600 GB ਡਾਟਾ ਤੇ ਅਨਲਿਮਿਟੇਡ ਕਾਲਿੰਗ ! BSNL ਦੇ ਇਸ ਪਲਾਨ ਨੇ ਕਰਾ''ਤੀ ਬੱਲੇ-ਬੱਲੇ
Saturday, Jun 21, 2025 - 01:46 PM (IST)

ਗੈਜੇਟ ਡੈਸਕ - ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਜਦੋਂ ਤੋਂ ਆਪਣੇ ਰੀਚਾਰਜ ਪਲਾਨ ਮਹਿੰਗੇ ਕੀਤੇ ਹਨ, ਉਦੋਂ ਤੋਂ ਯੂਜ਼ਰਸ ਲਗਾਤਾਰ BSNL ਵੱਲ ਵਧ ਆਕਰਸ਼ਿਤ ਹੋ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਹ ਅਜਿਹੀ ਇਕਲੌਤੀ ਕੰਪਨੀ ਹੈ ਜੋ ਘੱਟ ਕੀਮਤ 'ਤੇ ਵਧੇਰੇ ਲਾਭ ਆਫਰ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ ਆਪਣੀ ਅਗਲੀ ਪੀੜ੍ਹੀ ਦੀ ਬਰਾਡਬੈਂਡ ਸੇਵਾ Q-5G ਨੂੰ ਵੀ ਸੌਫਟ ਲਾਂਚ ਕੀਤਾ ਹੈ, ਜਿਸ ਦਾ ਨਾਂ The Quantum Leap ਰੱਖਿਆ ਹੈ ਜੋ ਕਿ 5G 'ਤੇ ਅਧਾਰਤ ਇਕ ਫਿਕਸਡ ਵਾਇਰਲੈੱਸ ਐਕਸੈਸ ਸੇਵਾ ਹੈ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਇਸ ਨੂੰ ਬਿਨਾਂ ਸਿਮ ਅਤੇ ਤਾਰਾਂ ਦੀ ਪ੍ਰੇਸ਼ਾਨੀ ਦੇ ਵਰਤ ਸਕਦੇ ਹੋ ਭਾਵ ਕਿ ਨਾ ਤਾਂ ਤੁਹਾਨੂੰ ਸਿਮ ਕਾਰਡ ਦੀ ਜ਼ਰੂਰਤ ਪਵੇਗੀ ਅਤੇ ਨਾ ਹੀ ਘਰ ਵਿਚ ਤਾਰਾਂ ਦੀ ਪ੍ਰੇਸ਼ਾਨੀ ਪਰ ਇਸ ਦੌਰਾਨ ਕੀ ਤੁਸੀਂ ਜਾਣਦੇ ਹੋ ਕਿ ਕੰਪਨੀ ਪ੍ਰੀਪੇਡ ਯੂਜ਼ਰਸ ਨੂੰ ਇਕ ਪਲਾਨ ਵੀ ਆਫਰ ਕਰ ਰਹੀ ਹੈ ਜਿਸ 'ਚ 365 ਦਿਨਾਂ ਦੀ ਵੈਲੀਡਿਟੀ ਤੇ 600 GB ਡੇਟਾ ਦਿੱਤਾ ਜਾ ਰਿਹਾ ਹੈ।
ਕਿਹੜਾ ਹੈ ਪਲਾਨ
BSNL ਦੇ ਇਸ ਸ਼ਾਨਦਾਰ ਪਲਾਨ ਦੀ ਕੀਮਤ 1999 ਰੁਪਏ ਹੈ। ਇਸ ਪਲਾਨ 'ਚ, ਕੰਪਨੀ ਇਕ ਸਾਲ ਦੀ ਵੈਲੀਡਿਟੀ 'ਚ 600GB ਡੇਟਾ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਨੂੰ ਤੁਸੀਂ ਇਕੋ ਸਮੇਂ ਵਰਤ ਸਕਦੇ ਹੋ। ਹਾਲਾਂਕਿ, ਡੇਟਾ ਖਤਮ ਹੋਣ ਤੋਂ ਬਾਅਦ, ਤੁਹਾਡੀ ਇੰਟਰਨੈਟ ਸਪੀਡ 40kbps ਤੱਕ ਘੱਟ ਜਾਵੇਗੀ। ਇੰਟਰਨੈਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ ਪਰ ਸਪੀਡ ਹੌਲੀ ਹੋ ਜਾਵੇਗੀ। ਤੁਹਾਨੂੰ ਪਲਾਨ 'ਚ ਅਸੀਮਤ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਤੁਸੀਂ ਸਾਲ ਭਰ ਜਿੰਨੀ ਮਰਜ਼ੀ ਗੱਲ ਕਰ ਸਕਦੇ ਹੋ।
ਮਿਲਣਗੇ ਇਹ ਫਾਇਦੇ
ਇਸ ਪਲਾਨ 'ਚ, ਤੁਹਾਨੂੰ 100 SMS ਮੁਫ਼ਤ ਮਿਲਦੇ ਹਨ। ਇਸ BSNL ਪਲਾਨ 'ਚ ਕੁਝ ਵਾਧੂ ਫਾਇਦੇ ਵੀ ਉਪਲਬਧ ਹਨ ਜਿਵੇਂ ਕਿ ਤੁਸੀਂ ਮੁਫ਼ਤ ਕਾਲਰ ਟਿਊਨ ਦੀ ਵਰਤੋਂ ਕਰ ਸਕਦੇ ਹੋ ਅਤੇ Zing ਐਪ ਦੀ ਵਰਤੋਂ ਕਰ ਸਕਦੇ ਹੋ। ਕੁੱਲ ਮਿਲਾ ਕੇ, ਇਹ ਪਲਾਨ ਇੰਨੀ ਘੱਟ ਕੀਮਤ 'ਤੇ ਲੰਬੀ ਵੈਧਤਾ ਦੇ ਨਾਲ ਕਾਫ਼ੀ ਸ਼ਾਨਦਾਰ ਦਿਖਾਈ ਦਿੰਦਾ ਹੈ। ਇਸ ਪਲਾਨ ਦੇ ਨਾਲ, ਤੁਹਾਨੂੰ ਇਕ ਸਾਲ ਲਈ ਰੀਚਾਰਜ ਤੋਂ ਛੁਟਕਾਰਾ ਮਿਲਦਾ ਹੈ।