ਇੰਸਟਾਗ੍ਰਾਮ ਨੇ ਲਾਈਵ ਵੀਡੀਓ ''ਚ ਐਡ ਕੀਤੇ ਨਵੇਂ ਫੇਸ ਫੀਚਰਸ

09/22/2017 6:03:40 PM

ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਸੋਸ਼ਲ ਪਲੇਟਫਾਰਮ ਇੰਸਟਾਗ੍ਰਾਮ ਤੇਜ਼ੀ ਨਾਲ ਲੋਕਪ੍ਰਿਅ ਹੋ ਰਹੀ ਹੈ। ਇਸ ਵਿਚ ਫੇਸਬੁੱਕ ਨੇ ਹੁਣ ਤੱਕ ਕਈ ਨਵੇਂ ਫੀਚਰਸ ਜੋੜੇ ਹਨ। ਇਸ ਤੋਂ ਇਲਾਵਾ ਕੰਪਨੀ ਸਮੇਂ-ਸਮੇਂ 'ਤੇ ਇਸ ਨੂੰ ਅਪਡੇਟ ਕਰਕੇ ਯੂਜ਼ਰਸ ਦੇ ਹਿਸਾਬ ਨਾਲ ਫੀਚਰਸ ਐਡ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਨੇ ਯੂਜ਼ਰਸ ਲਈ ਨਵੇਂ ਫੇਸ ਫਿਲਟਰਸ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਲਾਈਵ ਵੀਡੀਓ ਸਟਰੀਮ ਦੌਰਾਨ ਇਸਤੇਮਾਲ ਕੀਤਾ ਜਾ ਸਕਦਾ ਹੈ। 
ਹੁਣ ਤੁਸੀਂ ਜੋ ਵੀ ਫੇਸ ਫਿਲਟਰ ਦੇਖ ਰਹੇ ਹੋ ਉਹ ਤਸਵੀਰਾਂ ਅਤੇ ਵੀਡੀਓ ਦੌਰਾਨ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਇਕ ਹੋਰ ਫੇਸ ਫਿਲਟਰ ਹੈ ਜਸਿ ਨੂੰ ਸਨਗਲਾਸ ਫੇਸ ਫਿਲਟਰ ਦਾ ਨਾਂ ਦਿੱਤਾ ਗਿਆ ਹੈ। ਤੁਸੀਂ ਟੈਪ ਕਰਕੇ ਇਸ ਨੂੰ ਬਦਲ ਵੀ ਸਕਦੇ ਹੋ। ਇੰਸਟਾਗ੍ਰਾਮ ਨੇ ਆਪਣੇ ਅਧਿਕਾਰਤ ਬਲਾਗ 'ਤੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਹਫਤਿਆਂ 'ਚ ਲਾਈਵ ਵੀਡੀਓ ਲਈ ਫੇਸ ਫਿਲਟਰ ਨੂੰ ਗਲੋਬਲੀ ਯੂਜ਼ਰ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ। 

ਇਸ ਤਰ੍ਹਾਂ ਹੋਵੇਗਾ ਇਸਤੇਮਾਲ
ਫੇਸ ਫਿਲਟਰ ਦਾ ਲਾਈਵ ਵੀਡੀਓ ਦੌਰਾਨ ਇਸਤੇਮਾਲ ਕਰਨ ਲਈ ਤੁਹਾਨੂੰ ਬਾਟਮ ਰਾਈਟ ਕਾਰਨਰ 'ਤੇ ਦਿਖਾਈ ਦੇ ਰਹੇ ਫੇਸ ਆਈਕਨ 'ਤੇ ਬ੍ਰਾਡਕਾਸਟ ਦੌਰਾਨ ਕਲਿਕ ਕਰਨਾ ਹੋਵੇਗਾ। ਕਿਸੇ ਵੀ ਫਿਲਟਰ 'ਤੇ ਕਲਿਕ ਕਰਕੇ ਤੁਸੀਂ ਆਪਣੇ ਆਪ ਨੂੰ ਨਵੀਂ ਲੁੱਕ ਦੇ ਸਕਦੇ ਹੋ। ਇਸ ਦੇ ਨਾਲ ਹੀ ਬ੍ਰਾਡਕਾਸਟ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਸ਼ੇਅਰ ਅਤੇ ਡਿਸਕਾਰਡ ਵੀ ਕਰ ਸਕਦੇ ਹੋ। 
ਫੇਸਬੁੱਕ ਮੈਸੇਂਜਰ 'ਚ ਵੀ ਬਿਲਕੁਲ ਅਜਿਹਾ ਹੀ ਫੀਚਰ ਮੌਜੂਦ ਹੈ ਜੋ ਤੁਹਾਨੂੰ ਵੀਡੀਓ ਕਾਲ 'ਚ ਗੱਲ ਕਰਦੇ ਸਮੇਂ ਫਿਲਟਰ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਤੋਂ ਇਲਾਵਾ ਪਿਛਲੇ ਹੀ ਹਫਤੇ ਇੰਸਟਾਗ੍ਰਾਮ ਨੇ ਡਾਇਰੈਕਟ ਸਟੋਰੀ ਨੂੰ ਸ਼ੇਅਰ ਕਰਨ ਵਾਲੇ ਫੀਚਰ ਨੂੰ ਰੋਲ ਆਊਟ ਕੀਤਾ ਸੀ। ਇਸ ਅਪਡੇਟ ਦੇ ਆਉਣ ਤੋਂ ਬਾਅਦ ਹੁਣ ਤੁਸੀਂ ਇੰਸਟਾਗ੍ਰਾਮ 'ਚ ਬਾਟਮ ਰਾਈਟ ਕਾਰਨਰ 'ਤੇ ਇਕ ਡਾਇਰੈਕਟ ਬਟਨ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਹੁਣ ਤੁਹਾਨੂੰ ਉਨ੍ਹਾਂ ਦੋਸਤਾਂ ਦੀ ਚੋਣ ਕਰਨੀ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ। ਬਸ ਇਸ ਡਾਇਰੈਕਟ ਬਟਨ ਨੂੰ ਪ੍ਰੈੱਸ ਕਰਦੇ ਹੀ ਇਹ ਸਟੋਰੀ ਸਭ ਕੋਲ ਚਲੀ ਜਾਵੇਗੀ। ਆਪਣੇ ਦੋਸਤ ਨੂੰ ਸਿਲੈਕਟ ਕਰਨ ਤੋਂ ਬਾਅਦ ਬਟਨ ਨੂੰ ਟੈਪ ਕਰੋ ਅਤੇ ਇਹ ਸੈਂਟ ਹੋ ਜਾਵੇਗੀ। 
ਇਸ ਤੋਂ ਇਲਾਵਾ ਜਦੋਂ ਤੁਹਾਡੇ ਨਾਲ ਕੋਈ ਸਟੋਰੀ ਨੂੰ ਸ਼ੇਅਰ ਕਰਦਾ ਹੈ, ਤੁਸੀਂ ਇਸ ਨੂੰ ਡਾਇਰੈਕਟ ਆਪਣੇ ਇਨਬਾਕਸ 'ਚ ਦੇਖ ਸਕਦੇ ਹੋ। ਜਿਵੇਂ ਹੀ ਕੋਈ ਸਟੋਰੀ ਐਪ 'ਚੋਂ ਕਿਤੇ ਗੁੰਮ ਹੋ ਜਾਵੇਗੀ ਤਾਂ ਇਹ ਆਪਣੇ ਮੈਸੇਜ ਥ੍ਰੈਡ 'ਚੋਂ ਵੀ ਚਲੀ ਜਾਵੇਗੀ ਅਤੇ ਇਥੇ ਹੀ ਤੁਹਾਨੂੰ ਉਪਲੱਬਧ ਨਹੀਂ ਹੋਣ ਵਾਲੀ ਹੈ।


Related News