ਜਾਣੋ ਕਿਨਾਂ ਕਾਰਨਾਂ ਕਰਕੇ ਭਾਰਤੀਆਂ ਨੂੰ ਬੇਹੱਦ ਪਸੰਦ ਹਨ ਵਾਈਟ ਕਲਰ ਦੀਆਂ ਕਾਰਾਂ

01/20/2019 1:08:15 PM

ਆਟੋ ਡੈਸਕ- ਜਰਮਨੀ ਦੀ ਦਿੱਗਜ ਰਾਸਾਇਨਿਕ ਕੰਪਨੀ BASF ਨੇ ਰਿਪੋਰਟ 'ਚ ਕਿਹਾ ਹੈ ਕਿ, ਸਾਲ 2018 'ਚ ਭਾਰਤ 'ਚ 43 ਫੀਸਦੀ ਲੋਕਾਂ ਨੇ ਸਫੇਦ ਰੰਗ ਦੀਆਂ ਕਾਰਾਂ ਖਰੀਦੀਆਂ ਹਨ। ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਵਾਈਟ ਤੋਂ ਬਾਅਦ ਗ੍ਰੇਅ ਤੇ ਸਿਲਵਰ ਕਲਰ ਦੀਆਂ ਕਾਰਾਂ ਪਸੰਦ ਕੀਤੀਆਂ ਗਈ। ਇਸ ਕਲਰ ਦੀਆਂ ਕਾਰਾਂ ਦੀ ਵਿਕਰੀ ਬਰਾਬਰ ਮਤਲਬ 15-15 ਫੀਸਦੀ ਹੋਈ। ਇਸ ਤੋਂ ਬਾਅਦ ਰੈੱਡ ਕਲਰ ਦੀਆਂ ਕਾਰਾਂ ਖਰੀਦਾਰਾਂ ਨੂੰ ਪਸੰਦ ਆਈਆਂ, ਜਿਸ ਦੀ ਵਿਕਰੀ 9 ਫੀਸਦੀ ਹੋਈ। ਇਨ੍ਹਾਂ ਤੋਂ ਬਾਅਦ 7 ਫੀਸਦੀ ਬਲੂ ਤੇ 3 ਫੀਸਦੀ ਬਲੈਕ ਕਲਰ ਦੀਆਂ ਕਾਰਾਂ ਦਾ ਨੰਬਰ ਹੈ। ਜਾਣਦੇ ਹਨ ਕਿ ਕਿਉਂ ਪਸੰਦ ਹਨ ਵਾਈਟ ਕਾਰਾਂ. ..PunjabKesariਵਾਈਟ ਕਲਰ ਪਸੰਦ ਕਰਨ ਦਾ ਕਾਰਨ
ਬੀ. ਏ.ਐੱਸ. ਐੱਫ ਦੀ ਡਿਜਾਈਨ ਹੈੱਡ (ਏਸ਼ੀਆ) ਚਿਹਾਰੁ ਮਤਸੁਹਾਰਾ ਨੇ ਕਿਹਾ, ਭਾਰਤੀ ਖਰੀਦਾਰਾਂ ਦੇ ਵਿਚਕਾਰ ਪਰਲ ਵਾਈਟ ਕਲਰ ਵਾਲੀਆਂ ਛੋਟੀਆਂ ਕਾਰਾਂ ਕਾਫੀ ਮਸ਼ਹੂਰ ਹਨ। ਭਾਰਤ 'ਚ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਗਾਹਕ ਵਾਈਟ ਕਲਰ ਪਸੰਦ ਕਰਦੇ ਹੋਣਗੇ, ਕਿਉਂਕਿ ਵਾਈਟ ਕਲਰ ਵਾਲੀ ਕਾਰਾਂ ਬਹੁਤ ਜ਼ਿਆਦਾ ਜਲਦੀ ਗਰਮ ਨਹੀਂ ਹੁੰਦੀਆਂ। ਇਸ ਦੀ ਦੂਜੀ ਵਜ੍ਹਾ ਵਾਈਟ ਕਲਰ ਦੀ ਲਗਜ਼ੂਰਿਅਸ ਈਮੇਜ ਵੀ ਹੋ ਸਕਦੀ ਹੈ।PunjabKesari  ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸਾਲ 2018 'ਚ ਐੱਸ ਯੂ. ਵੀ. ਵੀ ਸਭ ਤੋਂ ਜ਼ਿਆਦਾ ਵਾਈਟ ਕਲਰ 'ਚ ਹੀ ਪਸੰਦ ਕੀਤੀ ਗਈ। ਰਿਪੋਰਟ ਮੁਤਾਬਕ, 41 ਫੀਸਦੀ ਨਵੇਂ ਖਰੀਦਾਰਾਂ ਨੇ ਵਾਈਟ ਐੱਸ. ਯੂ. ਵੀ. ਖਰੀਦੀ। ਮਤਲਬ ਭਾਰਤੀਆਂ ਦਾ ਸਫੇਦ ਰੰਗ ਦੀਆਂ ਕਾਰਾਂ ਵੱਲ ਕਾਫੀ ਰੁਝੇਵਾਂ ਹੈ।


Related News