Jawa ਮੋਟਰਸਾਈਕਲ ਨੇ ਭਾਰਤ ''ਚ ਲਾਂਚ ਕੀਤੀਆਂ ਤਿੰਨ ਨਵੀਆਂ ਬਾਈਕਸ, ਜਾਣੋ ਕੀਮਤ

11/15/2018 1:56:13 PM

ਗੈਜੇਟ ਡੈਸਕ- ਜਾਵਾ ਮੋਟਰਸਾਈਕਲ (Jawa Motorcycles) ਨੇ ਭਾਰਤ 'ਚ ਆਪਣੀ ਜਾਵਾ (Jawa) ਤੇ ਜਾਵਾ ਫੋਰਟੀ ਟੂ (Jawa forty two) ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਨ੍ਹਾਂ ਬਾਈਕਸ ਨੂੰ ਵੀਰਵਾਰ ਨੂੰ ਮੁੰਬਈ 'ਚ ਆਯੋਜਿਤ ਹੋਏ ਇਕ ਈਵੈਂਟ 'ਚ ਲਾਂਚ ਕੀਤਾ ਹੈ। ਇਸ ਦੌਰਾਨ ਕੰਪਨੀ ਨੇ ਆਪਣੀ ਤੀਜੀ ਬਾਈਕ Jawa Perk ਨੂੰ ਵੀ ਲਾਂਚ ਕਰ ਦਿੱਤਾ ਹੈ। ਹਾਲਾਂਕਿ ਇਹ ਬਾਈਕ ਭਾਰਤ 'ਚ ਕਦੋਂ ਉੁਪਲੱਬਧ ਹੋਵੇਗੀ ਇਸ ਦੀ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਤਿੰਨਾਂ ਹੀ ਬਾਈਕਸ ਦਾ ਲੁੱਕ ਕਾਫ਼ੀ ਸ਼ਾਨਦਾਰ ਹੈ। ਵਿਟੇਂਜ ਲੁੱਕ ਦੇ ਨਾਲ ਇਸ ਨੂੰ ਸਪੋਰਟੀ ਟੱਚ ਵੀ ਦਿੱਤਾ ਗਿਆ ਹੈ। ਕੰਪਨੀ ਨੇ ਤਿੰਨੋਂ ਹੀ ਬਾਈਕਸ ਨੌਜਵਾਨਾਂ ਨੂੰ ਧਿਆਨ 'ਚ ਰੱਖ ਕਰ ਡਿਜ਼ਾਈਨ ਕੀਤਾ ਹੈ, ਜਿੱਥੇ ਇਸ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

ਕੀਮਤ
ਜਾਵਾ ਫੋਰਟੀ ਟੂ ਤੇ ਜਾਵਾ ਦੀ ਕੀਮਤ ਦੀ ਗੱਲ ਕਰੀਏ ਤਾਂ ਜਾਵਾ ਦੀ ਦਿੱਲੀ ਐਕਸ ਸ਼ੋਰੂਮ ਕੀਮਤ 1,64,00 ਹੈ। ਉਥੇ ਹੀ ਜਾਵਾ ਫੋਰਟੀ ਟੂ ਦੀ ਦਿੱਲੀ ਐਕਸ ਸ਼ੋਰੂਮ ਦੀ ਕੀਮਤ 1,55,000 ਰੁਪਏ ਹੈ। ਗੱਲ ਕਰੀਏ ਜਾਵਾ ਮੋਟਰਸਾਈਕਲ ਦੇ ਤੀਜੇ ਮਾਡਲ ਮਤਲਬ ਕੀ Jawa Perk ਦੀ ਤਾਂ ਇਸ ਦੀ ਦਿੱਲੀ ਐਕਸ ਸ਼ੋਰੂਮ ਕੀਮਤ 1,89,000 ਰੁਪਏ ਹੈ।PunjabKesari 

ਜਾਵਾ ਤੇ ਜਾਵਾ ਫੋਰਟੀ ਟੂ ਦੀ ਬੁਕਿੰਗ ਅੱਜ ਤੋਂ ਸ਼ੁਰੂ
ਜਾਵਾ ਮੋਟਰਸਾਈਕਲ ਦੀ ਨਵੀਂ ਬਾਈਕ ਜਾਵਾ ਤੇ ਜਾਵਾ ਫੋਰਟੀ ਟੂ ਦੀ ਬੁਕਿੰਗ 15 ਨਵੰਬਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਗਾਹਕ ਇਸ ਨੂੰ www. jawamotorcycles. com 'ਤੇ ਜਾ ਕੇ ਬੁੱਕ ਕਰ ਸਕਦੇ ਹਨ। ਉਥੇ ਹੀ Java Perak ਦੀ ਬੁਕਿੰਗ ਲਈ ਗਾਹਕਾਂ ਨੂੰ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।PunjabKesari

ਪਰਫਾਰਮੈਨਸ
ਜਾਵਾ ਮੋਟਰਸਾਈਕਲ ਇਸ ਨਵੀਂ ਬਾਈਕਸ 'ਚ 293 ਸੀ. ਸੀ. ਦਾ ਲਿਕਵਿਡ ਕੂਲਡ, ਸਿੰਗਲ ਸਿਲੰਡਰ, 4-ਸਟਰੋਕ, DOHC ਇੰਜਣ ਦਿੱਤਾ ਹੈ, ਜੋ 27bhp ਦਾ ਮੈਕਸੀਮਮ ਪਾਵਰ ਤੇ 28Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਹ ਬਾਈਕਸ 6-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹਨ। ਜਾਵਾ ਤੇ ਜਾਵਾ ਫੋਰਟੀ ਟੂ 'ਚ 14 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। PunjabKesari
BS ਲੈਵਲ ਦੀ ਰੱਖਿਆ ਗਿਆ ਹੈ ਧਿਆਨ
ਕੰਪਨੀ ਨੇ ਇਸ ਬਾਈਕ 'ਚ ·BS4  ਦੇ ਨਾਲ ਹੀ BS6 ਲੈਵਲ ਦਾ ਵੀ ਧਿਆਨ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 1 ਅਪ੍ਰੈਲ 2020 ਤੋਂ ਸਿਰਫ BS6 ਕੈਟਾਗਿਰੀ ਵਾਹਨਾਂ ਦੀ ਹੀ ਰਜਿਸਟਰੇਸ਼ਨ ਹੋਵੇਗੀ। ਅਜਿਹੇ 'ਚ ਇਹ ਬਾਈਕ ਵਾਤਾਵਰਣ ਤੇ ਨਵੀਂ ਤਕਨੀਕ ਨੂੰ ਵੇਖਕੇ ਬਣਾਈ ਗਈ ਹੈ।PunjabKesari


Related News