WWDC 2024: ਹੁਣ ਆਈਫੋਨ ''ਚ ਵੀ ਕਰ ਸਕੋਗੇ ਕਾਲ ਰਿਕਾਰਡ, ਜਾਣੋ iOS 18 ਦੇ ਸਾਰੇ ਫੀਚਰਜ਼

06/11/2024 5:34:26 PM

ਗੈਜੇਟ ਡੈਸਕ- ਐਪਲ ਨੇ iOS 18  ਨੂੰ ਲਾਂਚ ਕਰ ਦਿੱਤਾ ਹੈ, ਹਾਲਾਂਕਿ ਫਿਲਹਾਲ ਇਹ ਸਿਰਫ ਡਿਵੈਲਪਰਾਂ ਲਈ ਹੀ ਉਪਲੱਬਧ ਹੈ ਪਰ ਇਸ ਦੇ ਫੀਚਰਜ਼ ਸਾਹਮਣੇ ਆ ਗਏ ਹਨ। iOS 18 ਦੀ ਲਾਂਚਿੰਗ WWDC 2024 'ਚ ਹੋਈ ਹੈ। iOS 18 ਦੇ ਨਾਲ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਪਲ ਨੇ ਪਹਿਲੀ ਵਾਰ ਆਪਣੇ ਆਈਫੋਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਸਪੋਰਟ ਦਿੱਤਾ ਹੈ। iOS 18 ਨੂੰ ਲੈ ਕੇ ਸਭ ਤੋਂ ਵੱਡਾ ਐਲਾਨ ਜੋ ਹੋਇਆ ਹੈ ਉਹ ਕਾਲ ਰਿਕਾਰਡਿੰਗ ਹੈ। ਆਈਫੋਨ ਦੇ ਇਤਿਹਾਸ 'ਚ ਪਹਿਲੀ ਵਾਰ ਕਾਲ ਰਿਕਾਰਡਿੰਗ ਦੀ ਸਹੂਲਤ ਦਿੱਤੀ ਗਈ ਹੈ। ਹੁਣ ਆਈਫੋਨ ਦੇ ਯੂਜ਼ਰਜ਼ ਵੀ ਐਂਡਰਾਇਡ ਦੀ ਤਰ੍ਹਾਂ ਕਾਲ ਨੂੰ ਰਿਕਾਰਡ ਕਰ ਸਕਣਗੇ। ਆਓ ਜਾਣਦੇ ਹਾਂ iOS 18 ਦੇ ਟਾਪ-5 ਫੀਚਰਜ਼ ਬਾਰੇ...

iOS 18 ਦੇ ਨਾਲ ਕਾਲ ਰਿਕਾਰਡਿੰਗ 

ਆਈਫੋਨ ਯੂਜ਼ਰਜ਼ ਲਈ ਸਭ ਤੋਂ ਵੱਡਾ ਫੀਚਰਜ਼ ਕਾਲ ਰਿਕਾਰਡਿੰਗ ਦੇ ਰੂਪ 'ਚ ਰਿਲੀਜ਼ ਹੋਇਆ ਹੈ। ਈਵੈਂਟ ਦੌਰਾਨ ਐਪਲ ਦੇ ਸਾਫਟਵੇਅਰ ਇੰਜੀਨੀਅਰ Craig Federighi ਨੇ ਕਿਹਾ ਕਿ iOS 18 ਦੀ ਅਪਡੇਟ ਦੇ ਨਾਲ ਯੂਜ਼ਰਜ਼ ਨੂੰ ਆਈਫੋਨ 'ਚ ਕਾਲ ਰਿਕਾਰਡਿੰਗ ਮਿਲੇਗੀ। ਕਾਲ ਰਿਕਾਰਡਿੰਗ ਦਾ ਆਪਸ਼ਨ ਕਾਲਿੰਗ ਦੌਰਾਨ End ਅਤੇ Mute ਬਟਨ ਦੇ ਨਾਲ ਮਿਲੇਗਾ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਕਾਲ ਰਿਕਾਰਡਿੰਗ ਦੇ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਦਾ ਵੀ ਧਿਆਨ ਰੱਖਿਆ ਗਿਆ ਹੈ। 

ਕਾਲ ਰਿਕਾਰਡਿੰਗ ਦੇ ਨਾਲ ਲਾਈਵ ਟ੍ਰਾਂਸਕ੍ਰਾਈਵ ਫੀਚਰ ਵੀ ਮਿਲੇਗਾ। iOS 18 ਦੇ ਨਾਲ ਕਾਲ ਰਿਕਾਰਡਿੰਗ ਦਾ ਫੀਚਰ ਜਲਦ ਹੀ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ, ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਸਿੰਗਾਪੁਰ, ਮੈਕਸੀਕੋ, ਸਪੇਨ, ਫਰਾਂਸ, ਜਰਮਨੀ, ਜਪਾਨ, ਚੀਨ ਅਤੇ ਬ੍ਰਾਜ਼ੀਲ 'ਚ ਉਪਲੱਬਧ ਹੋਵੇਗਾ। ਕਾਲ ਰਿਕਾਰਡ ਕਰਨ 'ਤੇ ਗੱਲ ਵਾਲੇ ਸ਼ਖ਼ਸ ਨੂੰ ਇਕ ਨੋਟੀਫਿਕੇਸ਼ਨ ਮਿਲੇਗਾ ਕਿ ਕਾਲ ਰਿਕਾਰਡ ਕੀਤੀ ਜਾ ਰਹੀ ਹੈ। 

PunjabKesari

New password manager app

ਐਪਲ ਨੇ ਨਵਾਂ ਅਤੇ ਆਪਣਾ ਪਹਿਲੀ ਪਾਸਵਰਡ ਮੈਨੇਜਰ ਐਪ ਲਾਂਚ ਕੀਤਾ ਹੈ ਜਿਸ ਨੂੰ Passwords ਨਾਮ ਦਿੱਤਾ ਗਿਆ ਹੈ। ਐਪਲ ਮੁਤਾਬਕ, ਯੂਜ਼ਰਜ਼ ਆਪਣੇ ਹਰ ਤਰ੍ਹਾਂ ਦੇ ਪਾਸਵਰਡ ਨੂੰ ਇਸ ਐਪ 'ਚ ਸੇਵ ਕਰ ਸਕਣਗੇ। ਇਹ ਐਪ ਇਕ ਐਪਲ ਆਈ.ਡੀ. ਵਾਲੇ ਸਾਰੇ ਡਿਵਾਈਸਿਜ਼ 'ਚ ਕੰਮ ਕਰੇਗਾ। ਉਦਾਹਰਣ ਦੇ ਤੌਰ 'ਤੇ ਸਮਝੀਏ ਤਾਂ ਜੇਕਰ ਤੁਸੀਂ ਕਿਸੇ ਐਪ ਦਾ ਪਾਸਵਰਡ ਆਪਣੇ ਫੋਨ 'ਚ ਸੇਵ ਕਰਦੇ ਹੋ ਤਾਂ ਉਸ ਦੂਜੇ ਫੋਨ 'ਚ ਵੀ ਪਾਸਵਰਡ ਚੇਂਜ ਹੋ ਜਾਵੇਗਾ ਜਿਸ ਵਿਚ ਤੁਹਾਡੀ ਐਪਲ ਆਈ.ਡੀ. ਲਾਗ-ਇਨ ਹੈ। 

AirPods ਦੇ ਨਾਲ ਹੈਂਡਸਫ੍ਰੀ ਸਿਰੀ

ਹੁਣ ਤਕ ਏਅਰਪੌਡ ਦੇ ਨਾਲ ਸਿਰੀ ਦਾ ਉਪਯੋਗ ਕਰਨ ਲਈ ਪੌਡਸ 'ਤੇ ਟੱਚ ਕਰਨਾ ਪੈਂਦਾ ਹੈ ਪਰ iOS 18 ਦੇ ਨਾਲ ਬਿਨਾਂ ਟੱਚ ਕੀਤੇ ਵੀ ਤੁਸੀਂ ਏਅਰਪੌਡਸ 'ਤੇ ਸਿਰੀ ਦੀ ਵਰਤੋਂ ਕਰ ਸਕੋਗੇ। ਤੁਸੀਂ ਸਿਰਫ ਸਿਰ ਹਿਲਾ ਕੇ ਸਿਰੀ ਨਾਲ ਗੱਲਬਾਤ ਕਰ ਸਕੋਗੇ। 

Messages ਕਰ ਸਕੋਗੇ ਸ਼ੈਡਿਊਲ

ਆਈਫੋਨ ਦਾ ਮੈਸੇਜਿਸ ਐਪ ਹੁਣ ਹੋਰ ਸਮਾਰਟ ਹੋ ਗਿਆ ਹੈ। ਹੁਣ ਤਕ ਇਸ ਵਿਚ ਕਿਸੇ ਮੈਸੇਜ ਨੂੰ ਸ਼ੈਡਿਊਲ ਕਰਨ ਦੀ ਸਹੂਲਤ ਨਹੀਂ ਸੀ ਪਰ ਨਵੀਂ ਅਪਡੇਟ ਤੋਂ ਬਾਅਦ ਕਿਸੇ ਮੈਸੇਜ ਨੂੰ ਇਕ ਤੈਅ ਸਮੇਂ ਲਈ ਸ਼ੈਡਿਊਲ ਕਰ ਸਕੋਗੇ। ਤੁਹਾਡੇ ਦੁਆਰਾ ਸ਼ੈਡਿਊਲ ਕੀਤੇ ਗਏ ਸਮੇਂ 'ਤੇ ਮੈਸੇਜ ਆਪਣੇ ਆਪ ਸੈਂਡ ਹੋ ਜਾਵੇਗਾ। 

Notes app upgrades

ਐਪਲ ਨੇ iOS 18 ਰਾਹੀਂ ਨੋਟਸ ਐਪ 'ਚ ਲਾਈਵ ਆਡੀਓ ਟ੍ਰਾਂਸਕ੍ਰਿਪਟ ਫੀਚਰ ਦਿੱਤਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਐਪ 'ਚ ਗਣਿਤ ਦੇ ਸਵਾਲਾਂ ਨੂੰ ਵੀ ਹੱਲ ਕਰ ਸਕੋਗੇ। ਜੇਕਰ ਤੁਸੀਂ ਲਿਖਣ 'ਚ ਕੋਈ ਗਲਤੀ ਕਰਦੇ ਹੋ ਤਾਂ ਉਹ ਹਾਈਲਾਈਟ ਹੋ ਜਾਵੇਗਾ। 


Rakesh

Content Editor

Related News