ਪੰਜਾਬ ਦੇ ਇਸ ਇਲਾਕੇ ''ਚ ਰਾਤ ਨੂੰ ਬਾਹਰ ਨਿਕਲਣਾ ਹੋਵੇਗਾ ਔਖਾ, ਹੋ ਗਿਆ ਵੱਡਾ ਐਲਾਨ
Saturday, Dec 07, 2024 - 01:51 PM (IST)
ਨਡਾਲਾ (ਸ਼ਰਮਾ)- ਇਲਾਕੇ ਵਿੱਚ ਮੁੜ ਤੋਂ ਵਧੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਖ਼ਿਲਾਫ਼ ਕਸਬਾ ਨਡਾਲਾ ਦੇ ਉਦਮੀ ਨੌਜਵਾਨਾਂ ਨੇ ਹੱਲਾ ਬੋਲ ਦਿੱਤਾ ਹੈ, ਜਿਸ ਕਾਰਨ ਖੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਮੀਟਿੰਗ ਕਰਕੇ ਠੀਕਰੀ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਹੈ। ਨੌਜਵਾਨਾਂ ਨੇ ਆਖਿਆ ਕਿ ਲੁਟੇਰਿਆਂ ਅਤੇ ਚੋਰਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋਣਾ ਪਵੇਗਾ, ਜਿਸ ਦੇ ਚੱਲਦਿਆਂ ਸਾਡੀ ਟੀਮ ਵੱਲੋਂ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਠੀਕਰੀ ਪਹਿਰਾ ਦਿੱਤਾ ਜਾਇਆ ਕਰੇਗਾ ਜਿਸ ਲਈ ਪੁਲਸ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਪਹਿਰੇ ਦੌਰਾਨ ਪਹਿਰਾ ਦੇ ਰਹੇ ਨੌਜਵਾਨਾਂ ਦੀ ਹਰ ਸ਼ੱਕੀ ਵਿਅਕਤੀ ਜਿਸ ਨੇ ਮੂੰਹ ਬੰਨ੍ਹਿਆ, ਟ੍ਰਿਪਲ ਸਵਾਰੀ, ਬਿਨ੍ਹਾਂ ਨੰਬਰ ਪਲੇਟ ਵਾਹਨਾਂ ’ਤੇ ਸਵਾਰ ਆਦਿ ਵਿਆਕਤੀ ਨੂੰ ਰੋਕ ਕੇ ਉਸ ਦੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
ਉਨ੍ਹਾਂ ਗਲਤ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਬਾਜ਼ ਆ ਜਾਣ ਨਹੀਂ ਤਾਂ ਕਾਬੂ ਆਉਣ ’ਤੇ ਨੌਜਵਾਨਾਂ ਵੱਲੋਂ ਤਸੱਲੀ ਕਰਵਾਉਣ ਤੋਂ ਬਾਅਦ ਪੁਲਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿੰਡ ਦੀ ਸਾਂਝੀ ਮੀਟਿੰਗ 9 ਦਸੰਬਰ ਦਿਨ ਸੋਮਵਾਰ ਸਵੇਰੇ ਗੁ. ਬਾਉਲੀ ਸਾਹਿਬ ਵਿਖੇ ਕੀਤੀ ਜਾਵੇਗੀ ਅਤੇ ਇਸ ਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਦਿਨ ਸਮੇ ਸਿਰ ਪੁੱਜ ਕੇ ਇਸ ਦਾ ਹਿੱਸਾ ਬਣਨ। ਇਸ ਮੌਕੇ ਇੰਦਰਜੀਤ ਸਿੰਘ ਖੱਖ, ਪਰਮਜੀਤ ਸਿੰਘ ਕੰਗ, ਕਾਲੀ ਬਿਲਪੁਰ, ਦਲਜੀਤ ਸਿੰਘ ਖੱਖ, ਜੱਗੀ ਖੱਖ, ਸੁਖਜਿੰਦਰ ਸਿੰਘ ਖੱਖ, ਮੋਨੂ, ਮਨਦੀਪ ਸਿੰਘ ,ਜੀਤਾ ਘੁੰਮਣ, ਨਿੱਕਾ, ਸਾਹਿਲ ,ਅਮਨ, ਭਿੰਦਾ, ਸਨੀ, ਮੋਹਨ ਲਾਲ, ਪ੍ਰਿੰਸ, ਸਾਭਾ,ਨਵਜੋਤ ਸਿੰਘ, ਪ੍ਰਿੰਸ ਅਤੇ ਹੋਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੀ ਇਸ ਮਸ਼ਹੂਹ ਜੇਲ੍ਹ 'ਚ ਗੈਂਗਵਾਰ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8