ਚਾਰਧਾਮ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਭੀੜ ਨੂੰ ਦੇਖਦੇ ਹੋਏ ਲਿਆ ਗਿਆ ਵੱਡਾ ਫ਼ੈਸਲਾ
Saturday, May 18, 2024 - 02:03 PM (IST)
ਨੈਸ਼ਨਲ ਡੈਸਕ- ਚਾਰਧਾਮ ਯਾਤਰਾ ਲਈ ਉਮੜ ਰਹੀ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਵੀਆਈਪੀ ਦਰਸ਼ਨਾਂ 'ਤੇ 31 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ। ਆਫ਼ਲਾਈਨ ਰਜਿਸਟਰੇਸ਼ਨ 'ਤੇ ਰੋਕ ਵੀ 19 ਮਈ ਤੱਕ ਵਧਾ ਦਿੱਤੀ ਗਈ। ਚਾਰਧਾਮ ਯਾਤਰਾ ਲਈ ਹੁਣ ਤੱਕ 27,92,679 ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਧਾਮਾਂ 'ਚ ਸਮਰੱਥਾ ਤੋਂ ਜ਼ਿਆਦਾ ਸ਼ਰਧਾਲੂ ਪਹੁੰਚਣ ਨਾਲ ਪਰੇਸ਼ਾਨੀ ਹੋ ਰਹੀ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਤਾਰੀਖ਼ ਦਾ ਰਜਿਸਟਰੇਸ਼ਨ ਹੈ, ਉਸੇ ਦਿਨ ਯਾਤਰਾ 'ਤੇ ਨਿਕਲਣ। ਉਹ ਪਹਿਲੇ ਆਉਂਦੇ ਹਨ ਤਾਂ ਵਾਪਸ ਭੇਜ ਦਿੱਤਾ ਜਾਵੇਗਾ। ਬਿਨਾਂ ਮੈਡੀਕਲ ਜਾਂਚ ਤੀਰਥ ਯਾਤਰਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉੱਤਰਾਖੰਡ ਸਰਕਾਰ ਨੇ ਤੀਰਥ ਯਾਤਰੀਆਂ ਨੂੰ ਸਿਹਤ ਦੀ ਜਾਂਚ ਕਰਵਾ ਕੇ ਯਾਤਰਾ 'ਤੇ ਆਉਣ ਦੀ ਅਪੀਲ ਕੀਤੀ ਹੈ। ਮੈਡੀਕਲ ਜਾਂਚ ਨਾ ਕਰਵਾਉਣ ਕਾਰਨ ਤੀਰਥ ਸਥਾਨਾਂ 'ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੀਰਥ ਯਾਤਰੀ ਸਕ੍ਰੀਨਿੰਗ ਦੌਰਾਨ ਮੈਡੀਕਲ ਹਿਸਟ੍ਰੀ ਲੁੱਕਾ ਰਹੇ ਹਨ। ਇਸ ਨਾਲ ਯਾਤਰਾ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਹਰਿਦੁਆਰ ਤੋਂ ਚਾਰਧਾਮ ਤੱਕ 21 ਥਾਵਾਂ 'ਤੇ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਾਹ ਅਤੇ ਦਿਲ ਦੀ ਸਮੱਸਿਆ ਵਾਲੇ ਯਾਤਰਾ ਨਾ ਕਰਨ।
ਮੰਦਰ ਕੰਪਲੈਕਸ ਦੇ ਕਰੀਬ ਰੀਲ ਦੀ ਮਨਜ਼ੂਰੀ ਨਹੀਂ
ਇਸ ਵਾਰ ਚਾਰਧਾਮ ਯਾਤਰਾ 'ਚ ਸ਼ਰਧਾਲੂਆਂ ਨੂੰ ਮੋਬਾਇਲ ਫੋਨ ਮੰਦਰ 'ਚ ਲਿਜਾਉਣ ਦੀ ਮਨਜ਼ੂਰੀ ਨਹੀਂ ਹੈ। ਮੰਦਰ ਕੰਪਲੈਕਸ ਤੋਂ 200 ਮੀਟਰ ਦੇ ਘੇਰੇ 'ਚ ਕੋਈ ਸ਼ਰਧਾਲੂ, ਬਲੌਗਰ ਜਾਂ ਯੂਟਿਊਬਰ ਰੀਲ ਨਹੀਂ ਬਣਾ ਸਕੇਗਾ। ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਹੀਂ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੀਲ ਬਣਾ ਕੇ ਗਲਤ ਸੂਚਨਾਵਾਂ ਫੈਲਾਉਣ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8