iOS 13 ਦਾ ਇਹ ਫੀਚਰ ਫੇਸਬੁੱਕ ਤੇ ਗੂਗਲ ਲਈ ਬਣ ਸਕਦੈ ਬੈਡ ਨਿਊਜ਼

06/05/2019 7:32:33 PM

ਗੈਜੇਟ ਡੈਸਕ—ਐਪਲ ਨੇ ਆਪਣੇ ਡਿਵੈੱਲਪਰਸ ਕਾਨਫਰੰਸ WWDC 2019 ਦੌਰਾਨ ਕਈ ਸਾਫਟਵੇਅਰ ਅਪਗ੍ਰੇਡਸ ਦਾ ਐਲਾਨ ਤਾਂ ਕੀਤਾ ਹੀ ਹੈ ਪਰ ਮੋਬਾਇਲ ਡਿਵਾਈਸੇਸ ਲਈ ਆਈ.ਓ.ਐੱਸ. 13 ਵੀ ਲਾਂਚ ਕੀਤਾ ਹੈ। ਆਈਫੋਨ ਤੋਂ ਲੈ ਕੇ ਆਈਪੈਡ ਅਤੇ ਮੈਕਬੁੱਕ ਪ੍ਰੋ ਤਕ ਕਈ ਛੋਟੇ-ਵੱਡੇ ਫੀਚਰਸ ਦਾ ਜ਼ਿਕਰ ਕਾਨਫਰੰਸ ਦੌਰਾਨ ਕੀਤਾ ਗਿਆ, ਜੋ ਜਲਦ ਯੂਜ਼ਰਸ ਨੂੰ ਮਿਲਣ ਵਾਲਾ ਹੈ। ਇੰਨਾਂ ਹੀ ਨਹੀਂ, ਐਪਲ ਆਪਣੀ ਕਈ ਸਰਵਿਸੇਜ ਨੂੰ ਵੀ ਪਹਿਲੇ ਤੋਂ ਬਿਹਤਰ ਕਰਨ ਜਾ ਰਿਹਾ ਹੈ। ਯੂਜ਼ਰਸ ਨੂੰ ਮਿਲਣ ਵਾਲੇ ਦੋ ਨਵੇਂ ਫੀਚਰਸ 'ਤੇ ਧਿਆਨ ਦੇਣਾ ਜ਼ਰੂਰੀ ਹੈ ਅਤੇ ਇਹ ਹੈ 'ਸਾਈਨ ਇਨ ਵਿਦ ਐਪਲ' ਅਤੇ iMessage ਜਾਂ ਈਮੇਲ ਨਾਲ ਸਿੱਧੇ ਫੋਟੋ ਸ਼ੇਅਰ ਕਰਨ ਲਈ ਮਿਲਣ ਵਾਲੀ Suggession Bar । ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੋਵੇਂ ਫੀਚਰਸ ਫੇਸਬੁੱਕ ਲਈ ਮੁਸ਼ਕਲ ਵਧਾ ਸਕਦੇ ਹਨ।

ਸਭ ਤੋਂ ਪਹਿਲਾਂ ਫੀਚਰ 'Sign in with Apple' ਦਾ ਹੈ, ਜੋ ਗੂਗਲ ਅਤੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀਆਂ ਮੁਸ਼ਕਲਾਂ ਵਧਾਵੇਗਾ। ਅਜੇ ਕੋਈ ਵੀ ਐਪ ਡਾਊਨਲੋਡ ਕਰਨ 'ਤੇ ਲਾਗ-ਇਨ ਪ੍ਰਾਮਟ ਕਰ ਤੁਹਾਨੂੰ ਦੋ ਵਿਕਲਪ ਮਿਲਦੇ ਹਨ, 'Sign in with Google' ਅਤੇ 'Sign in with Facebook' ਪਰ ਐਪਲ ਡਿਵਾਈਸ ਯੂਜ਼ਰਸ ਨੂੰ ਤੀਸਰਾ ਆਪਸ਼ਨ  'Sign in with Apple' ਵੀ ਮਿਲੇਗਾ। ਯਾਦ ਹੋਵੇਗਾ ਕਿ ਫੇਸਬੁੱਕ ਕੈਂਬ੍ਰਿਜ਼ ਐਨਾਲਿਟਿਕਾ ਮਾਮਲੇ 'ਚ ਫੱਸਿਆ ਸੀ ਅਤੇ ਇਹ ਗੱਲ ਸਾਹਮਣੇ ਆਈ ਸੀ ਕਿ ਫੇਸਬੁੱਕ ਤੋਂ ਲਾਗ-ਇਨ ਕਰਨ 'ਤੇ ਕੰਪਨੀ ਤੁਹਾਡੇ ਅਕਾਊਂਟ ਨਾਲ ਜੁੜਿਆ ਡਾਟਾ ਸ਼ੇਅਰ ਕਰਦੀ ਹੈ।

PunjabKesari

ਫੇਸਬੁੱਕ ਦੀ ਮਦਦ ਨਾਲ ਥਰਡ ਪਾਰਟੀ ਐਪਸ (ਉਦਾਹਰਣ ਲਈ ਕੋਈ ਸ਼ਾਪਿੰਗ ਐਪ) 'ਚ ਲਾਗ-ਇਨ ਕਰਨ 'ਤੇ ਐਪ ਨੂੰ ਯੂਜ਼ਰ ਨਾਲ ਜੁੜਿਆ ਕਾਫੀ ਡਾਟਾ ਮਿਲਦਾ ਹੈ, ਜਿਸ 'ਚ ਯੂਜ਼ਰਸ ਦਾ ਨਾਂ, ਈਮੇਲ ਆਈ.ਡੀ., ਪ੍ਰੋਫਾਈਲ ਫੋਟੋ ਸ਼ਾਮਲ ਹੈ। ਡਾਟਾ ਚੋਰੀ ਅਤੇ ਲੀਕ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫੇਸਬੂੱਕ ਯੂਜ਼ਰਸ ਦਾ ਭਰੋਸਾ ਜਿਥੇ ਤੇਜ਼ੀ ਨਾਲ ਘਟਦਾ ਹੈ, ਐਪਲ ਉਨ੍ਹਾਂ ਨੂੰ ਇਕ ਬਿਹਤਰ ਵਿਕਲਪ ਦੇ ਰਿਹਾ ਹੈ। ਐਪਲ ਦਾ ਕਹਿਣਾ ਹੈ ਕਿ ਰਿਸਕ ਕਿਉਂ ਲੈਣਾ, ਐਪਲ ਆਈ.ਡੀ. ਨਾਲ ਲਾਗ-ਇਨ ਕਰੋ। ਐਪਲ ਯੂਜ਼ਰਸ ਲਈ ਫੋਨ, ਟੈਬਲੇਟ ਅਤੇ ਮੈਕਬੁੱਕ ਵਰਗੇ ਪ੍ਰੋਡਕਟਸ ਬਣਾਉਂਦਾ ਹੈ ਅਤੇ ਯੂਜ਼ਰਸ ਦੇ ਡਾਟਾ ਨਾਲ ਕੰਪਨੀ ਦਾ ਸਿੱਧਾ ਲੈਣ-ਦੇਣ ਨਹੀਂ ਹੈ। ਇਸ ਤਰ੍ਹਾਂ ਇਹ ਸਕਿਓਰ ਆਪਸ਼ ਨ ਯੂਜ਼ਰਸ ਨੂੰ ਮਿਲੇਗਾ।

ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਪ੍ਰਾਈਵੇਸੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਐਪਸ ਅਤੇ ਸਾਈਟਸ ਦਾ ਹੋਵੇਗਾ ਜੋ ਪ੍ਰਾਈਵੇਸੀ 'ਤੇ ਫੋਕਸ ਕਰਨਗੇ। ਮਾਰਕ ਨੇ ਕਿਹਾ ਸੀ ਕਿ ਲੋਕ ਫੇਸਬੁੱਕ ਅਤੇ ਬਾਕੀ ਐਪਸ ਨੂੰ ਆਪਣੇ ਲਿਵਿੰਗ ਰੂਮ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਹਨ, ਜਿਸ 'ਚ ਫੋਟੋਜ਼ ਜਾਂ ਬਾਕੀ ਪੋਸਟ ਕੇਵਲ ਉਹ ਲੋਕ ਦੇਖ ਸਕਣਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਐਪਲ ਨੇ ਇਸ ਜ਼ਰੂਰਤ ਨੂੰ ਸਮਝਦੇ ਹੋਏ ਨਵੀਂ ਅਪਡੇਟ ਦਿੱਤੀ ਹੈ, ਹੁਣ ਇਕ Suggession Bar  ਯੂਜ਼ਰਸ ਨੂੰ ਦਿਖੇਗੀ, ਜਿਸ ਦੀ ਮਦਦ ਨਾਲ ਉਸ ਯੂਜ਼ਰ ਨਾਲ ਫੋਟੋ ਸ਼ੇਅਰ ਕੀਤੀ ਜਾ ਸਕੇਗੀ, ਜਿਸ ਨਾਲ ਤੁਸੀਂ ਸਭ ਤੋਂ ਜ਼ਿਆਦਾ ਵਾਰ ਕਾਨਟੈਕਟ ਕੀਤਾ ਹੈ। ਇਸ ਤਰ੍ਹਾਂ ਆਪਣੇ ਕਰੀਬੀ ਲੋਕਾਂ ਨਾਲ  iMessage  ਅਤੇ ਮੇਲ ਨਾਲ ਫੋਟੋ ਸ਼ੇਅਰ ਹੋਵੇਗੀ। ਇਹ ਪ੍ਰਾਈਵੇਸੀ ਨਾਲ ਜੁੜੇ ਵੱਡੇ ਕਦਮ ਹਨ। 


Karan Kumar

Content Editor

Related News