50MP ਕੈਮਰੇ ਨਾਲ ਜਲਦ ਲਾਂਚ ਹੋਣ ਜਾ ਰਿਹਾ ਇਹ ਧਾਕੜ Phone!
Sunday, Jun 15, 2025 - 06:18 PM (IST)

ਗੈਜੇਟ ਡੈਸਕ - ਭਾਰਤ 'ਚ ਜਲਦੀ ਹੀ ਵੀਵੋ ਸਮਾਰਟਫੋਨ ਕੰਪਨੀ ਆਪਣਾ ਨਵਾਂ ਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਆਪਣੀ ਵੀਵੋ ਵਾਈ400 ਸੀਰੀਜ਼ ਵਿਚ ਵੀਵੋ ਵਾਈ400 ਪ੍ਰੋ ਲਾਂਚ ਕਰਨ ਜਾ ਰਹੀ ਹੈ ਜੋ ਕਿ 20 ਜੂਨ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ ਵੀਵੋ ਵਾਈ300 ਦਾ ਉੱਤਰਾਧਿਕਾਰੀ ਹੋਵੇਗਾ। ਕੰਪਨੀ ਨੇ ਇਸ ਫੋਨ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਆਓ ਇਸ ਫੋਨ ਦੇ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਫੀਚਰਜ਼
ਇਸ ਸਮਾਰਟਫੋਨ 'ਚ 6.77-ਇੰਚ FHD+ AMOLED ਡਿਸਪਲੇਅ ਹੋਵੇਗੀ, ਜੋ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਵੇਗੀ ਅਤੇ ਸਕ੍ਰੀਨ ਦੀ ਪੀਕ ਬ੍ਰਾਈਟਨੈੱਸ 4500 Nits ਹੋ ਸਕਦੀ ਹੈ। ਇਸ ਸਮਾਰਟਫੋਨ ਨੂੰ MediaTek Dimensity 7300 ਪ੍ਰੋਸੈਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੌਰਾਨ ਫੋਨ ਵਿਚ 8GB RAM ਅਤੇ 128GB ਸਟੋਰੇਜ / 256GB ਸਟੋਰੇਜ ਦਾ ਵਿਕਲਪ ਹੋਵੇਗਾ।
ਇਸ ਦੌਰਾਨ ਇਸ ਫੋਨ ਵਿਚ 8GB ਵਰਚੁਅਲ ਰੈਮ ਦਾ ਵਿਕਲਪ ਹੋਵੇਗਾ, ਜੋ ਬਿਹਤਰ ਪ੍ਰਦਰਸ਼ਨ ਵਿਚ ਮਦਦ ਕਰੇਗਾ ਤੇ ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ਵਿਚ 50MP Sony IMX882 ਲੈਂਸ ਵਾਲਾ ਪ੍ਰਾਇਮਰੀ ਕੈਮਰਾ ਹੋਵੇਗਾ। ਫੋਨ ਵਿਚ 2MP ਸੈਕੰਡਰੀ ਕੈਮਰਾ ਹੋਵੇਗਾ। ਹੈਂਡਸੈੱਟ Aura Light ਦੇ ਨਾਲ ਆਵੇਗਾ। ਇਸ ਦੇ ਨਾਲ ਹੀ, ਕੰਪਨੀ ਫਰੰਟ ਵਿਚ 32MP ਸੈਲਫੀ ਕੈਮਰਾ ਦੇ ਸਕਦੀ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ, 5500mAh ਬੈਟਰੀ ਅਤੇ 90W ਫਾਸਟ ਚਾਰਜਿੰਗ ਹੋਵੇਗੀ।
ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ vivo.com ਦੇ ਨਾਲ-ਨਾਲ Flipkart ਅਤੇ Amazon.in 'ਤੇ ਵੀ ਉਪਲਬਧ ਹੋਵੇਗਾ। ਹਾਲਾਂਕਿ, ਇਸਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ 20 ਹਜ਼ਾਰ ਰੁਪਏ ਦੇ ਬਜਟ ਵਿਚ ਲਾਂਚ ਕਰ ਸਕਦੀ ਹੈ। ਕੀਮਤ ਬਾਰੇ ਅਧਿਕਾਰਤ ਜਾਣਕਾਰੀ 20 ਜੂਨ ਨੂੰ ਉਪਲਬਧ ਹੋਵੇਗੀ।