ਚੰਦਰ ਨਗਰ ’ਚ ਗੁੰਡਾਗਰਦੀ ਵਾਲੇ 13 ਬਦਮਾਸ਼ਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ FIR ਦਰਜ

06/20/2024 3:30:06 PM

ਲੁਧਿਆਣਾ (ਰਿਸ਼ੀ)- 2 ਦਿਨ ਪਹਿਲਾਂ ਦੇਰ ਰਾਤ ਚੰਦਰ ਨਗਰ ਇਲਾਕੇ ਦੀ ਗਲੀ ਨੰ. 3 ’ਚ ਬਾਈਕ ’ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇੱਟਾਂ-ਪੱਥਰਾਂ ਨਾਲ ਘਰ ’ਤੇ ਹਮਲਾ ਕਰਨ ਅਤੇ ਗਲੀ ’ਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਭੰਨ ਕੇ ਕਿਰਪਾਨਾਂ ਲਹਿਰਾਉਂਦੇ ਹੋਏ ਫਰਾਰ ਹੋਣ ਦੇ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਤੋਂ ਮੁਫ਼ਤ 'ਚ ਨਿਕਲ ਰਹੀਆਂ ਗੱਡੀਆਂ, ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ

ਏ. ਐੱਸ. ਆਈ. ਜਿੰਦਰ ਕੁਮਾਰ ਮੁਤਾਬਕ ਮੁਲਜ਼ਮਾਂ ਦੀ ਪਛਾਣ ਰੋਮੀਜ, ਵਰਿੰਦਰ ਸਿੰਘ, ਸੁਨੀਲ ਸਹੋਤਾ, ਵਿਕਾਸ, ਬਿਲਾਲ, ਬੌਬੀ, ਆਕਾਸ਼ਦੀਪ ਮਾਨ, ਵਿਨੇ ਸਾਹਮੀ, ਚੰਨੀ, ਰਾਹੁਲ ਸ਼ੂਟਰ, ਸ਼ੰਮੀ, ਗੌਰਵ ਲਾਡੀਆ, ਦੀਪਕ ਲਾਡੀਆ ਅਤੇ 15 ਅਣਪਛਾਤਿਆਂ ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਵੱਲੋਂ ਆਸ-ਪਾਸ ਘਰਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਉਕਤ ਮੁਲਜ਼ਮਾਂ ਦੀ ਪਛਾਣ ਹੋਈ ਹੈ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬਦਮਾਸ਼ਾਂ ਨੇ ਸਾਹਿਲ ਕੰਡਾ ਦੇ ਘਰ ’ਤੇ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਇਸੇ ਦੌਰਾਨ ਕੱਚ ਦੀਆਂ ਬੋਤਲਾਂ, ਪੱਥਰ ਅਤੇ ਇੱਟਾਂ ਵਰ੍ਹਾਈਆਂ ਗਈਆਂ। ਹਮਲਾਵਰਾਂ ਵੱਲੋਂ ਇਕ ‘ਆਪ’ ਨੇਤਾ ਦੀ ਕਾਰ ਵੀ ਭੰਨ੍ਹੀ ਸੁੱਟੀ, ਜਿਸ ਤੋਂ ਬਾਅਦ ਬਦਮਾਸ਼ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏੇ। ਜਿਸ ਨੌਜਵਾਨ ਦੇ ਘਰ ’ਤੇ ਹਮਲਾ ਕੀਤਾ ਗਿਆ ਹੈ, ਉਹ 15 ਮਾਰਚ 2024 ਨੂੰ ਜ਼ਮਾਨਤ ’ਤੇ ਜੇਲ ’ਚੋਂ ਬਾਹਰ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੀ ਲਪੇਟ 'ਚ ਆਇਆ 8 ਸਾਲ ਦਾ ਮਾਸੂਮ ਬੱਚਾ! ਕਹਿੰਦਾ- 'ਕਾਲੂ ਅੰਕਲ ਦਿੰਦੇ ਨੇ ਨਸ਼ਾ'

ਪਹਿਲਾਂ ਦੋਸਤ, ਫਿਰ ਜੇਲ੍ਹ ’ਚ ਝਗੜਾ, ਜ਼ਮਾਨਤ ’ਤੇ ਆ ਕੇ ਦਬਦਬਾ ਕਾਇਮ ਕਰਨ ਦੀ ਲੜਾਈ

ਏ. ਐੱਸ. ਆਈ. ਜਿੰਦਰ ਨੇ ਦੱਸਿਆ ਕਿ ਸਾਹਿਲ ਖਿਲਾਫ 2 ਨਸ਼ਾ ਸਮੱਗਲਿੰਗ, 1 ਚੋਰੀ ਅਤੇ 1 ਜਬਰ-ਜ਼ਨਾਹ ਦਾ ਪਰਚਾ ਦਰਜ ਹੈ, ਜਦੋਂਕਿ ਦੂਜੇ ਗਰੁੱਪ ਦੇ ਰੋਮੀਜ ਅਤੇ ਮਨੀ ’ਤੇ ਵੀ 20 ਤੋਂ ਵੱਧ ਕੇਸ ਦਰਜ ਹਨ। ਪਹਿਲੇ ਇਕੱਠੇ ਮਿਲ ਕੇ ਨਸ਼ਾ ਸਮੱਗਲਿੰਗ ਕਰਦੇ ਸਨ ਅਤੇ ਫੜੇ ਜਾਣ ’ਤੇ ਜੇਲ ’ਚ ਸਜ਼ਾ ਕੱਟਣ ਦੌਰਾਨ ਆਪਸ ’ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਜ਼ਮਾਨਤ ’ਤੇ ਆ ਕੇ ਇਕ-ਦੂਜੇ ਦੇ ਦੁਸ਼ਮਣ ਬਣ ਗਏ। ਇਸੇ ਦੌਰਾਨ ਆਪਣਾ ਦਬਦਬਾ ਕਾਇਮ ਕਰਨ ਲਈ ਉਸ ’ਤੇ ਹਮਲਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News