23.99 ਲੱਖ ਰੁਪਏ ਦੀ ਕੀਮਤ ''ਚ ਜੀਪ ਨੇ ਲਾਂਚ ਕੀਤਾ ਕੰਪਾਸ ਦਾ ਸਪੈਸ਼ਲ ਐਡੀਸ਼ਨ
Sunday, Sep 17, 2023 - 07:05 PM (IST)
ਆਟੋ ਡੈਸਕ- ਜੀਪ ਕੰਪਾਸ ਡੀਜ਼ਲ ਦੇ 2WD ਵੇਰੀਐਂਟ ਨੂੰ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਇਸਨੂੰ 23.99 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੀਪ ਨੇ ਕੰਪਾਸ ਨੂੰ ਨਵੇਂ ਗਰਿੱਲ ਅਤੇ ਅਲੌਏ ਵ੍ਹੀਲ ਦੇ ਨਾਲ ਵੀ ਅਪਡੇਟ ਕੀਤਾ ਹੈ।
ਨਵੀਂ ਕੰਪਾਸ 'ਚ 2WS Red Black Edition 'ਚ 2.0 ਲੀਟਰ ਇੰਜਣ ਦਿੱਤਾ ਗਿਆ ਹੈ, ਜਿਸ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਇੰਜਣ 168 ਬੀ.ਐੱਚ.ਪੀ. ਅਤੇ 350 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ ਕੰਪਾਸ 'ਚ ਨਵਾਂ ਰੈੱਡ ਅਤੇ ਬਲੈਕ ਐਕਸਪੀਰੀਅੰਸ ਕਲਰ ਥੀਮ ਦਿੱਤਾ ਹੈ।