ਇਸ Smartphone 'ਤੇ ਮਿਲ ਰਿਹਾ 12,000 ਦਾ Discount!
Sunday, Jun 15, 2025 - 12:07 PM (IST)

ਗੈਜੇਟ ਡੈਸਕ - ਜੇਕਰ ਤੁਸੀਂ ਵੀ ਘੱਟ ਬਜਟ 'ਚ ਵਧੀਆ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦਈਏ ਕਿ Oppo Reno 12 ਇਸ ਸਮੇਂ ਫਲਿੱਪਕਾਰਟ 'ਤੇ ਭਾਰੀ ਡਿਸਕਾਊਂਟ ਨਾਲ ਉਪਲਬਧ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀਂ 21,000 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਇਹ ਫੋਨ ਇਸ ਸਮੇਂ ਆਪਣੀ ਲਾਂਚ ਕੀਮਤ ਨਾਲੋਂ ਬਹੁਤ ਘੱਟ ਕੀਮਤ 'ਤੇ ਉਪਲਬਧ ਹੈ। ਆਓ ਜਾਣਦੇ ਹਾਂ ਇਸ ਪੂਰੀ ਡੀਲ ਬਾਰੇ।
ਓਪੋ ਰੇਨੋ 12 ਨੂੰ ਭਾਰਤ ਵਿਚ 32,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ ਇਸ ਸਮੇਂ ਫਲਿੱਪਕਾਰਟ 'ਤੇ 20,999 ਰੁਪਏ ਵਿਚ ਸੂਚੀਬੱਧ ਹੈ ਭਾਵ ਕਿ ਈ-ਕਾਮਰਸ ਪਲੇਟਫਾਰਮ ਰੇਨੋ 12 ਹੈਂਡਸੈੱਟ 'ਤੇ 12,000 ਰੁਪਏ ਦੀ ਫਲੈਟ ਛੋਟ ਦੇ ਰਿਹਾ ਹੈ। ਇਸ ਤੋਂ ਇਲਾਵਾ, ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ 'ਤੇ 5 ਫੀਸਦੀ ਦਾ ਅਸੀਮਤ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਹੋਰ ਬੱਚਤ ਕਰਨ ਲਈ, ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਨੂੰ ਟ੍ਰੇਡ-ਇਨ ਕਰ ਸਕਦੇ ਹੋ।
Features ਤੇ Specifications
Oppo Reno 12 5G ਵਿਚ 6.7-ਇੰਚ FHD+ AMOLED ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਅਤੇ 1,200 nits ਦੀ ਪੀਕ ਬ੍ਰਾਈਟਨੈੱਸ ਦੀ ਪੇਸ਼ਕਸ਼ ਕਰਦਾ ਹੈ। ਇਹ ਡਿਸਪਲੇਅ ਗੋਰਿਲਾ ਗਲਾਸ ਵਿਕਟਸ 7i ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। Reno 12 MediaTek Dimensity 7300-Energy ਪ੍ਰੋਸੈਸਰ ਨਾਲ ਲੈਸ ਹੈ। ਡਿਵਾਈਸ ਵਿਚ 5000mAh ਬੈਟਰੀ ਹੈ, ਜੋ 80W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿਚ ਇਕ ਟ੍ਰਿਪਲ-ਰੀਅਰ ਕੈਮਰਾ ਸੈੱਟਅੱਪ ਹੈ, ਜਿਸ ਵਿਚ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ (OIS) ਦੇ ਨਾਲ 50MP ਪ੍ਰਾਇਮਰੀ ਸੈਂਸਰ, 8MP ਅਲਟਰਾ-ਵਾਈਡ ਸੈਂਸਰ ਅਤੇ 2MP ਮੈਕਰੋ ਲੈਂਸ ਸ਼ਾਮਲ ਹਨ। ਫਰੰਟ 'ਤੇ, ਸੈਲਫੀ ਅਤੇ ਵੀਡੀਓ ਕਾਲਾਂ ਲਈ 32MP ਕੈਮਰਾ ਹੈ। ਇਸ ਤੋਂ ਇਲਾਵਾ, ਇਹ Reno ਫੋਨ AI ਅਧਾਰਤ ਫੇਸ, AI ਰਾਈਟਰ, AI ਰਿਕਾਰਡਿੰਗ ਸਮਰੀ, AI ਇਰੇਜ਼ਰ 2.0 ਅਤੇ AI ਸਟੂਡੀਓ ਵਰਗੀਆਂ ਕਈ AI ਫੀਚਰਜ਼ ਦੀ ਪੇਸ਼ਕਸ਼ ਕਰਦੇ ਹਨ।