ਇੰਸਟਾਗ੍ਰਾਮ ’ਚ ਜੁੜਿਆ ਨਵਾਂ ਨਿਗਰਾਨੀ ਫੀਚਰ, ਹੁਣ ਬੱਚਿਆਂ ’ਤੇ ਨਜ਼ਰ ਰੱਖ ਸਕਣਗੇ ‘ਮਾਪੇ’
Saturday, Sep 17, 2022 - 06:29 PM (IST)
ਗੈਜੇਟ ਡੈਸਕ– ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਆਪਣੇ ਨਵੇਂ ਪ੍ਰਾਈਵੇਸੀ ਫੀਚਰ ਪੇਰੈਂਟਲ ਸੁਪਰਵਿਜ਼ਨ ਟੂਲਸ ਅਤੇ ਫੈਮਲੀ ਕੰਟਰੋਲ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਇਸ ਬਦਲਾਅ ਤਹਿਤ ਹੁਣ 16 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਸੰਵੇਦਨਸ਼ੀਲ ਕੰਟੈਂਟ ਨਹੀਂ ਵੇਖ ਸਕਣਗੇ। ਨਾਲ ਹੀ ਮਾਤਾ-ਪਿਤਾ ਨੂੰ ਬੱਚਿਆਂ ਦੀ ਐਕਟੀਵਿਟੀ ’ਤੇ ਨਜ਼ਰ ਰੱਖਣ ’ਚ ਆਸਾਨੀ ਹੋਵੇਗੀ। ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਇਸ ਫੀਚਰ ਦਾ ਐਲਾਨ ਇਸੇ ਸਾਲ ਮਾਰਚ ’ਚ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਘੱਟ ਉਮਰ ਦੇ ਬੱਚਿਆਂ ਦੀ ਐਕਟੀਵਿਟੀ ’ਤੇ ਮਾਤਾ-ਪਿਤਾ ਨਜ਼ਰ ਰੱਖ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਬੱਚਿਆਂ ਦੀ ਇੰਸਟਾਗ੍ਰਾਮ ਸਕਰੀਨ ਟਾਈਮ ਨੂੰ ਵੀ ਵੇਖਿਆ ਜਾ ਸਕਦਾ ਹੈ। ਨਾਲ ਹੀ ਜੇਕਰ ਤੁਹਾਡਾ ਬੱਚਾ ਕਿਸੇ ਮੁਸੀਬਤ ’ਚ ਫਸ ਜਾਂਦਾ ਹੈ ਤਾਂ ਇਸਦੀ ਨੋਟੀਫਿਕੇਸ਼ਨ ਤੁਰੰਤ ਤੁਹਾਨੂੰ ਮਿਲ ਜਾਵੇਗੀ।
ਇਹ ਵੀ ਪੜ੍ਹੋ- ਆਈਫੋਨ ਦੇ 5 ਸ਼ਾਨਦਾਰ ਫੀਚਰਜ਼ ਜਿਨ੍ਹਾਂ ਲਈ ਤਰਸਦੇ ਹਨ ਐਂਡਰਾਇਡ ਯੂਜ਼ਰਜ਼
ਇੰਝ ਕੰਮ ਕਰੇਗਾ ਫੀਚਰ
ਇੰਸਟਾਗ੍ਰਾਮ ਮੁਤਾਬਕ, ਇਸ ਫੀਚਰ ਨਾਲ ਇੰਸਟਾਗ੍ਰਾਮ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਅਤੇ ਮਜ਼ੇਦਾਰ ਹੋ ਜਾਵੇਗਾ। ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਤਹਿਤ ਸੈਂਸੇਟਿਵ ਕੰਟੈਂਟ ਕੰਟਰੋਲ ’ਚ ਹੁਣ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਿਰਫ ਦੋ ਆਪਸ਼ਨ ਮਿਲਣਗੇ। ਬੱਚੇ ਸਿਰਫ ਸਟੈਂਡਰਡ ਅਤੇ ਲੈੱਸ ਆਪਸ਼ਨ ਦੀ ਹੀ ਚੋਣ ਕਰ ਸਕਦੇ ਹਨ। ਚੋਣ ਨਾ ਕਰਨ ’ਤੇ ਇਸਨੂੰ ਡਿਫਾਲਟ ਰੂਪ ਨਾਲ ਲੈੱਸ ’ਤੇ ਹੀ ਸੈੱਟ ਕੀਤਾ ਜਾਵੇਗਾ। ਯਾਨੀ ਹੁਣ ਇਸ ਪ੍ਰਾਈਵੇਸੀ ਫੀਚਰ ਨਾਲ ਬੱਚੇ ਸੈਂਸੇਟਿਵ ਕੰਟੈਂਟ ਜਾਂ ਉਸ ਨਾਲ ਜੁੜੇ ਕਿਸੇ ਵੀ ਕੀਵਰਡ, ਸਰਚ ਰਿਜ਼ਲਟ, ਹੈਸ਼ਟੈਗ, ਪੇਜ, ਰੀਲਸ, ਨਿਊਜ਼ ਫੀਡ ਨੂੰ ਵੀ ਨਹੀਂ ਲੱਭ ਸਕਣਗੇ।
ਇਹ ਵੀ ਪੜ੍ਹੋ- Apple ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਫੈਮਲੀ ਸੈਂਟਰ
ਪੇਰੈਂਟਲ ਸੁਪਰਵਿਜ਼ਨ ਟੂਲਸ ਦੇ ਨਾਲ ਮਾਪਿਆਂ ਨੂੰ ਫੈਮਲੀ ਸੈਂਟਰ ਦੀ ਸੁਵਿਧਾ ਵੀ ਮਿਲੇਗੀ, ਜਿਸ ਵਿਚ ਮਾਤਾ-ਪਿਤਾ ਮਾਹਿਰਾਂ ਦੀ ਮਦਦ ਲੈ ਸਕਦੇ ਹਨ। ਨਾਲ ਹੀ ਇੰਸਟਾਗ੍ਰਾਮ ਦੇ ਮਾਹਿਰ ਮਾਪਿਆਂ ਨੂੰ ਗਾਈਡ ਵੀ ਕਰਨਗੇ। ਇੰਸਟਾਗ੍ਰਾਮ ’ਤੇ ਮਾਹਿਰਾਂ ਦੁਆਰਾ ਤਿਆਰ ਕੀਤੇ ਗਏ ਕੰਟੈਂਟ ਆਰਟਿਕਲ ਨੂੰ ਵੀਡੀਓ ਕਲਿੱਪ ਦੇ ਰੂਪ ’ਚ ਵੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ- 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਆਉਂਦੇ ਹਨ ਇਹ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ