ਦਿਲਜੀਤ ਮਗਰੋਂ ਰੈਪਰ ਬਾਦਸ਼ਾਹ ਨੇ ਪ੍ਰਗਟਾਈ ਚਿੰਤਾ, ਭਾਰਤ ਲਈ ਆਖ 'ਤੀ ਇਹ ਗੱਲ

Wednesday, Dec 18, 2024 - 04:19 PM (IST)

ਦਿਲਜੀਤ ਮਗਰੋਂ ਰੈਪਰ ਬਾਦਸ਼ਾਹ ਨੇ ਪ੍ਰਗਟਾਈ ਚਿੰਤਾ, ਭਾਰਤ ਲਈ ਆਖ 'ਤੀ ਇਹ ਗੱਲ

ਐਂਟਰਟੇਨਮੈਂਟ ਡੈਸਕ : ਦਿਲਜੀਤ ਦੋਸਾਂਝ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਭਾਰਤ ਵਿਚ ਲਾਈਵ ਸ਼ੋਅ ਲਈ ਬੁਨਿਆਦੀ ਢਾਂਚੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਢੁਕਵੇਂ ਸਥਾਨਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਕਲਾਕਾਰਾਂ ਅਤੇ ਆਯੋਜਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ। 

ਇਹ ਵੀ ਪੜ੍ਹੋ -  ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਬਾਦਸ਼ਾਹ ਨੇ ਟਵੀਟ ਕਰਦਿਆਂ ਲਿਖਿਆ ਕਿ ਲੋਕ ਲਾਈਵ ਸ਼ੋਅ ਦੇ ਪ੍ਰਭਾਵ ਅਤੇ ਇਸ ਤੋਂ ਪੈਦਾ ਹੋਣ ਵਾਲੀ ਆਮਦਨ ਨੂੰ ਜਾਣਦੇ ਹਨ ਪਰ ਅਧਿਕਾਰੀਆਂ ਨੂੰ ਇਸ ਦੇ ਆਲੇ ਦੁਆਲੇ ਬੁਨਿਆਦੀ ਢਾਂਚਾ ਬਣਾਉਣ ਅਤੇ ਇਸ ਨੂੰ ਸਾਰੇ ਪੱਧਰਾਂ ਵਿਚ ਉਤਸ਼ਾਹਿਤ ਕਰਨ ਲਈ ਸਰਗਰਮ ਹੋਣ ਦੀ ਲੋੜ ਹੈ।

PunjabKesari

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

ਦੱਸਣਯੋਗ ਹੈ ਕਿ ਦਿਲਜੀਤ ਭਾਰਤ ਵਿਚ ਕੰਸਰਟ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਤੋਂ ਨਾਖੁਸ਼ ਸਨ। ਉਨ੍ਹਾਂ ਨੇ ਕਿਹਾ ਜਦੋਂ ਤਕ ਲਾਈਵ ਸ਼ੋਅ ਦੇ ਪ੍ਰਬੰਧ ਠੀਕ ਨਹੀਂ ਕੀਤੇ ਜਾਣਗੇ, ਉਹ ਕੋਈ ਸ਼ੋਅ ਨਹੀਂ ਕਰੇਗਾ। ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ ਟਿੱਪਣੀ ਪੂਰੀ ਤਰ੍ਹਾਂ ਨਾਲ ਚੰਡੀਗੜ ਵਿਚ ਪ੍ਰੋਗਰਾਮ ਸਥਾਨ ਦੇ ਮੁੱਦਿਆਂ ਬਾਰੇ ਸੀ। ਦਿਲਜੀਤ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਆਪਣੀ ਨਵੀਂ ਪੋਸਟ ਵਿਚ ਲਿਖਿਆ, ''ਨਹੀਂ। ਮੈਂ ਕਿਹਾ ਸੀ ਕਿ ਚੰਡੀਗੜ੍ਹ (ਸੀ. ਐੱਚ. ਡੀ.) ਵਿਚ ਪ੍ਰੋਗਰਾਮ ਸਥਾਨ ਨੂੰ ਲੈ ਕੇ ਇੱਕ ਸਮੱਸਿਆ ਹੈ। ਇਸ ਲਈ ਜਦੋਂ ਤੱਕ ਮੈਨੂੰ ਸਹੀ ਸਥਾਨ ਨਹੀਂ ਮਿਲਦਾ, ਮੈਂ ਚੰਡੀਗੜ੍ਹ ਵਿਚ ਅਗਲੇ ਸ਼ੋਅ ਦੀ ਯੋਜਨਾ ਨਹੀਂ ਬਣਾਂਗਾ। ਬਸ ਇੰਨਾਂ ਹੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News