WhatsApp Users ਦੀਆਂ ਮੌਜਾਂ! ਆ ਰਿਹਾ ਇਹ ਧਾਕੜ Features

Thursday, Jun 19, 2025 - 01:31 PM (IST)

WhatsApp Users ਦੀਆਂ ਮੌਜਾਂ! ਆ ਰਿਹਾ ਇਹ ਧਾਕੜ Features

ਗੈਜੇਟ ਡੈਸਕ - WhatsApp ਜਲਦੀ ਹੀ ਆਪਣਾ ਇਕ ਨਵਾਂ ਫੀਚਰਜ਼ ਲਾਂਚ ਕਰਨ ਜਾ ਰਿਹਾ ਹੈ ਜੋ ਕਿ Reise Hand ਹੈ ਜਿਸ ਦਾ ਸਬੰਧ WhatsApp ਦੇ ਵਾਇਸ ਅਤੇ ਵੀਡੀਓ ਕਾਲਾਂ ਲਈ ਹੋਵੇਗਾ। ਤੁਹਾਨੂੰ ਇਹ ਦੱਸ ਦਈਏ ਕਿ ਇਹ ਫੀਚਰ ਯੂਜ਼ਰਸ ਦੇ ਵਾਇਸ ਅਤੇ ਵੀਡੀਓ ਕਾਲਾਂ ਦੌਰਾਨ ਗੱਲਬਾਤ ਨੂੰ ਹੋਰ ਸੰਗਠਿਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦ ਕਰਦਾ ਹੈ। ਹਾਲਾਂਕਿ WABetaInfo ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਅਨੁਸਾਰ, ਇਹ ਫੀਚਰ ਵਰਤਮਾਨ ਵਿਚ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਯੂਜ਼ਰਸ ਤੱਕ ਪਹੁੰਚੇਗਾ। ਆਓ ਇਸ ਫੀਚਰ ਬਾਰੇ ਵਿਸਥਾਰ ਨਾਲ ਗੱਲਬਾਤ ਸਾਂਝੀ ਕਰਦੇ ਹਾਂ। 

ਇਸ ਫੀਚਰ 'ਚ ਕੀ ਹੈ ਖਾਸ
WhatsApp ਕਾਲਾਂ ਦੌਰਾਨ ਇਹ ਫੀਚਰ ਇਕ ਨਵਾਂ ਟੂਲ ਹੈ ਜੋ ਯੂਜ਼ਰਸ ਨੂੰ ਬੋਲਣ ਦੀ ਇੱਛਾ ਨੂੰ ਦਰਸਾਉਣ ਲਈ ਹੱਥ ਚੁੱਕਣ ਦਾ ਚਿੰਨ੍ਹ (ਹੱਥ ਇਮੋਜੀ) ਦਿਖਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਕਾਲ ਦੌਰਾਨ, ਜਦੋਂ ਕੋਈ ਯੂਜ਼ਰ ਇਸ ਫੀਚਰ ਨੂੰ ਕਿਰਿਆਸ਼ੀਲ ਕਰਦਾ ਹੈ, ਤਾਂ ਸਕ੍ਰੀਨ 'ਤੇ ਇਕ ਹੱਥ ਇਮੋਜੀ ਦਿਖਾਈ ਦੇਵੇਗਾ ਤਾਂ ਜੋ ਉਨ੍ਹਾਂ ਲਈ ਰੁਕਾਵਟ ਪੈਣੀ ਸੌਖੀ ਹੋ ਜਾਵੇ। ਇਹ ਖਾਸ ਤੌਰ 'ਤੇ ਸਮੂਹ ਕਾਲਾਂ ਵਿਚ ਲਾਭਦਾਇਕ ਹੈ ਜਿੱਥੇ ਇੱਕੋ ਸਮੇਂ ਕਈ ਲੋਕ ਜੁੜੇ ਹੁੰਦੇ ਹਨ। ਇਹ ਗੱਲਬਾਤ ਨੂੰ ਸੰਗਠਿਤ ਰੱਖਣ ਵਿਚ ਮਦਦ ਕਰਦਾ ਹੈ ਅਤੇ ਕੋਈ ਵੀ ਯੂਜ਼ਰ  ਬਿਨਾਂ ਰੁਕਾਵਟ ਦੇ ਆਪਣੀ ਵਾਰੀ ਦੀ ਉਡੀਕ ਕਰ ਸਕਦਾ ਹੈ।

ਕੀ ਹਨ ਫਾਇਦੇ?
ਇਹ ਨਵਾਂ ਫੀਚਰ ਕਈ ਤਰੀਕਿਆਂ ਨਾਲ ਲਾਭਦਾਇਕ ਹੈ। ਪਹਿਲਾ, ਇਹ ਸਮੂਹ ਮੀਟਿੰਗਾਂ ਜਾਂ ਵਰਚੁਅਲ ਕਲਾਸਰੂਮਾਂ ਲਈ ਇਕ ਵਧੀਆ ਸਾਧਨ ਹੈ ਜਿੱਥੇ ਸਾਰੇ ਭਾਗੀਦਾਰ ਇਕ-ਦੂਜੇ ਨੂੰ ਰੋਕੇ ਬਿਨਾਂ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਨ ਅਤੇ ਦੂਜਾ, ਇਹ ਫੀਚਰ ਕਾਲਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ, ਖਾਸ ਕਰਕੇ ਜਦੋਂ ਕਈ ਲੋਕ ਇਕੋ ਸਮੇਂ ਜੁੜੇ ਹੁੰਦੇ ਹਨ। WhatsApp ਬੀਟਾ 2.25.19.7 ਅਪਡੇਟ ਦੇ ਹਿੱਸੇ ਵਜੋਂ, ਰਾਈਜ਼ ਹੈਂਡ ਫੀਚਰ ਵਰਤਮਾਨ ਵਿਚ ਗੂਗਲ ਪਲੇ ਬੀਟਾ ਪ੍ਰੋਗਰਾਮ ਦੇ ਕੁਝ ਯੂਜ਼ਰ ਲਈ ਰੋਲ ਆਊਟ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਫੀਚਰ ਵਾਈਸ ਅਤੇ ਵੀਡੀਓ ਕਾਲਾਂ ਦੋਵਾਂ ਲਈ ਕੰਮ ਕਰਦੀ ਹੈ।

ਇਸ ਤੋਂ ਇਲਾਵਾ, ਯੂਜ਼ਰਸ ਨੂੰ ਸਕ੍ਰੀਨ ਸ਼ੇਅਰਿੰਗ ਅਤੇ ਸੁਨੇਹੇ ਭੇਜਣ ਵਰਗੇ ਹੋਰ ਵਿਕਲਪ ਵੀ ਮਿਲਦੇ ਹਨ, ਜੋ ਕਾਲ ਨੂੰ ਵਧੇਰੇ ਇੰਟਰਐਕਟਿਵ ਬਣਾਉਂਦੇ ਹਨ। ਇਹ ਫੀਚਰ ਵਰਤਮਾਨ ਵਿਚ ਸਿਰਫ ਬੀਟਾ ਟੈਸਟਰਾਂ ਲਈ ਉਪਲਬਧ ਹੈ ਪਰ WhatsApp ਆਉਣ ਵਾਲੇ ਹਫ਼ਤਿਆਂ ਵਿਚ ਇਸ ਨੂੰ ਹੋਰ ਯੂਜ਼ਰਸ ਤੱਕ ਫੈਲਾਉਣ ਦੀ ਯੋਜਨਾ ਬਣਾ ਰਿਹਾ ਹੈ। ਜੇਕਰ ਤੁਸੀਂ ਇਸ ਫੀਚਰ ਦਾ ਲਾਭ ਉਠਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ WhatsApp ਬੀਟਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਤੇ ਆਪਣੀ ਐਪ ਨੂੰ ਲੇਟੈਸਟ ਵਰਜਨ (2.25.19.7) ਵਿਚ ਅਪਡੇਟ ਕਰਨ ਦੀ ਜ਼ਰੂਰਤ ਹੈ। ਇਸ ਅਪਡੇਟ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
 


author

Sunaina

Content Editor

Related News