Google Pixel 9 ''ਤੇ ਮਿਲ ਰਿਹਾ 12000 ਦਾ Discount! ਜਾਣੋ ਕੀ ਹੈ ਪੂਰੀ ਡੀਲ
Wednesday, Jun 25, 2025 - 03:22 PM (IST)

ਗੈਜੇਟ ਡੈਸਕ - ਜੇਕਰ ਤੁਸੀਂ ਵੀ ਕਿਫਾਇਤੀ ਕੀਮਤ 'ਤੇ ਵਧੀਆ ਸ਼ਾਨਦਾਰ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। Google Pixel 9 ਦੀ ਖਰੀਦ 'ਤੇ ਬਹੁਤ ਹੀ ਜ਼ਬਰਦਸਤ ਆਫਰ ਹੈ ਜੋ ਕਿ ਫਲਿੱਪਕਾਰਟ ਫਲੈਗਸ਼ਿਪ Pixel ਫੋਨ 'ਤੇ ਵੱਡੀ ਛੋਟ ਦੇ ਨਾਲ-ਨਾਲ ਇੱਕ ਵਧੀਆ ਬੈਂਕ ਆਫਰ ਵੀ ਦੇ ਰਿਹਾ ਹੈ। ਦੱਸ ਦਈਏ ਕਿ Pixel 9 ਵਿਚ 6.3-ਇੰਚ ਦਾ Actua OLED ਡਿਸਪਲੇਅ ਹੈ ਤੇ ਇਸ ਦੇ ਪਿਛਲੇ ਪਾਸੇ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਹ ਫੋਨ 4,700mAh ਬੈਟਰੀ ਨਾਲ ਲੈਸ ਹੈ। ਆਓ ਇਸ ਫੋਨ ਦੇ ਫੀਚਰਜ਼ ਅਤੇ ਆਫਰ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀ ਹੈ ਆਫਰ?
ਜ਼ਿਕਰਯੋਗ ਹੈ ਕਿ ਗੂਗਲ ਪਿਕਸਲ 9 ਦਾ 12GB ਰੈਮ ਅਤੇ 256GB ਸਟੋਰੇਜ ਵਰਜ਼ਨ ਫਲਿੱਪਕਾਰਟ 'ਤੇ 74,999 ਰੁਪਏ 'ਚ ਸੂਚੀਬੱਧ ਹੈ। ਜਦੋਂ ਕਿ ਇਸ ਨੂੰ ਅਗਸਤ 2024 'ਚ 79,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਬੈਂਕ ਆਫਰ ਦੀ ਗੱਲ ਕਰੀਏ ਤਾਂ, ਤੁਸੀਂ HDFC ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 7,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ, ਜਿਸ ਤੋਂ ਬਾਅਦ ਪ੍ਰਭਾਵੀ ਕੀਮਤ 67,999 ਰੁਪਏ ਹੋਵੇਗੀ। ਇਸ ਦੇ ਨਾਲ ਹੀ, ਐਕਸਚੇਂਜ ਆਫਰ ਵਿੱਚ ਪੁਰਾਣਾ ਜਾਂ ਮੌਜੂਦਾ ਫੋਨ ਦੇਣ ਨਾਲ 50,150 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਆਫਰ ਦਾ ਵੱਧ ਤੋਂ ਵੱਧ ਲਾਭ ਐਕਸਚੇਂਜ 'ਚ ਦਿੱਤੇ ਗਏ ਫੋਨ ਦੀ ਮੌਜੂਦਾ ਸਥਿਤੀ ਅਤੇ ਮਾਡਲ 'ਤੇ ਨਿਰਭਰ ਕਰਦਾ ਹੈ। ਇਹ ਫੋਨ ਲਾਂਚ ਕੀਮਤ ਨਾਲੋਂ 12,000 ਰੁਪਏ ਤੱਕ ਸਸਤਾ ਉਪਲਬਧ ਹੋ ਸਕਦਾ ਹੈ।
Google Pixel 9 'ਚ 6.3-ਇੰਚ Actua OLED ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 1080 x 2424 ਪਿਕਸਲ, 60Hz-120Hz ਰਿਫਰੈਸ਼ ਰੇਟ, 2,700 nits ਪੀਕ ਬ੍ਰਾਈਟਨੈੱਸ ਅਤੇ Corning Gorilla Glass Victus 2 ਪ੍ਰੋਟੈਕਸ਼ਨ ਹੈ। ਸੁਰੱਖਿਆ ਲਈ ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਇਹ ਫੋਨ Tensor G4 ਪ੍ਰੋਸੈਸਰ ਨਾਲ ਲੈਸ ਹੈ। ਓਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ Android 14 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ, ਇਸ 'ਚ 4,700mAh ਬੈਟਰੀ ਹੈ ਜਿਸ 'ਚ 45W ਵਾਇਰਡ ਫਾਸਟ ਚਾਰਜਿੰਗ ਸਪੋਰਟ ਅਤੇ Qi ਸਰਟੀਫਾਈਡ ਵਾਇਰਲੈੱਸ ਚਾਰਜਿੰਗ ਸਪੋਰਟ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ Pixel 9 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਵਾਈਡ-ਐਂਗਲ ਕੈਮਰਾ ਅਤੇ ਰੀਅਰ 'ਚ 48-ਮੈਗਾਪਿਕਸਲ ਦਾ ਅਲਟਰਾ ਵਾਈਡ-ਐਂਗਲ ਕੈਮਰਾ ਹੈ। ਇਸ ਦੇ ਨਾਲ ਹੀ, ਸੈਲਫੀ ਅਤੇ ਵੀਡੀਓ ਕਾਲਾਂ ਲਈ 10.5-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਮਾਪਾਂ ਦੇ ਮਾਮਲੇ 'ਚ, ਇਸ ਫੋਨ ਦੀ ਲੰਬਾਈ 152.8 mm, ਚੌੜਾਈ 72 mm, ਮੋਟਾਈ 8.5 mm ਅਤੇ ਭਾਰ 198 ਗ੍ਰਾਮ ਹੈ। ਇਹ ਫੋਨ ਧੂੜ ਅਤੇ ਪਾਣੀ ਦੀ ਸੁਰੱਖਿਆ ਲਈ IP68 ਰੇਟਿੰਗ ਨਾਲ ਲੈਸ ਹੈ। ਕਨੈਕਟੀਵਿਟੀ ਵਿਕਲਪਾਂ 'ਚ Wi-Fi 6, ਬਲੂਟੁੱਥ 5.3, NFC, GPS, ਡਿਊਲ ਬੈਂਡ GNSS ਅਤੇ USB ਟਾਈਪ C ਪੋਰਟ ਸ਼ਾਮਲ ਹਨ।