ਫੇਸਬੁੱਕ ਨਾਲ ਜੁੜੇ ਹਿਊਗੋ ਬਾਰਾ, VR ਟੀਮ ਦੀ ਕਰਨਗੇ ਅਗਵਾਹੀ

Thursday, Jan 26, 2017 - 04:21 PM (IST)

ਫੇਸਬੁੱਕ ਨਾਲ ਜੁੜੇ ਹਿਊਗੋ ਬਾਰਾ, VR ਟੀਮ ਦੀ ਕਰਨਗੇ ਅਗਵਾਹੀ
ਜਲੰਧਰ- ਸ਼ਿਓਮੀ ਦੇ ਸਾਬਕਾ ਉਪ ਪ੍ਰਧਾਨ ਹਿਊਗੋ ਬਾਰਾ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨਾਲ ਜੁੜਨਗੇ। ਉਹ ਫੇਸਬੁੱਕ ਦੀ ਵਰਚੁਅਲ ਦੁਨੀਆ ਮਤਲਬ ਵਰਚੁਅਲ ਰਿਐਲਿਟੀ (ਵੀ.ਆਰ.) ਨਾਲ ਜੁੜੇ ਯਤਨਾਂ ਦੀ ਅਗਵਾਹੀ ਕਰਨਗੇ ਜਿਸ ਵਿਚ ਆਕਿਊਲਸ ਵੀ.ਆਰ. ਟੀਮ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਹਿਊਗੋ ਬਾਰਾ ਹੁਣ ਤੱਕ ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਿਓਮੀ ''ਚ ਉਪ ਪ੍ਰਧਾਨ ਸਨ। ਉਨ੍ਹਾਂ ਨੇ ਪਿਛਲੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਕਿਹਾ ਕਿ ਉਹ ਸਿਕੀਕਨ ਵੈਲੀ ਪਰਤਨਾ ਚਾਹੁੰਦੇ ਹਨ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੀ ਇਕ ਪੋਸਟ ''ਚ ਲਿਖਿਆ ਹੈ ਕਿ ਹਿਊਗੋ ਫੇਸਬੁੱਕ ਦੇ ਵੀ.ਆਰ. ਯਾਤਰਾਂ ਦੀ ਅਗਵਾਈ ਕਰਨ ਜਾ ਰਹੇ ਹਨ ਅਤੇ ਉਹ ਇਸ ਨੂੰ ਲੈ ਕੇ ਉਤਸ਼ਾਹਿਤ ਹਨ। ਹਿਊਗੋ ਨੇ ਆਪਣੀ ਪ੍ਰਫਾਇਲ ''ਤੇ ਲਿਖਿਆ ਹੈ ਕਿ ਉਹ ਕੁਝ ਹੀ ਮਹੀਨਿਆਂ ''ਚ ਸਿਲੀਕਨ ਵੈਲੀ ਪਰਤਨਗੇ ਅਤੇ ਉਪ ਪ੍ਰਧਾਨ (ਵੀ.ਆਰ.) ਦੇ ਰੂਪ ''ਚ ਫੇਸਬੁੱਕ ਨਾਲ ਜੁੜਨਗੇ।

Related News