ਬੰਗਲਾਦੇਸ਼ੀ ਨੋਬਲ ਪੁਰਸਕਾਰ ਜੇਤੂ ਤੇ 13 ਲੋਕਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਘਪਲੇ ਦੇ ਦੋਸ਼ ਤੈਅ
Thursday, Jun 13, 2024 - 10:22 AM (IST)
ਢਾਕਾ (ਭਾਸ਼ਾ) - ਬੰਗਲਾਦੇਸ਼ ਦੀ ਵਿਸ਼ੇਸ਼ ਜੱਜ ਦੀ ਅਦਾਲਤ ਨੇ ਬੁੱਧਵਾਰ ਨੂੰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅਤੇ 13 ਹੋਰਾਂ ਲੋਕਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੇ ਘਪਲੇ ਦੇ ਮਾਮਲੇ ’ਚ ਦੋਸ਼ ਤੈਅ ਕੀਤੇ ਹਨ। ਦੱਸ ਦੇਈਏ ਕਿ ਗ਼ਰੀਬ ਲੋਕਾਂ, ਖ਼ਾਸ ਕਰ ਕੇ ਔਰਤਾਂ ਦੀ ਮਦਦ ਲਈ ਮਾਈਕ੍ਰੋ-ਕ੍ਰੈਡਿਟ ਦੀ ਸ਼ੁਰੂਆਤ ਕਰਨ ਲਈ ਯੂਨਸ (83), ਜਿਸ ਨੂੰ 2006 ’ਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਖੁਦ ਨੂੰ ਨਿਰਦੋਸ਼ ਦੱਸਿਆ। ਫਿਲਹਾਲ ਯੂਨਸ ਜ਼ਮਾਨਤ ’ਤੇ ਬਾਹਰ ਹੈ।
ਇਹ ਵੀ ਪੜ੍ਹੋ - IND vs PAK ਮੈਚ ਦਾ ਵਲੌਗ ਬਣਾਉਣ ਵਾਲੇ YouTuber ਦਾ ਪਾਕਿ 'ਚ ਗੋਲੀਆਂ ਮਾਰ ਕੇ ਕਤਲ
ਇਸ ਮਾਮਲੇ ਦ ਸਬੰਧ ਵਿਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਕਾਰੀ ਉਸ ਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ‘ਪ੍ਰੇਸ਼ਾਨ’ ਕਰ ਰਹੇ ਹਨ। ਉਨ੍ਹਾਂ ਨੇ ਕਿਸੇ ਵੀ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਜੱਜ ਹੁਸੈਨ ਨੇ ਕਿਹਾ ਕਿ ਇਸਤਗਾਸਾ ਪੱਖ ਪਹਿਲਾਂ ਹੀ ਆਪਣੀਆਂ ਦਲੀਲਾਂ ਨੂੰ ਸਾਬਤ ਕਰ ਚੁੱਕਾ ਹੈ, ਜਿਨ੍ਹਾਂ ’ਚ ਫੰਡਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦੇ ਦੋਸ਼ ਸ਼ਾਮਲ ਹਨ।
ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8