50MP ਕੈਮਰਾ ਤੇ ਸ਼ਾਨਦਾਰ AI ਫੀਚਰਜ਼ ! ਧਾਕੜ 5G Smartphone ਇਸ ਦਿਨ ਹੋਵੇਗਾ ਲਾਂਚ, ਜਾਣੋ ਕੀ ਹੈ ਕੀਮਤ

Thursday, Jun 19, 2025 - 01:02 PM (IST)

50MP ਕੈਮਰਾ ਤੇ ਸ਼ਾਨਦਾਰ AI ਫੀਚਰਜ਼ ! ਧਾਕੜ 5G Smartphone ਇਸ ਦਿਨ ਹੋਵੇਗਾ ਲਾਂਚ, ਜਾਣੋ ਕੀ ਹੈ ਕੀਮਤ

ਗੈਜੇਟ ਡੈਸਕ - ਕੰਪਨੀ ਨੇ ਆਖਰਕਾਰ Samsung Galaxy M36 5G ਦੀ ਲਾਂਚ ਮਿਤੀ ਦਾ ਖੁਲਾਸਾ ਕਰ ਹੀ ਦਿੱਤਾ। ਦੱਸ ਦਈਏ ਕਿ ਸੈਮਸੰਗ ਕਾਫ਼ੀ ਸਮੇਂ ਤੋਂ ਆਪਣੇ ਆਉਣ ਵਾਲੇ ਬਜਟ ਸਮਾਰਟਫੋਨ ਦੇ ਲਾਂਚ ਦਾ ਟੀਜ਼ ਕਰ ਰਿਹਾ ਹੈ ਅਤੇ ਇਸ ਫੋਨ ਨੂੰ ਭਾਰਤੀ ਬਾਜ਼ਾਰ 27 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਕੰਪਨੀ Amazon India ਦੀ ਵੈੱਬਸਾਈਟ 'ਤੇ Samsung Galaxy M36 5G ਸਮਾਰਟਫੋਨ ਦਾ ਟੀਜ਼ ਕਰ ਰਹੀ ਹੈ। ਇਸ ਫੋਨ ਨੂੰ 20,000 ਰੁਪਏ ਦੀ ਰੇਂਜ ਵਿਚ ਲਾਂਚ ਕੀਤਾ ਜਾ ਸਕਦਾ ਹੈ, ਜਿਸ ਵਿਚ Exynos 1380 ਚਿੱਪਸੈੱਟ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੋਣ ਦੀ ਆਸ ਹੈ।

ਕੀ ਹੈ ਖਾਸ?
 ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਵਿਚ ਐਕਸੀਨੋਸ 1380 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ ਜਿਸ ਦੇ ਟੀਜ਼ਰ ਪੋਸਟਰ ਵਿਚ ਕੰਪਨੀ ਇਸ ਨੂੰ ਮੌਨਸਟਰ ਏਆਈਕੋਨ ਕਹਿ ਰਹੀ ਹੈ ਭਾਵ ਕਿ ਇਸ ਫੋਨ ਵਿਚ ਕਈ ਏਆਈ ਫੀਚਰ ਸ਼ਾਮਲ ਕੀਤੇ ਜਾ ਸਕਦੇ ਹਨ। ਹਾਲਾਂਕਿ ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ ਏਆਈ ਫੀਚਰ ਦੇ ਨਾਲ-ਨਾਲ ਗੂਗਲ ਜੇਮਿਨੀ 'ਤੇ ਅਧਾਰਤ ਏਆਈ ਫੀਚਰ ਦਿਖਾਈ ਦੇਣਗੇ।

ਇਸ ਸੈਮਸੰਗ ਫੋਨ ਨੂੰ ਗੀਕਬੈਂਚ ਲਿਸਟਿੰਗ ਵੈੱਬਸਾਈਟ 'ਤੇ ਮਾਡਲ ਨੰਬਰ SM-355B ਨਾਲ ਲਿਸਟ ਕੀਤਾ ਗਿਆ ਹੈ। ਇਸ ਦੇ ਅਨੁਸਾਰ, ਇਹ ਫੋਨ 6GB RAM ਅਤੇ Android 15 'ਤੇ ਆਧਾਰਿਤ OneUI 'ਤੇ ਚੱਲੇਗਾ। ਇਸ ਸੈਮਸੰਗ ਫੋਨ ਵਿਚ 6.7-ਇੰਚ ਡਿਸਪਲੇਅ ਹੋਵੇਗਾ, ਜਿਸਦਾ ਰਿਫਰੈਸ਼ ਰੇਟ 120Hz ਹੈ।

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਫੋਨ ਵਿਚ 50MP ਪ੍ਰਾਇਮਰੀ ਕੈਮਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਦਾ ਫਰੰਟ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਸੈਮਸੰਗ ਫੋਨ ਵਿਚ 5000mAh ਬੈਟਰੀ ਅਤੇ 45W ਫਾਸਟ ਚਾਰਜਿੰਗ ਲਈ ਸਪੋਰਟ ਹੋਣ ਦੀ ਉਮੀਦ ਹੈ। ਹਾਲਾਂਕਿ, ਕੰਪਨੀ ਨੇ Samsung Galaxy M35 ਵਿੱਚ 6000mAh ਬੈਟਰੀ ਦਿੱਤੀ ਸੀ।
 


author

Sunaina

Content Editor

Related News