ਟਰਾਲੀ ਤੇ ਮੋਟਰਸਾਈਕਲ ਦੀ ਟੱਕਰ, ਇਕ ਦੀ ਮੌਤ
Friday, May 03, 2024 - 02:33 PM (IST)

ਸੁਲਤਾਨਪੁਰ ਲੋਧੀ (ਸੋਢੀ)-ਸੁਲਤਾਨਪੁਰ ਲੋਧੀ ਤੋਂ 3 ਕਿਲੋਮੀਟਰ ਦੂਰ ਪਿੰਡ ਚੂਹੜਪੁਰ ਨੇੜੇ ਮੋਟਰਸਾਈਕਲ ਦੇ ਟਰਾਲੀ ਨਾਲ ਹੋਏ ਐਕਸੀਡੈਟ ਦੌਰਾਨ ਮੋਟਰਸਾਈਕਲ ਸਵਾਰ ਕਰਮਜੀਤ ਸਿੰਘ ਪੁੱਤਰ ਸੂਬੇਦਾਰ ਫਕੀਰ ਸਿੰਘ ਨਿਵਾਸੀ ਪਿੰਡ ਪਰਮਜੀਤਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 48 ਸਾਲਾ ਮ੍ਰਿਤਕ ਕਰਮਜੀਤ ਸਿੰਘ ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਫਰੈਂਡਜ ਟਰੇਡਿੰਗ ਕੰਪਨੀ ਦੇ ਭਾਈਵਾਲ ਮਾਲਕ ਰਾਮ ਸਿੰਘ ਪਰਮਜੀਤਪੁਰ ਦਾ ਭਤੀਜਾ ਸੀ , ਜੋਕਿ ਬੀਤੀ ਸ਼ਾਮ ਨੂੰ ਆਪਣੇ ਪਿੰਡ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਇਕ ਟਰਾਲੀ ਨਾਲ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸੜਕ ਹਾਦਸੇ ਵਿਚ ਕਰਮਜੀਤ ਸਿੰਘ ਦੀ ਬੇਵਕਤ ਮੌਤ ਹੋਣ ਕਾਰਨ ਦਾਣਾ ਮੰਡੀ ਸੁਲਤਾਨਪੁਰ ਲੋਧੀ ਅਤੇ ਦਾਣਾ ਮੰਡੀ ਪਰਮਜੀਤਪੁਰ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8