ ਨਿਗਮਾਂ ’ਚ ਕਿਹੜੀ ਪਾਰਟੀ ਦੀ ਬਣੇਗੀ ‘ਸਰਕਾਰ’, ਅੱਜ ਹੋਵੇਗਾ ਫੈਸਲਾ
Saturday, Dec 21, 2024 - 06:25 AM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਨੂੰ ‘ਲੋਕਲ ਗੌਰਮਿੰਟ’ ਵੀ ਕਿਹਾ ਜਾਂਦਾ ਹੈ ਅਤੇ ਪੰਜਾਬ ਦੇ 5 ਸ਼ਹਿਰਾਂ ’ਚ ਕਿਸ ਦੀ ਸਰਕਾਰ ਬਣੇਗੀ, ਇਸ ਦਾ ਫੈਸਲਾ ਅੱਜ, ਭਾਵ 21 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਜਾਵੇਗਾ, ਜਿਸ ਦੇ ਲਈ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ’ਚ ਨਗਰ ਨਿਗਮ ਚੋਣ ਹੋਣ ਜਾ ਰਹੀਆਂ ਹਨ।
ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸ ਦੇ ਤੁਰੰਤ ਬਾਅਦ ਕਾਊਟਿੰਗ ਸ਼ੁਰੂ ਹੋ ਜਾਵੇਗੀ, ਜਿਸ ਮਗਰੋਂ ਦੇਰ ਸ਼ਾਮ ਤੱਕ ਇਹ ਤਸਵੀਰ ਸਾਫ ਹੋ ਜਾਵੇਗੀ ਕਿ ਪੰਜਾਬ ਦੇ 5 ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ’ਚ ਕਿਸ ਪਾਰਟੀ ਦੇ ਮੇਅਰ ਬਣਨਗੇ।
ਇਹ ਵੀ ਪੜ੍ਹੋ- ਚੰਡੀਗੜ੍ਹੀਆਂ ਨੂੰ ਅੱਜ ਪੂਰਾ ਦਿਨ ਆਫ਼ਤ, ਪੁਲਸ ਮੁਲਾਜ਼ਮਾਂ ਨੂੰ ਵੀ ਬਾਮੁਸ਼ੱਕਤ ਨਿਭਾਉਣੀ ਪਵੇਗੀ ਡਿਊਟੀ
ਇਹ ਹੈ ਵਾਰਡਾਂ ਦੀ ਗਿਣਤੀ
ਲੁਧਿਆਣਾ : 95
ਜਲੰਧਰ : 85
ਅੰਮ੍ਰਿਤਸਰ : 85
ਪਟਿਆਲਾ : 60
ਫਗਵਾੜਾ : 50
44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਹੋਵੇਗੀ ਵੋਟਿੰਗ
21 ਦਸੰਬਰ ਨੂੰ 5 ਨਗਰ ਨਿਗਮਾਂ ਦੇ ਨਾਲ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਵੇਗ, ਜਿਨ੍ਹਾਂ ਦੇ 398 ਵਾਰਡਾਂ ’ਚ ਚੋਣ ਹੋਣ ਜਾ ਰਹੀ ਹੈ। ਇਨ੍ਹਾਂ ’ਚ ਕਈ ਜਗ੍ਹਾ ਉਪ ਚੋਣ ਵੀ ਸ਼ਾਮਲ ਹੈ।
ਸਰਕਾਰ ਵੱਲੋਂ ਕੀਤਾ ਗਿਆ ਛੁੱਟੀ ਦਾ ਐਲਾਨ
ਜਿਸ ਜਗ੍ਹਾ ’ਤੇ ਨਗਰ ਨਿਗਮ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਵੇਗੀ, ਉਥੇ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫਤਰਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਸ਼ਾਮਲ ਆਫਿਸ, ਮਾਰਕੀਟ, ਫੈਕਟਰੀ ਆਦਿ ਦੇ ਲਈ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੋ ਲੋਕ ਉਨ੍ਹਾਂ ਸ਼ਹਿਰਾਂ ਤੋਂ ਬਾਹਰ ਕੰਮ ਕਰਦੇ ਹਨ, ਉਹ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰ ਕੇ ਆਪਣੇ ਸੰਸਥਾਨ ਤੋਂ ਛੁੱਟੀ ਲੈ ਸਕਦੇ ਹਨ। ਇਸ ਦੇ ਲਈ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬਕਾਇਦਾ ਚੀਫ ਸੈਕਟਰੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਕਾਨ ਦੇ ਨਕਸ਼ੇ 'ਤੇ ਬਣਾ'ਤੇ PG ! ਹੁਣ ਪ੍ਰਸ਼ਾਸਨ ਨੇ ਲਿਆ ਸਖ਼ਤ ਐਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e