ਇੰਸਟਾਗ੍ਰਾਮ ਦੇ ਇਸ ਫੀਚਰ ''ਤੇ ਭੜਕੇ ਯੂਜ਼ਰਸ, 1 ਘੰਟੇ ''ਚ ਹੀ ਵਾਪਸ ਆਇਆ ਪੁਰਾਣਾ ਫੀਚਰ

Saturday, Dec 29, 2018 - 01:41 AM (IST)

ਗੈਜੇਟ ਡੈਸਕ—ਫੇਸਬੁੱਕ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦੇ ਲੇਟੈਸਟ ਅਪਡੇਟ 'ਚ ਸਕਰੋਲਿੰਗ ਦੀ ਜਗ੍ਹਾ ਟੈਪ ਫੀਚਰ ਨਜ਼ਰ ਆਉਣ ਲੱਗਿਆ। ਹਾਲਾਂਕਿ ਯੂਜ਼ਰਸ ਤੋਂ ਖਰਾਬ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਸਿਰਫ ਇਕ ਘੰਟੇ ਅੰਦਰ ਹੀ ਕੰਪਨੀ ਨੇ ਇਸ ਫੀਚਰ ਨੂੰ ਹੱਟਾ ਦਿੱਤਾ। ਦਰਅਸਲ ਇੰਸਟਾਗ੍ਰਾਮ 'ਚ ਅਪਡੇਟ ਤੋਂ ਬਾਅਦ ਫ੍ਰੈਂਡਰਸ ਦੀ ਪਿਕਚਰ ਫੀਡ ਨੂੰ ਦੇਖਣ ਲਈ ਸਕਰੋਲਿੰਗ ਦੀ ਜਗ੍ਹਾ ਟੈਪ ਕਰਨ ਦਾ ਆਪਸ਼ਨ ਆ ਰਿਹਾ ਸੀ। ਇਸ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਨੇ ਅਣਜਾਣ ਅਪਡੇਟ ਵਿਰੁੱਧ ਟਵੀਟ 'ਤੇ ਆਪਣਾ ਗੁੱਸਾ ਕੱਢਿਆ।

ਯੂਜ਼ਰਸ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਕੰਪਨੀ ਨੇ ਟਵੀਟ ਕੀਤਾ 'ਇਕ ਬੱਗ ਕਾਰਨ ਕੁਝ ਯੂਜ਼ਰਸ ਨੂੰ ਅੱਜ ਆਪਣੀ ਫੀਡ 'ਚ ਬਦਲਾਅ ਦਿਖਣ ਲੱਗੇ। ਅਸੀਂ ਤੁਰੰਤ ਹੀ ਇਸ ਬੱਗ ਨੂੰ ਠੀਕ ਕੀਤਾ ਅਤੇ ਫੀਡ ਹੁਣ ਪਹਿਲੇ ਵਾਂਗ ਨਾਰਮਲ ਹੋ ਗਿਆ ਹੈ। ਅਸੀਂ ਇਸ ਦੇ ਲਈ ਮੁਆਫੀ ਮੰਗਦੇ ਹਾਂ। ਦਰਅਸਲ ਇਸ ਬੱਗ ਕਾਰਨ ਯੂਜ਼ਰਸ ਨੂੰ ਅਗਲੀ ਪਿਕਚਰ ਜਾਂ ਵੀਡੀਓ 'ਤੇ ਜਾਣ ਲਈ ਸਿੱਧੇ-ਸਿੱਧੇ ਸਕਰੋਲ ਕਰਨ ਦੀ ਜਗ੍ਹਾ ਸੱਜੇ ਜਾਂ ਖੱਬੇ ਟੈਪ ਕਰਨਾ ਪੈਂਦਾ ਸੀ। ਇਸ ਬੱਗ ਨੂੰ ਠੀਕ ਹੋਣ ਤੋਂ ਬਾਅਦ ਇੰਸਟਾਗ੍ਰਾਮ ਦੇ ਪ੍ਰਮੁੱਖ ਐਡਮ ਮੋਸੇਰੀ ਨੇ ਟਵੀਟ ਕਰ ਸਫਾਈ ਵੀ ਦਿੱਤੀ। ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਇਕ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਕੁਝ ਦੇਰ ਲਈ ਯੂਜ਼ਰਸ ਨੂੰ ਇਹ ਸਮੱਸਿਆ ਹੋਈ। ਜੇਕਰ ਅਜੇ ਵੀ ਇਹ ਪ੍ਰੇਸ਼ਾਨੀ ਆ ਰਹੀ ਹੈ ਤਾਂ ਐਪ ਰੀਸਟਾਰਟ ਕਰ ਲਵੋ।


Related News