ਬਠਿੰਡਾ ''ਚ ਕਾਰਾਂ ਦੀ ਟੱਕਰ ’ਚ 2 ਦੀ ਮੌਤ

05/06/2024 12:37:54 PM

ਬਠਿੰਡਾ (ਸੁਖਵਿੰਦਰ) : ਵੱਖ-ਵੱਖ ਹਾਦਸਿਆਂ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬਠਿੰਡਾ-ਮਾਨਸਾ ਰੋਡ ’ਤੇ ਪਿੰਡ ਕੋਟਫੱਤਾ ਨਜ਼ਦੀਕ ਦੋ ਕਾਰਾਂ ਦੀ ਆਪਸੀ ਟੱਕਰ ’ਚ ਅੱਧਾ ਦਰਜਨ ਲੋਕ ਜ਼ਖਮੀ ਹੋ ਗਏ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਵਿੱਕੀ ਕੁਮਾਰ ਅਤੇ ਐੱਸ. ਐੱਸ. ਐੱਫ. ਦੇ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਬਰਜਿੰਦਰ ਸਿੰਘ (62) ਪੁੱਤਰ ਬਲਦੇਵ ਸਿੰਘ ਵਾਸੀ ਮੌੜ ਚੜਤ ਸਿੰਘ।

ਇਸੇ ਤਰ੍ਹਾਂ ਬੀਤੀ ਰਾਤ 11 ਵਜੇ ਡੱਬਵਾਲੀ ਰੋਡ ’ਤੇ ਗਣਪਤੀ ਇਨਕਲੇਵ ’ਚ 1 ਮੋਟਰਸਾਈਕਲ ਸਵਾਰ ਕੰਮ ਤੋਂ ਘਰ ਜਾ ਰਿਹਾ ਸੀ। ਗਣਪਤੀ ਇਨਕਲੇਵ ਨਜ਼ਦੀਕ ਮੋਟਰਸਾਈਕਲ ਸਵਾਰ ਸੜਕ ’ਤੇ ਖੜ੍ਹੇ ਟਰੱਕ ਵਿਚ ਟਕਰਾ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਸਨਾਖਤ ਬਲਜੀਤ ਸਿੰਘ (54) ਵਾਸੀ ਬੀੜ ਤਲਾਬ ਵਜੋਂ ਹੋਈ।


Gurminder Singh

Content Editor

Related News