ਭਾਰਤ ''ਚ Leica ਨੇ ਲਾਂਚ ਕੀਤਾ 7 ਲੱਖ ਦਾ ਕੈਮਰਾ

07/20/2020 2:05:14 AM

ਗੈਜੇਟ ਡੈਸਕ—ਜਰਮਨੀ ਦੀ ਕੈਮਰਾ ਨਿਮਰਾਤਾ ਕੰਪਨੀ Leica ਨੇ ਭਾਰਤ 'ਚ ਆਪਣਾ ਲੇਟੈਸਟ ਫਲੈਗਸ਼ਿਪ Leica M10-R ਕੈਮਰਾ ਲਾਂਚ ਕਰ ਦਿੱਤਾ ਹੈ। ਇਸ ਨੂੰ ਭਾਰਤੀ ਬਾਜ਼ਾਰ 'ਚ 6,95,000 ਰੁਪਏ ਦੀ ਕੀਮਤ 'ਚ ਲਿਆਇਆ ਗਿਆ ਹੈ। ਇਸ ਦੀ ਵਿਕਰੀ ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਦੇਸ਼ ਭਰ ਦੇ ਸਾਰੇ ਵੱਡੇ ਰਿਟੇਲ ਸਟੋਰ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਹੈਰਾਨ ਦੀ ਗੱਲ ਤਾਂ ਇਹ ਹੈ ਕਿ ਇਸ ਕੈਮਰੇ ਨੂੰ ਭਾਰਤ 'ਚ ਅਮਰੀਕਾ ਤੋਂ ਵੀ ਜ਼ਿਆਦਾ ਕੀਮਤ 'ਤੇ ਲਿਆਇਆ ਗਿਆ ਹੈ। ਅਮਰੀਕਾ 'ਚ ਇਸ ਨੂੰ 8,295 ਡਾਲਰ (ਕਰੀਬ 6,22,700 ਰੁਪਏ) ਦੀ ਕੀਮਤ 'ਚ ਉਪਲੱਬਧ ਕੀਤਾ ਗਿਆ ਸੀ।

Leica M10-R ਦੈ ਕੈਮਰਾ ਫੀਚਰਸ
Leica M10-R  'ਚ 40.9 ਮੈਗਾਪਿਕਸਲ ਦਾ CMOS ਸੈਂਸਰ ਦਿੱਤਾ ਗਿਆ ਹੈ।
ਇਸ 'ਚ ਇਕ Maestro II ਇਮੇਜ ਪ੍ਰੋਸੈਸਰ ਲੱਗਿਆ ਹੈ ਜੋ ਇਮੇਜ ਕੁਆਲਿਟੀ ਨੂੰ ਵਧਾ ਦਿੰਦਾ ਹੈ।
ਆਲ-ਮੇਟਲ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਇਹ ਕੈਮਰਾ ਕਾਫੀ ਮਜ਼ਬੂਤ ਹੈ। ਭਾਵ ਤੁਸੀਂ ਇਸ ਨੂੰ ਕਦੇ ਵੀ ਆਸਾਨੀ ਨਾਲ ਵਰਤ ਸਕਦੇ ਹੋ।
ਇਸ ਦੀ ਬਾਡੀ ਨੂੰ ਸਿੰਥੈਟਿਕ ਲੈਦਰ ਨਾਲ ਕਵਰ ਕੀਤਾ ਗਿਆ ਹੈ ਅਤੇ ਇਸ ਦੇ ਟਾਪ ਅਤੇ ਬੇਸ ਪੈਨਲ ਬ੍ਰਾਸ ਦੇ ਬਣੇ ਹਨ।
ਕੈਮਰੇ 'ਚ ਵੱਖ-ਵੱਖ ਸੈਟਿੰਗਸ ਨੂੰ ਕੰਟੋਰਲ ਕਰਨ ਲਈ ਮੈਨਿਊਲ ਡਾਇਲ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਕਈ ਐਕਸਪੋਜਰਰ ਮੋਡ ਵੀ ਇਸ ਕੈਮਰੇ 'ਚ ਮਿਲਦੇ ਹਨ।
ਇਸ ਕੈਮਰੇ 'ਚ ਕਈ ਇਲੈਕਟ੍ਰਾਨਿਕ ਸ਼ਟਰ ਨਹੀਂ ਹੈ। ਕੈਮਰਾ ISO 100 to ISO 50,000 ਦੀ ਸੈਂਸੀਟਿਵਿਟੀ ਰੇਂਜ ਨਾਲ ਆਉਂਦਾ ਹੈ।
ਇਸ 'ਚ 3 ਇੰਚ ਦਾ TFT  ਮਾਨਿਟਰ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ Leica M10-R 'ਚ Wi-Fi 802.11 b/g/n ਮੌਜੂਦ ਹੈ।


Karan Kumar

Content Editor

Related News