iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ

Sunday, Nov 29, 2020 - 11:19 PM (IST)

iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ

ਗੈਜੇਟ ਡੈਸਕ-ਐਪਲ ਨੇ ਪਿਛਲੇ ਮਹੀਨੇ ਹੀ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਚਾਰ ਨਵੇਂ ਆਈਫੋਨਸ (ਆਈਫੋਨ 12 ਮਿੰਨੀ, ਆਈਫੋਨ 12, ਆਈਫੋਨ 12 ਪ੍ਰੋਅ ਅਤੇ ਆਈਫੋਨ 12 ਪ੍ਰੋਅ ਮੈਕਸ) ਬਾਜ਼ਾਰ 'ਚ ਪੇਸ਼ ਕੀਤੇ ਸਨ। ਇਨ੍ਹਾਂ ਆਈਫੋਨਸ ਨੂੰ ਤਿਆਰ ਕਰਨ 'ਚ ਕਿੰਨਾ ਖਰਚ ਆਉਂਦਾ ਹੈ ਇਸ ਦੀ ਡਿਟੇਲ ਸਾਹਮਣੇ ਆ ਗਈ ਹੈ। 91 ਮੋਬਾਇਲਸ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਆਈਫੋਨ 12 ਦੇ 64ਜੀ.ਬੀ. ਵੈਰੀਐਂਟ ਦੇ ਕੁੱਲ ਕੰਪੋਨੈਂਟਸ ਦੀ ਕੀਮਤ $373 ਹੈ ਜੋ ਕਿ ਲਗਭਗ 27,500 ਬਣਦੀ ਹੈ ਪਰ ਇਹ ਵੈਰੀਐਂਟ ਭਾਰਤ 'ਚ 79,900 ਰੁਪਏ 'ਚ ਵਿਕ ਰਿਹਾ ਹੈ, ਉੱਥੇ ਆਈਫੋਨ 12 ਪ੍ਰੋਅ ਨੂੰ ਬਣਾਉਣ 'ਚ 406 ਡਾਲਰ (ਕਰੀਬ 30,000 ਰੁਪਏ) ਦਾ ਹੀ ਖਰਚ ਆਉਂਦਾ ਹੈ।

PunjabKesari

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ

ਆਈਫੋਨ 12 ਅਤੇ 12 ਪ੍ਰੋਅ ਦੇ ਬਿੱਲ ਆਫ ਮੈਟਰੀਅਲ (BoM) ਦਾ ਖੁਲਾਸਾ ਦੈਨਿਕ ਪ੍ਰਕਾਸ਼ਨ Nikkei ਨੇ ਟੋਕੀਓ ਬੇਸਡ ਰਿਸਰਚ ਸਪੈਸ਼ਲਿਟ Fomalhaut Techno Solutions ਨਾਲ ਮਿਲ ਕੇ ਕੀਤਾ ਹੈ। ਰਿਪੋਰਟ 'ਚ ਦੱਸਿਆ ਗਿਆ ਕਿ 'ਡਿਵਾਈਸ 'ਚ ਲਾਏ ਗਏ ਸਾਰੇ ਕੰਪੋਨੈਂਟਸ 'ਤੇ ਕੁੱਲ ਖਰਚ ਦਾ ਪਤਾ ਉਸ ਦੇ ਬਿੱਲ ਆਫ ਮੈਟੀਰੀਅਲ ਤੋਂ ਆਸਾਨੀ ਨਾਲ ਚੱਲ ਜਾਂਦਾ ਹੈ।

PunjabKesari

ਆਈਫੋਨਸ ਦੇ ਇਹ ਪਾਰਟਸ ਹਨ ਮਹਿੰਗੇ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਫੋਨ 12 ਅਤੇ ਆਈਫੋਨ 12 ਪ੍ਰੋਅ ਦੇ ਸਭ ਤੋਂ ਮਹਿੰਗੇ ਪਾਰਟ ਇਨ੍ਹਾਂ 'ਚ ਲਾਏ ਗਏ Qualcomm X55 5G ਮਾਡੇਮ ਅਤੇ ਸੈਮਸੰਗ ਵੱਲੋਂ ਮੈਨਿਊਫੈਕਚਰਿੰਗ ਕੀਤੀ ਗਈ OLED ਡਿਸਪਲੇਅ ਹੈ। ਇਸ ਤੋਂ ਇਲਾਵਾ ਸੋਨੀ ਦੇ ਕੈਮਰਾ ਸੈਂਸਰਸ ਅਤੇ A14 Bionic ਚਿੱਪ ਦੀ ਕਾਸਟ ਵੀ ਕਾਫੀ ਜ਼ਿਆਦਾ ਹੈ। ਕੁਆਲਕਾਮ ਦੇ ਪ੍ਰੋਸੈਸਰ ਦੀ ਕੀਮਤ ਕਰੀਬ 90 ਡਾਲਰ (ਲਗਭਗ 6,600 ਰੁਪਏ) ਅਤੇ ਓ.ਐੱਲ.ਈ.ਡੀ. ਡਿਸਪਲੇਅ ਦੀ ਕੀਮਤ ਕਰੀਬ 70 ਡਾਲਰ (ਕਰੀਬ 52,000 ਰੁਪਏ) ਦੱਸੀ ਗਈ ਹੈ। ਇਸ ਤੋਂ ਇਲਾਵਾ ਫਲੈਸ਼ ਮੈਮੋਰੀ ਦੀ ਕੀਮਤ $19.2 (ਲਗਭਗ 1,420 ਰੁਪਏ) ਅਤੇ ਸੋਨੀ ਦੇ ਕੈਮਰੇ ਦੀ ਕੀਮਤ $7.9 (ਲਗਭਗ 584 ਰੁਪਏ) ਦੱਸੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਕੰਪੋਨੈਂਟਸ ਨੂੰ ਥਾਂ ਦੇਣ ਲਈ ਆਈਫੋਨ 12 ਦੀ ਬੈਟਰੀ ਕੈਪੇਸਿਟੀ ਨੂੰ 10 ਫੀਸਦੀ ਘੱਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO

PunjabKesari

ਇਸ ਲਈ ਵਧਦੀ ਹੈ ਆਈਫੋਨ ਦੀ ਕੀਮਤ
ਆਈਫੋਨ 12 ਸੀਰੀਜ਼ ਨੂੰ ਬਣਾਉਣ ਲਈ ਵੱਖ-ਵੱਖ ਦੇਸ਼ਾਂ ਤੋਂ ਕਈ ਕੰਪੋਨੈਂਟਸ ਆਉਂਦੇ ਹਨ। ਆਈਫੋਨ ਦੇ ਕੰਪੋਨੈਂਟਸ ਬਣਾਉਣ 'ਚ 26.8 ਫੀਸਦੀ ਸ਼ੇਅਰ ਸਾਊਥ ਕੋਰੀਆ ਦੇ ਹਨ ਅਤੇ ਇਸ ਤੋਂ ਇਲਾਵਾ ਯੂ.ਐੱਸ. ਅਤੇ ਯੂਰਪ ਤੋਂ 21.9 ਫੀਸਦੀ ਪਾਰਟਸ ਆਉਂਦੇ ਹਨ। ਚੀਨ ਤੋਂ 5 ਫੀਸਦੀ ਪਾਰਟਸ ਦੀ ਵਰਤੋਂ ਆਈਫੋਨ ਬਣਾਉਣ 'ਚ ਹੁੰਦੀ ਹੈ। ਇਸ ਤੋਂ ਇਲਾਵਾ ਜਪਾਨ ਤੋਂ 13.6 ਫੀਸਦੀ ਅਤੇ ਤਾਈਵਾਨ ਤੋਂ 11.1 ਫੀਸਦੀ ਕੰਪੋਨੈਂਟਸ ਦੀ ਸਪਲਾਈ ਆਈਫੋਨ ਬਣਾਉਣ 'ਚ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਫਾਈਨਲ ਪ੍ਰੋਡਕਟ ਮਾਰਕਿਟ 'ਚ ਆਉਣ 'ਤੇ ਕੰਪਨੀ ਦੇ ਲਾਭ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਕਸ ਅਤੇ ਇੰਪੋਰਟ ਡਿਊਟੀ ਵੀ ਉਸ ਦੀ ਕੀਮਤ ਨੂੰ ਕਾਫੀ ਵਧਾ ਦਿੰਦੀ ਹੈ।


author

Karan Kumar

Content Editor

Related News