10.15 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ''ਤੇ ਲਾਂਚ ਹੋਇਆ Hyundai Venue Adventure Edition

Wednesday, Sep 18, 2024 - 07:13 PM (IST)

ਆਟੋ ਡੈਸਕ- Hyundai Venue Adventure Edition ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 10.15 ਲੱਖ ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 13.38 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਇਸ ਐਡੀਸ਼ਨ 'ਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਇਹ ਉਨ੍ਹਾਂ ਗਾਹਕਾਂ ਲਈ ਬਣਾਇਆ ਗਿਆ ਹੈ ਕਿ ਜਿਨ੍ਹਾਂ ਨੂੰ ਰੋਮਾਂਚ ਅਤੇ ਆਊਟਡੋਰ ਅਨੁਭਵ ਜ਼ਿਆਦਾ ਪਸੰਦ ਹੈ। 

Hyundai Venue Adventure Edition ਦੇ ਫਰੰਟ 'ਚ ਲਾਲ ਰੰਗ ਦੇ ਬ੍ਰੇਕ ਕੈਲੀਪਰਸ, ਅੱਗੇ ਅਤੇ ਪਿੱਛਲੇ ਪਾਸੇ ਕਾਲੇ ਰੰਗ ਦੀਆਂ ਸਕਿਡ ਪਲੇਟਾਂ, ਕਾਲੇ ਰੰਗ ਦੀ ਰੂਫ, ਓ.ਆਰ.ਵੀ.ਐੱਮ. ਅਤੇ ਸ਼ਾਰਕ ਫਿਨ ਐਂਟੀਨਾ, ਡੋਰ ਕਲੈਡਿੰਗ ਦਿੱਤੀ ਗਈ ਹੈ। ਉਥੇ ਹੀ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਹਲਕੇ ਸੇਜ ਹਰੇ ਰੰਗ ਦੇ ਇੰਸਰਟਸ ਦੇ ਨਾਲ ਕਾਲੇ ਰੰਗ ਦੇ ਐਸੇਂਟਸ ਦਿੱਤੇ ਗਏ ਹਨ। ਇਸੇ ਥੀਮ 'ਤੇ ਐਡਵੈਂਚਰ ਐਡੀਸ਼ਨ ਸੀਟਾਂ ਰੱਖੀਆਂ ਗਈਆਂ ਹਨ। ਐੱਸ.ਯੂ.ਵੀ. 'ਚ ਮੈਟਲ ਪੈਡਲ, ਥ੍ਰੀ ਡੀ ਮੈਟ ਅਤੇ ਡਿਊਲ ਕੈਮਰੇ ਦੇ ਨਾਲ ਡੈਸ਼ਕੈਮ ਵੀ ਦਿੱਤਾ ਗਿਆ ਹੈ। 

ਪਾਵਰਟ੍ਰੇਨ

ਇਸ ਐਡੀਸ਼ਨ 'ਚ ਦੋ ਇੰਜਣ ਆਪਸ਼ਨ ਦਿੱਤੇ ਗਏ ਹਨ। ਪਹਿਲਾ 1.2 ਲੀਟਰ, 4-ਸਿਲੰਡਰ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਹੈ ਜੋ 83hp ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਉਥੇ ਹੀ ਦੂਜਾ 1.0 ਲੀਟਰ, 3 ਸਿਲੰਡਰ ਪੈਟਰੋਲ ਇੰਜਣ ਹੈ, ਜੋ 120hp ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਡਿਊਲ-ਕਲੱਚ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। 


Rakesh

Content Editor

Related News