Truecaller ਤੋਂ ਆਪਣੇ ਖਾਤੇ ਨੂੰ ਕਿਵੇਂ ਕਰਨਾ ਹੈ ਡਿਲੀਟ ਤੇ ਜਾਣੋ ਫੋਨ ਨੰਬਰ ਹਟਾਉਣ ਦਾ ਤਰੀਕਾ

Friday, Feb 26, 2021 - 02:03 PM (IST)

Truecaller ਤੋਂ ਆਪਣੇ ਖਾਤੇ ਨੂੰ ਕਿਵੇਂ ਕਰਨਾ ਹੈ ਡਿਲੀਟ ਤੇ ਜਾਣੋ ਫੋਨ ਨੰਬਰ ਹਟਾਉਣ ਦਾ ਤਰੀਕਾ

ਨਵੀਂ ਦਿੱਲੀ - ਟਰੂਕੈਲਰ ਇਕ ਮਹੱਤਵਪੂਰਣ ਐਪ ਹੈ ਜਿਸ ਦੀ ਸਹਾਇਤਾ ਨਾਲ ਲੋਕਾਂ ਨੂੰ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਬਾਰੇ ਪਤਾ ਲੱਗ ਜਾਂਦਾ ਹੈ। ਉਪਭੋਗਤਾ ਦੁਆਰਾ ਦਿੱਤੀ ਗਈ ਸਹੀ ਇਜਾਜ਼ਤ ਦੇ ਨਾਲ, ਐਪ ਆਪਣੇ ਆਪ ਅਣਜਾਣ ਕਾਲਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਕੈਨ ਕਰਦਾ ਹੈ ਅਤੇ ਉਪਯੋਗਕਰਤਾ ਕਾਲ ਪ੍ਰਾਪਤ ਹੋਣ ਤੋਂ ਪਹਿਲਾਂ ਉਸ ਆਉਣ ਵਾਲੀ ਕਾਲ ਬਾਰੇ ਜਾਣਕਾਰੀ ਇਕੱਠੀ ਕਰ ਲੈਂਦਾ ਹੈ। ਅਜਿਹਾ ਕਰਨ ਲਈ ਟਰੂਕੈਲਰ ਉਪਭੋਗਤਾ ਦੀ ਐਡਰੈਸ ਬੁੱਕ ਤੋਂ ਜਾਣਕਾਰੀ ਇਕੱਤਰ ਕਰਦਾ ਹੈ। ਇਹੀ ਕਾਰਨ ਹੈ ਕਿ ਜੇ ਤੁਸੀਂ ਐਪ ਨੂੰ ਸਥਾਪਤ(Install) ਨਹੀਂ ਕੀਤਾ ਹੈ, ਤਾਂ ਵੀ ਤੁਹਾਡੇ ਸੰਪਰਕ ਵੇਰਵੇ ਟਰੂਏਕਲਰ 'ਤੇ ਉਪਲਬਧ ਹੁੰਦੇ ਹਨ। ਇਸਦੇ ਪਿੱਛੇ ਦਾ ਕਾਰਨ ਇਹ ਹੈ ਕਿ ਤੁਹਾਡਾ ਫੋਨ ਨੰਬਰ ਇਸ ਐਪ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਕਾਂਟੈਕਟ ਬੁੱਕ ਵਿਚ ਸੁਰੱਖਿਅਤ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਇਸ ਤੋਂ ਇਲਾਵਾ Truecaller ਲੋਕਾਂ ਨੂੰ ਆਪਣੇ ਡੇਟਾ ਬੇਸ ਤੋਂ ਫੋਨ ਨੰਬਰ ਨੂੰ ਅਨਲਿਸਟ ਕਰਨ ਦਾ ਵਿਕਲਪ ਦਿੰਦਾ ਹੈ। ਹਾਲਾਂਕਿ ਅਜਿਹਾ ਕਰਨ ਲਈ ਉਪਭੋਗਤਾ ਨੂੰ ਆਪਣਾ Truecaller ਖਾਤਾ ਹਮੇਸ਼ਾ ਲਈ ਡਿਲੀਟ ਕਰਨਾ ਹੋਵੇਗਾ। 

ਇਸ ਲਈ ਜੇ ਤੁਸੀਂ ਵੀ ਆਪਣੇ Truecaller ਖਾਤੇ ਨੂੰ ਹਮੇਸ਼ਾਂ ਲਈ ਡਿਲੀਟ ਚਾਹੁੰਦੇ ਹੋ ਅਤੇ ਆਪਣੇ ਫੋਨ ਨੰਬਰ ਨੂੰ ਡੇਟਾਬੇਸ ਤੋਂ Unlist ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਵੇਰਵੇ ਦੀ ਪਾਲਣਾ ਕਰੋ…

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸ਼ੱਕੀ ਕਾਰ ’ਚ ਮਿਲੀ ਧਮਾਕਾਖੇਜ਼ ਸਮੱਗਰੀ

  • ਪਹਿਲਾਂ ਆਪਣੇ ਫੋਨ ਵਿਚ ਟਰੂਕੈਲਰ ਐਪ ਖੋਲ੍ਹੋ।
  • ਸੱਜੇ ਹੱਥ ਵੱਲ ਤਿੰਨ ਬਿੰਦੀਆਂ ਜਾਂ ਗੀਅਰ ਆਈਕਨ (ਆਈ.ਓ.ਐਸ. ਤੇ) ਨੂੰ ਟੈਪ ਕਰੋ।
  • Settings 'ਤੇ ਟੈਪ ਕਰੋ ਅਤੇ Privacy Centre 'ਤੇ ਜਾਓ।
  • ਹੁਣ Deactive ਬਟਨ 'ਤੇ ਟੈਪ ਕਰੋ।
  • ਹੁਣ ਤੁਹਾਡੇ ਸਾਹਮਣੇ 'Yes' ਲਿਖ ਕੇ ਆਵੇਗਾ। ਇੱਥੇ ਟੈਪ ਕਰੋ ਅਤੇ ਇਸ ਦੀ ਪੁਸ਼ਟੀ ਕਰੋ।

ਇਹ ਵੀ ਪੜ੍ਹੋ : FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ

Truecaller ਤੋਂ ਫੋਨ ਨੰਬਰ ਹਟਾਉਣ ਲਈ ਕਰੋ ਇਹ ਕੰਮ: -

  • ਇਸਦੇ ਲਈ, ਪਹਿਲਾਂ truecaller.com/unlisting ਨੂੰ ਕਿਸੇ ਵੀ ਬ੍ਰਾਊਜ਼ਰ 'ਤੇ ਖੋਲ੍ਹੋ।
  • ਹੁਣ ਆਪਣੇ ਦੇਸ਼ ਦੇ ਕੋਡ ਨਾਲ ਫੋਨ ਨੰਬਰ ਨੂੰ ਭਰੋ।
  • ਹੁਣ Unlist Phone Number ਬਟਨ 'ਤੇ ਕਲਿੱਕ ਕਰੋ।
     

ਇਹ ਵੀ ਪੜ੍ਹੋ : Mobikwik ਉਪਭੋਗਤਾ ਨੂੰ ਝਟਕਾ, ਹੁਣ ਦੇਣਾ ਹੋਵੇਗਾ ਵਾਲੇਟ ਮੈਂਟੇਨੈਂਸ ਚਾਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


author

Harinder Kaur

Content Editor

Related News