iPhone 12 ਦੀਆਂ ਕੀਮਤਾਂ ਘੱਟ ਕਰਨ ਲਈ ਲਿਆ ਜਾ ਸਕਦਾ ਹੈ ਇਹ ਫ਼ੈਸਲਾ

06/30/2020 10:22:32 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ ਆਉਣ ਵਾਲੇ ਆਈਫੋਨ 12 ਨੂੰ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਪੜਨ ਦੀ ਤੁਹਾਨੂੰ ਸਖਤ ਜ਼ਰੂਰਤ ਹੈ। ਰਿਪੋਰਟ ਮੁਤਾਬਕ ਨਵੇਂ ਆਈਫੋਨ 12 'ਚ ਤੁਹਾਨੂੰ ਚਾਰਜਰ ਅਤੇ ਈਅਰਫੋਨਸ ਨਹੀਂ ਮਿਲਣਗੇ। ਮਸ਼ਹੂਰ ਐਨਾਲਿਸਟ Guo Minghao ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਈਫੋਨ 12 ਦੀ ਕੀਮਤ ਨੂੰ ਘੱਟ ਕਰਨ ਲਈ ਇਸ ਦੇ ਚਾਰਜਰ ਨੂੰ ਰਿਟੇਲ ਬਾਕਸ ਤੋਂ ਹਟਾਇਆ ਜਾ ਰਿਹਾ ਹੈ।

ਇਸ ਕਾਰਣ ਕੰਪਨੀ ਨੂੰ ਲੈਣਾ ਪਿਆ ਇਹ ਫੈਸਲਾ
ਆਈਫੋਨ 12 ਲੋਕਾਂ ਨੂੰ ਮਹਿੰਗਾ ਨਾ ਲੱਗੇ ਇਸ ਦੇ ਲਈ ਕੰਪਨੀ ਇਸ ਲੇਟਸੈਟ ਆਈਫੋਨ 11 ਦੀ ਕੀਮਤ ਦੇ ਕਰੀਬ ਹੀ ਲੈ ਕੇ ਆਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਮਿੰਘਾਓ ਨੇ ਆਪਣੀ ਪਿਛਲੀ ਰਿਪੋਰਟਸ 'ਚ ਆਈਫੋਨ 11 'ਚ ਹੈੱਡਫੋਨਸ ਦੇ ਨਾਲ ਮਿਲਣ ਦੀ ਗੱਲ ਕੀਤੀ ਸੀ ਅਤੇ ਹੁਣ ਉਹ ਆਈਫੋਨ 12 ਦੇ ਬਾਰੇ 'ਚ ਵੀ ਇਹੀ ਕਹਿ ਰਹੇ ਹਨ।

ਇਸ ਸਾਲ ਕੰਪਨੀ ਬੰਦ ਕਰ ਸਕਦੀ ਹੈ ਆਪਣੇ 5 ਵਾਟ ਅਤੇ 18 ਵਾਲੇ ਚਾਰਜਰ ਦੀ ਪ੍ਰੋਡਕਸ਼ਨ
ਮਿੰਘਾਓ ਦਾ ਮੰਨਣਾ ਹੈ ਕਿ ਐਪਲ 20 ਵਾਟ ਦੇ ਚਾਰਜਰ ਦੀ ਪ੍ਰੋਡਕਸ਼ਨ ਸ਼ੁਰੂ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਸ ਨੂੰ ਇਸ ਸਾਲ ਦੀ ਤੀਸਰੀ ਤਿਮਾਹੀ 'ਚ ਸ਼ੁਰੂ ਕੀਤਾ ਜਾਵੇਗਾ ਪਰ ਇਸ ਦੇ ਬਦਲੇ 'ਚ ਕੰਪਨੀ ਇਸ ਸਾਲ ਦੇ ਆਖਿਰ ਤੱਕ 5 ਵਾਟ ਅਤੇ 18 ਵਾਟ ਦੇ ਚਾਰਜਰ ਦੀ ਪ੍ਰੋਡਕਸ਼ਨ ਨੂੰ ਬੰਦ ਵੀ ਕਰ ਸਕਦੀ ਹੈ।


Karan Kumar

Content Editor

Related News