ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ iPhone 15, ਮਿਲ ਰਿਹਾ 15000 ਰੁਪਏ ਤੱਕ ਦਾ ਡਿਸਕਾਊਂਟ
Wednesday, May 15, 2024 - 07:16 PM (IST)
 
            
            ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਈਫੋਨ ਨੂੰ ਸਸਤੀ ਕੀਮਤ 'ਚ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਆਈਫੋਨ 15 ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਚ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕਦੇ ਹੋ।
ਮਿਲ ਰਹੇ ਕਈ ਬੈਂਕ ਆਫਰ
ਆਈਫੋਨ 15 ਦੇ ਬੇਸ ਵੇਰੀਐਂਟ ਦੀ ਓਰਿਜਨਲ ਕੀਮਤ 79,900 ਰੁਪਏ ਹੈ ਪਰ ਫਲਿਪਕਾਰਟ 'ਤੇ ਇਹ ਕਾਫੀ ਸਸਤਾ ਮਿਲ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ 63,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਤੇ ਬੈਂਕ ਆਫਰ ਵੀ ਮਿਲ ਰਿਹਾ ਹੈ। ਇਸ 'ਤੇ 3200 ਰੁਪਏ ਦਾ ਡਿਸਕਾਊਂਟ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ 'ਤੇ ਮਿਲ ਰਿਹਾ ਹੈ। ਇਸ ਆਫਰ ਤੋਂ ਬਾਅਦ ਤੁਸੀਂ ਫੋਨ ਨੂੰ 60,799 ਰੁਪਏ 'ਚ ਖਰੀਦ ਸਕੋਗੇ। ਹਾਲਾਂਕਿ, ਇਸ ਕੀਮਤ 'ਤੇ ਇਹ ਫੋਨ ਪਹਿਲੀ ਵਾਰ ਆਇਆ ਹੈ। ਇਹ ਆਫਰ ਸੀਮਿਤ ਸਮੇਂ ਲਈ ਹੈ। ਇਸ 'ਤੇ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਫਲਿਪਕਾਰਟ ਸੇਲ 'ਚ ਇਹ ਫੋਨ ਘੱਟ ਕੀਮਤ 'ਤੇ ਵਿਕ ਚੁੱਕਾ ਹੈ ਪਰ ਇਹ ਹੁਣ ਤਕ ਦੀ ਆਈਫੋਨ 15 ਦੀ ਸਭ ਤੋਂ ਘੱਟ ਕੀਮਤ ਹੈ।
ਆਈਫੋਨ 15 'ਚ ਤੁਹਾਨੂੰ 6.1 ਇੰਚ ਦੀ OLED ਡਿਸਪਲੇਅ ਮਿਲਦੀ ਹੈ। ਸਮਾਰਟਫੋਨ A16 Bionic ਚਿਪਸੈੱਟ ਦੇ ਨਾਲ ਆਉਂਦਾ ਹੈ। ਇ ਵਿਚ 128GB, 256GB ਅਤੇ 512GB ਸਟੋਰੇਜ ਦਾ ਆਪਸ਼ਨ ਮਿਲਦਾ ਹੈ। ਸਮਾਰਟਫੋਨ 'ਚ 48MP + 12MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਤੋਂ ਇਲਾਵਾ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            