ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

06/07/2024 4:44:39 PM

ਨਿਊਯਾਰਕ (ਰਾਜ ਗੋਗਨਾ) - ਬੀਤੇਂ ਦਿਨ ਜੰਮੂ ਦੀ ਇਕ 13 ਸਾਲ ਦੀ ਧੀ ਨੇ ਅਮਰੀਕਾ ਵਿੱਚ 'ਅਮਰੀਕਾਜ਼ ਗੌਟ ਟੈਲੇਂਟ' 'ਚ ਅਜਿਹਾ ਡਾਂਸ ਕੀਤਾ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ 13 ਸਾਲ ਦੀ ਅਰਸ਼ੀਆ ਸ਼ਰਮਾ ਦੀ 'ਅਮਰੀਕਾਜ਼ ਗੌਟ ਟੈਲੇਂਟ' 'ਚ ਉਸ ਦੇ ਡਾਂਸ ਦੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਰਸ਼ੀਆ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਅਮਰੀਕਾਜ਼ ਗੌਟ ਟੇਲੇਂਟ' 'ਚ ਆਪਣੇ ਡਾਂਸ ਮੂਵ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬੱਚੀ ਦੇ ਡਾਂਸ ਨੂੰ ਦੇਖ ਕੇ ਸ਼ੋਅ ਦੇ ਦਰਸ਼ਕ ਹੀ ਨਹੀਂ ਬਲਕਿ ਜੱਜ ਵੀ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਉਣ ਲੱਗੇ। 

ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

PunjabKesari

ਅਸੀਂ ਗੱਲ ਕਰ ਰਹੇ ਹਾਂ ਅਰਸ਼ੀਆ ਸ਼ਰਮਾ ਦੀ, ਜੋ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਨੂੰ 'ਅਮਰੀਕਾਜ਼ ਗੌਟ ਟੈਲੇਂਟ' ਦੇ ਅਗਲੇ ਦੌਰ ਲਈ ਚੁਣਿਆ ਗਿਆ ਹੈ। ਅਰਸ਼ੀਆ ਸ਼ਰਮਾ ਦੀ ਡਰਾਉਣੀ ਡਾਂਸ ਦੀ ਅਦਾਕਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ। 13 ਸਾਲਾ ਦੀ ਅਰਸ਼ੀਆ ਸ਼ਰਮਾ ਨੇ 'ਅਮਰੀਕਾਜ਼ ਗੌਟ ਟੇਲੇਂਟ' ਦੇ ਸੀਜ਼ਨ-19 ਦੇ ਸਟੇਜ 'ਤੇ ਡਰਾਉਣੀ ਫ਼ਿਲਮ 'ਦ ਐਕਸੋਰਸਿਸਟ' ਤੋਂ ਪ੍ਰੇਰਿਤ ਡਾਂਸ ਕੀਤਾ। ਅਰਸ਼ੀਆ ਦੇ ਅਨੋਖੇ ਡਰਾਉਣੇ ਥੀਮ ਵਾਲੇ ਡਾਂਸ ਪਰਫਾਰਮੈਂਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਤਾੜੀਆਂ ਨਾਲ ਸਟੂਡੀਉ ਗੂੰਜ ਉੱਠਿਆ। ਅਰਸ਼ੀਆ ਦੇ ਡਾਂਸ ਦੇ ਐਪੀਸੋਡ ਦਾ ਪ੍ਰੀਮੀਅਰ ਬੀਤੇਂ ਦਿਨੀਂ 28 ਮਈ ਨੂੰ ਹੋਇਆ ਸੀ। ਅਰਸ਼ੀਆ ਸ਼ਰਮਾ ਦੇ ਇਸ ਵਾਇਰਲ ਡਾਂਸ ਪਰਫਾਰਮੈਂਸ ਦੇ ਵੀਡੀਓ ਵਿੱਚ ਜੰਮੂ ਦੀ ਇਸ ਕੁੜੀ ਨੇ ਆਪਣੇ ਆਪ ਨੂੰ ਬਦਲਿਆ ਅਤੇ ਫਿਰ ਆਪਣੀਆਂ ਹਰਕਤਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ। 

 
 
 
 
 
 
 
 
 
 
 
 
 
 
 
 

A post shared by America's Got Talent - AGT (@agt)

ਇਹ ਵੀ ਪੜ੍ਹੋ - ਜੇਲ੍ਹ ਵਿੱਚ ਬੰਦ ਇਮਰਾਨ ਖਾਨ ਨੂੰ TV, ਕੂਲਰ, ਰਸੋਈ, ਜਿੰਮ ਸਣੇ ਮਿਲ ਰਹੀਆਂ ਨੇ ਕਈ ਲਗਜ਼ਰੀ ਸਹੂਲਤਾਂ

ਇਸ ਸਬੰਧ ਵਿਚ ਅਰਸ਼ੀਆ ਦਾ ਕਹਿਣਾ ਹੈ ਕਿ ਉਹ ਦੂਜਿਆਂ ਤੋਂ ਵੱਖਰਾ ਦਿਖਾਉਣਾ ਚਾਹੁੰਦੀ ਸੀ। ਉਸ ਨੇ ਆਪਣੇ ਡਾਂਸ ਪ੍ਰਦਰਸ਼ਨ ਤੋਂ ਪਹਿਲਾਂ ਅਰਸ਼ੀਆ ਸ਼ਰਮਾ ਨੇ 'ਅਮਰੀਕਾਜ਼ ਗੌਟ ਟੈਲੇਂਟ' ਦੇ ਜੱਜਾਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਜਾਣ-ਪਛਾਣ ਕਰਵਾਈ। ਅਰਸ਼ੀਆ ਨੇ ਕਿਹਾ, 'ਮੈਂ ਜੰਮੂ-ਕਸ਼ਮੀਰ, ਭਾਰਤ ਤੋਂ ਹਾਂ, ਮੈਂ ਇੱਕ ਡਾਂਸਰ ਹਾਂ ਪਰ ਮੈਂ ਦੂਜਿਆਂ ਵਰਗਾ ਨਹੀਂ ਬਣਨਾ ਚਾਹੁੰਦੀ। ਮੈਂ ਵੱਖਰਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਜਿਮਨਾਸਟਿਕ ਸਿੱਖਿਆ ਅਤੇ ਆਪਣੇ ਡਾਂਸ ਵਿੱਚ ਲਚਕਤਾ ਨੂੰ ਸ਼ਾਮਲ ਕੀਤਾ। ਮੈਂ ਦੂਜਿਆਂ ਤੋਂ ਵੱਖਰਾ ਦਿਖਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਕੁਝ ਵੱਖਰਾ ਦਿਖਾ ਸਕਾਂ। ਅਰਸ਼ੀਆ ਨੇ ਇਹ ਵੀ ਦੱਸਿਆ ਕਿ ਉਹ ਪਹਿਲੀ ਵਾਰ ਭਾਰਤ ਤੋਂ ਬਾਹਰ ਪਰਫਾਰਮ ਕਰ ਰਹੀ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

PunjabKesari

ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀਵੀ ਸ਼ੋਅ 'ਡਾਂਸ ਮਾਸਟਰ ਇੰਡੀਆ 2' ਅਤੇ 'ਡੀਆਈਡੀ ਲਿਟਲ ਮਾਸਟਰ' ਵਿੱਚ ਵੀ ਪ੍ਰਦਰਸ਼ਨ ਕਰ ਚੁੱਕੀ ਹੈ। ਦੱਸ ਦੇਈਏ ਕਿ ਅਰਸ਼ੀਆ ਸ਼ਰਮਾ ਸ਼ਾਨਦਾਰ ਐਕਟਿੰਗ ਵੀ ਕਰਦੀ ਹੈ। ਇਕ ਸ਼ਾਨਦਾਰ ਡਾਂਸਰ ਹੀ ਨਹੀਂ ਸਗੋਂ ਉਹ ਇਕ ਅਭਿਨੇਤਰੀ ਵੀ ਹੈ। ਇਨ੍ਹੀਂ ਦਿਨੀਂ ਅਰਸ਼ੀਆ ਟੈਲੀਵਿਜ਼ਨ ਸੀਰੀਅਲ 'ਮੰਗਲ ਲਕਸ਼ਮੀ' 'ਚ ਵੀ ਨਜ਼ਰ ਆ ਰਹੀ ਹੈ। ਸ਼ੋਅ 'ਚ ਅਰਸ਼ੀਆ ਮੁੱਖ ਕਿਰਦਾਰ ਮੰਗਲ ਦੀ ਬੇਟੀ ਈਸ਼ਾਨਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਉਹ ਇੱਕ ਲਘੂ ਫ਼ਿਲਮ ਵਿੱਚ ਵੀ ਕੰਮ ਕਰ ਚੁੱਕੀ ਹੈ। ਡਾਂਸ ਦੇ ਨਾਲ-ਨਾਲ ਉਹ ਜਿਮਨਾਸਟਿਕ 'ਚ ਵੀ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਅਰਸ਼ੀਆ ਨੇ ‘ਅਮਰੀਕਾਜ਼ ਗੌਟ ਟੈਲੇਂਟ’ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News