OnePlus ਦੇ ਇਸ Smartphone’ਤੇ ਮਿਲ ਰਿਹਾ ਭਾਰੀ Discount!
Saturday, May 10, 2025 - 02:59 PM (IST)

ਗੈਜੇਟ ਡੈਸਕ - OnePlus ਦੇ ਕਿਫਾਇਤੀ ਸਮਾਰਟਫੋਨ OnePlus Nord CE4 5G ਨੂੰ ਸਾਲ ਦੀ ਸਭ ਤੋਂ ਵੱਡੀ ਬੱਚਤ ਮਿਲ ਰਹੀ ਹੈ। Snapdragon 7 Gen 3 ਚਿੱਪਸੈੱਟ ਵਾਲਾ ਫੋਨ 5 ਹਜ਼ਾਰ ਰੁਪਏ ਸਸਤਾ ਮਿਲ ਰਿਹਾ ਹੈ। ਵਿਜੇ ਸੇਲਜ਼ ਕੀਮਤ ’ਚ ਭਾਰੀ ਕਟੌਤੀ ਦੇ ਨਾਲ-ਨਾਲ ਬੈਂਕ ਆਫਰ ਵੀ ਦੇ ਰਹੀ ਹੈ। ਇੱਥੇ ਅਸੀਂ ਤੁਹਾਨੂੰ OnePlus Nord CE4 5G 'ਤੇ ਉਪਲਬਧ ਛੋਟਾਂ ਅਤੇ ਪੇਸ਼ਕਸ਼ਾਂ ਬਾਰੇ ਵਿਸਥਾਰ ’ਚ ਦੱਸ ਰਹੇ ਹਾਂ।
ਕੀ ਹੈ ਆਫਰ ਅਤੇ ਕੀਮਤ
OnePlus Nord CE4 5G ਨੂੰ ਇਸ ਸਾਲ ਭਾਰਤ ’ਚ 24,999 ਰੁਪਏ ’ਚ ਲਾਂਚ ਕੀਤਾ ਗਿਆ ਸੀ, ਪਰ ਵਰਤਮਾਨ ’ਚ 8GB / 128GB ਸਟੋਰੇਜ ਵੇਰੀਐਂਟ ਵਿਜੇ ਸੇਲਜ਼ 'ਤੇ 21,999 ਰੁਪਏ ’ਚ ਸੂਚੀਬੱਧ ਹੈ। ਇਸ ਤੋਂ ਇਲਾਵਾ, ਗਾਹਕ ਬੈਂਕ ਆਫਰ ’ਚ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 10 ਪ੍ਰਤੀਸ਼ਤ ਤੁਰੰਤ ਛੋਟ (3000 ਰੁਪਏ ਤੱਕ) ਪ੍ਰਾਪਤ ਕਰ ਸਕਦੇ ਹਨ, ਜਿਸ ਤੋਂ ਬਾਅਦ ਪ੍ਰਭਾਵੀ ਕੀਮਤ 19,799 ਰੁਪਏ ਹੋ ਜਾਵੇਗੀ। ਲਾਂਚ ਕੀਮਤ ਦੇ ਅਨੁਸਾਰ ਕੁੱਲ 5,200 ਰੁਪਏ ਦੀ ਬਚਤ ਕੀਤੀ ਜਾ ਰਹੀ ਹੈ।
ਸਪੈਸੀਫਿਕੇਸ਼ਨਜ਼
OnePlus Nord CE4 5G ’ਚ 6.7-ਇੰਚ FHD + AMOLED ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 1080x2412 ਪਿਕਸਲ ਅਤੇ 120Hz ਰਿਫਰੈਸ਼ ਰੇਟ ਹੈ। ਇਸ ਫੋਨ ’ਚ ਇਕ ਆਕਟਾ ਕੋਰ ਸਨੈਪਡ੍ਰੈਗਨ 7 Gen 3 ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 14 'ਤੇ ਅਧਾਰਤ OxygenOS 14 'ਤੇ ਕੰਮ ਕਰਦਾ ਹੈ। ਕੈਮਰਾ ਸੈੱਟਅਪ ਲਈ, Nord CE 4 ਦੇ ਪਿਛਲੇ ਹਿੱਸੇ ’ਚ OIS ਸਪੋਰਟ ਵਾਲਾ 50-ਮੈਗਾਪਿਕਸਲ ਪ੍ਰਾਇਮਰੀ ਕੈਮਰਾ ਅਤੇ LED ਫਲੈਸ਼ ਦੇ ਨਾਲ 8-ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਹੈ।
ਇਸ ਦੇ ਨਾਲ ਹੀ, ਸੈਲਫੀ ਅਤੇ ਵੀਡੀਓ ਕਾਲਾਂ ਲਈ 16-ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੈ। ਮਾਪਾਂ ਲਈ, ਇਸ ਫੋਨ ਦੀ ਲੰਬਾਈ 162.5 mm, ਚੌੜਾਈ 77.3 mm, ਮੋਟਾਈ 8.4 mm ਅਤੇ ਭਾਰ 186 ਗ੍ਰਾਮ ਹੈ। ਧੂੜ ਅਤੇ ਪਾਣੀ ਤੋਂ ਸੁਰੱਖਿਆ ਲਈ ਫੋਨ IP54 ਰੇਟਿੰਗ ਨਾਲ ਲੈਸ ਹੈ। ਕਨੈਕਟੀਵਿਟੀ ਵਿਕਲਪਾਂ ’ਚ 5G, 4G LTE, Wi-Fi, ਬਲੂਟੁੱਥ 5.4, GPS, USB ਟਾਈਪ C ਪੋਰਟ ਅਤੇ NFC ਸ਼ਾਮਲ ਹਨ। ਇਸ ਫੋਨ ’ਚ 5500mAh ਬੈਟਰੀ ਹੈ ਜੋ 100W SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ ਹੈ।