ਭਾਰਤ 'ਚ ਲਾਂਚ ਹੋਣ ਜਾ ਰਹੇ OnePlus Series ਦੇ ਇਹ ਧਾਕੜ Phone!

Tuesday, Jun 17, 2025 - 12:52 PM (IST)

ਭਾਰਤ 'ਚ ਲਾਂਚ ਹੋਣ ਜਾ ਰਹੇ OnePlus Series ਦੇ ਇਹ ਧਾਕੜ Phone!

ਗੈਜੇਟ ਡੈਸਕ - OnePlus ਜਲਦੀ ਹੀ ਆਪਣੀ ਨਵੀਂ Nord ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਇਸ ਦੌਰਾਨ ਕੰਪਨੀ ਨੇ OnePlus Nord 5 ਅਤੇ Nord CE5 ਦੇ ਨਾਲ-ਨਾਲ OnePlus Buds 4 ਦੀ ਲਾਂਚ ਮਿਤੀ ਦਾ ਵੀ ਸਪੱਸ਼ਟੀਕਰਨ ਦਿੱਤਾ ਹੈ। ਫਿਲਹਾਲ ਨਵੇਂ Nord ਸਮਾਰਟਫੋਨ ਭਾਰਤ ਵਿਚ 8 ਜੁਲਾਈ 2025 ਨੂੰ ਲਾਂਚ ਕੀਤੇ ਜਾਣਗੇ ਅਤੇ ਭਾਰਤੀ ਸਮੇਂ ਅਨੁਸਾਰ, ਲਾਂਚ ਦੁਪਹਿਰ 2 ਵਜੇ ਹੋਵੇਗਾ।

Nord ਸੀਰੀਜ਼, ਜੋ ਕਿ ਮਿਡ-ਰੇਂਜ ਸਮਾਰਟਫੋਨ ਸ਼੍ਰੇਣੀ ਵਿਚ ਆਉਂਦੀ ਹੈ, ਲੱਖਾਂ ਲੋਕਾਂ ਵਿਚ ਪ੍ਰਸਿੱਧ ਹੈ ਅਤੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸਦਾ ਇੰਤਜ਼ਾਰ ਕਰ ਰਹੇ ਹਨ। ਹੁਣ ਕੰਪਨੀ ਨੇ ਮਿਤੀ ਦਾ ਐਲਾਨ ਕਰ ਦਿੱਤਾ ਹੈ। ਧਿਆਨ ਰਹੇ ਕਿ Nothing ਵੀ ਜੁਲਾਈ ਦੇ ਸ਼ੁਰੂ ਵਿੱਚ ਆਪਣਾ ਨਵਾਂ ਸਮਾਰਟਫੋਨ ਪੇਸ਼ ਕਰਨ ਜਾ ਰਿਹਾ ਹੈ। ਇਸ ਬਾਰੇ ਕੰਪਨੀ ਨੇ ਕਈ ਜਾਣਕਾਰੀ ਪੇਸ਼ ਕੀਤੀ ਹੈ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।  

ਕੰਪਨੀ ਅਨੁਸਾਰ, OnePlus Nord 5 ਵਿਚ ਕਈ ਅਪਗ੍ਰੇਡ ਦੇਖਣ ਨੂੰ ਮਿਲਣਗੇ। ਇਹ ਇਸ ਸੀਰੀਜ਼ ਦਾ ਪਹਿਲਾ ਫੋਨ ਹੋਣ ਜਾ ਰਿਹਾ ਹੈ ਜੋ Snapdragon 8 ਸੀਰੀਜ਼ ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਹ Snapdragon 8s Gen 3 ਚਿੱਪਸੈੱਟ ਹੋਵੇਗਾ। 4nm ਆਰਕੀਟੈਕਚਰ 'ਤੇ ਬਣਿਆ ਇਹ ਪ੍ਰੋਸੈਸਰ ਦਾਅਵਾ ਕਰਦਾ ਹੈ ਕਿ LPDDR5X ਰੈਮ ਦੇ ਕਾਰਨ ਯੂਜ਼ਰ ਨੂੰ ਵਧੀਆ ਸਪੀਡ ਅਤੇ ਪ੍ਰਦਰਸ਼ਨ ਮਿਲੇਗਾ। ਹਾਲਾਂਕਿ, ਇਹ ਇਕ ਦਾਅਵਾ ਹੈ। ਫੋਨ ਦੀ ਅਸਲੀਅਤ ਇਸਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗੀ।

ਇਸ ਦੌਰਾਨ ਕੰਪਨੀ ਦਾ ਇਹ ਕਹਿਣਾ ਹੈ ਕਿ Snapdragon 8s Gen 3 ਚਿੱਪਸੈੱਟ ਦੇ ਕਾਰਨ ਯੂਜ਼ਰ Nord ਸਮਾਰਟਫੋਨ ਨਾਲ ਵੀ ਵਧੀਆ ਗੇਮਿੰਗ ਕਰ ਸਕੇਗਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ BGMI 90 fps 'ਤੇ ਖੇਡਿਆ ਜਾ ਸਕਦਾ ਹੈ। ਇਸ ਦੇ ਨਾਲ, Nord 5 ਫੋਨ ਵਿਚ ਕਾਲ ਆਫ ਡਿਊਟੀ ਮੋਬਾਈਲ ਗੇਮ 144 ਫਰੇਮ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਖੇਡੀ ਜਾ ਸਕਦੀ ਹੈ।
 
ਜ਼ਿਕਰਯੋਗ ਹੈ ਕਿ ਕੰਪਨੀ ਇਸ ਦੇ ਪ੍ਰਦਰਸ਼ਨ ਨੂੰ ਬਣਾਈ ਰੱਖਣ ਅਤੇ ਫ਼ੋਨ ਨੂੰ ਗਰਮੀ ਤੋਂ ਬਚਾਉਣ ਲਈ, ਆਉਣ ਵਾਲਾ Nord ਸਮਾਰਟਫੋਨ OnePlus 13 ਵਰਗੇ ਥਰਮਲ ਮੈਨੇਜਮੈਂਟ ਸਿਸਟਮ ਦੀ ਵਰਤੋਂ ਕਰਦਾ ਹੈ, ਜੋ ਫ਼ੋਨ ਨੂੰ ਇਸਦੇ ਤਾਪਮਾਨ ਨੂੰ ਵਧਾਉਣ ਤੋਂ ਰੋਕਦਾ ਹੈ। ਇਹ ਕੈਮਰਾ ਅਤੇ ਬੈਟਰੀ ਨੂੰ ਗਰਮ ਨਹੀਂ ਹੋਣ ਦਿੰਦਾ ਹੈ ਅਤੇ ਲਗਾਤਾਰ ਵਰਤੋਂ ਤੋਂ ਬਾਅਦ ਵੀ ਹੀਟਿੰਗ ਦੀ ਕੋਈ ਸਮੱਸਿਆ ਨਹੀਂ ਹੁੰਦੀ। ਇਹ OnePlus Nord 5 ਅਤੇ Nord CE5 ਬਾਰੇ ਉਪਲਬਧ ਸਾਰੀ ਜਾਣਕਾਰੀ ਹੈ।

OnePlus Buds 4
ਕੰਪਨੀ ਨੇ OnePlus Buds 4 ਬਾਰੇ ਕੁਝ ਜਾਣਕਾਰੀ ਵੀ ਸਾਂਝੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਡਿਊਲ ਡਰਾਈਵਰ ਵਰਤੇ ਗਏ ਹਨ। ਯੂਜ਼ਰਸ ਨੂੰ ਹਾਈ-ਰੈਜ਼ੋਲਿਊਸ਼ਨ 3D ਆਡੀਓ ਕੁਆਲਿਟੀ ਮਿਲੇਗੀ। ਗੇਮਰਜ਼ ਬਡਸ 4 ਨਾਲ ਸਿਰਫ਼ 47 ਮਿਲੀਸਕਿੰਟ ਦੀ ਅਲਟਰਾ-ਲੋ-ਲੇਟੈਂਸੀ ਵਿਚ ਗੇਮ ਵੀ ਖੇਡ ਸਕਣਗੇ। ਇਸ ਦਾ ਮਤਲਬ ਹੈ ਕਿ ਫੋਨ ਵਿਚ ਦੇਖੇ ਜਾਣ ਵਾਲੇ ਵਿਜ਼ੂਅਲ ਅਤੇ ਕੰਨਾਂ ਵਿਚ ਸੁਣਾਈ ਦੇਣ ਵਾਲੀ ਆਵਾਜ਼ ਵਿਚਕਾਰ ਮੇਲ ਹੋਵੇਗਾ ਅਤੇ ਯੂਜ਼ਰ ਦਾ ਅਨੁਭਵ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ OnePlus Buds 4 ਸ਼ਾਨਦਾਰ ਆਵਾਜ਼ ਗੁਣਵੱਤਾ ਪ੍ਰਦਾਨ ਕਰੇਗਾ। ਇਹ ਦੋ ਰੰਗਾਂ Zen Green ਅਤੇ Storm Gray ਵਿਚ ਪੇਸ਼ ਕੀਤੇ ਜਾਣਗੇ। 


author

Sunaina

Content Editor

Related News