ਲਾਂਚ ਤੋਂ ਪਹਿਲਾਂ ਲੀਕ ਹੋਏ ਇਸ ਧਾਕੜ Phone ਦੇ Features!
Saturday, Jun 21, 2025 - 12:44 PM (IST)

ਗੈਜੇਟ ਡੈਸਕ - ਕੁਝ ਮਹੀਨੇ ਪਹਿਲਾਂ ਹੀ ਸੈਮਸੰਗ ਨੇ ਭਾਰਤ 'ਚ ਆਪਣੀ Samsung Galaxy S25 ਸੀਰੀਜ਼ ਲਾਂਚ ਕੀਤੀ ਸੀ ਅਤੇ ਕੰਪਨੀ ਨੇ ਇਸ ਸੀਰੀਜ਼ 'ਚ Samsung Galaxy S25, Galaxy S25+ ਅਤੇ Galaxy S25 Ultra ਨੂੰ ਸ਼ਾਮਲ ਕੀਤਾ ਸੀ ਪਰ ਹੁਣ ਇਹ ਕੰਪਨੀ ਇਸ ਸੀਰੀਜ਼ ਵਿਚ ਇਕ ਨਵਾਂ ਸਮਾਰਟਫੋਨ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ Samsung Galaxy S25 FE ਹੋਵੇਗਾ, ਜਿਸ ਦੀ ਜਾਣਕਾਰੀ ਲੀਕ ਹੋ ਚੁੱਕੀ ਹੈ। ਤੁਹਾਨੂੰ ਇਹ ਦੱਸ ਦੱਈਏ ਕਿ ਜੇ ਤੁਸੀਂ ਘੱਟ ਕੀਮਤ 'ਤੇ ਫਲੈਗਸ਼ਿਪ ਸਮਾਰਟਫੋਨ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇਕ ਵਧੀਆ ਵਿਕਲਪ ਹੋ ਸਕਦਾ ਹੈ।
ਹਾਲਾਂਕਿ ਇਸ ਸਮਾਰਟਫੋਨ ਬਾਰੇ ਕੁਝ ਸਮੇਂ ਤੋਂ ਨਵੇਂ ਲੀਕ ਆ ਰਹੇ ਹਨ ਤੇ ਇਸ ਦੌਰਾਨ ਹੁਣ ਇਹ ਤਾਜ਼ਾ ਅਪਡੇਟ 'ਚ ਵੀ ਸਪੱਸ਼ਟ ਹੋ ਗਿਆ ਹੈ ਕਿ ਇਸ ਸਮਾਰਟਫੋਨ ਦੇ ਫੀਚਰਜ਼, ਫੋਟੋਆਂ ਅਤੇ ਸੰਭਾਵਿਤ ਕੀਮਤ ਦਾ ਵੀ ਖੁਲਾਸਾ ਹੋਇਆ ਹੈ। ਆਓ ਅਸੀਂ ਤੁਹਾਨੂੰ ਇਸ ਆਉਣ ਵਾਲੇ ਸਮਾਰਟਫੋਨ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ @OnLeaks ਨੇ ਸੋਸ਼ਲ ਮੀਡੀਆ 'ਤੇ Samsung Galaxy S25 FE ਦੀ ਫੋਟੋ ਸਾਂਝੀ ਕੀਤੀ ਹੈ। ਸਾਹਮਣੇ ਆਈ ਫੋਟੋ ਦੇ ਅਨੁਸਾਰ, Samsung Galaxy S25 FE ਵਿੱਚ ਪਹਿਲਾਂ ਲਾਂਚ ਕੀਤੇ ਗਏ ਸਮਾਰਟਫੋਨ ਨਾਲੋਂ ਬਹੁਤ ਘੱਟ ਬੇਜ਼ਲ ਹੋਣ ਜਾ ਰਹੇ ਹਨ। ਹਾਲਾਂਕਿ, ਕੰਪਨੀ ਨੇ ਇਸ ਆਉਣ ਵਾਲੇ ਸਮਾਰਟਫੋਨ ਦਾ ਡਿਜ਼ਾਈਨ Samsung Galaxy S24 FE ਵਰਗਾ ਹੀ ਰੱਖਿਆ ਹੈ। ਸਮਾਰਟਫੋਨ ਦੇ ਬਟਨ ਅਤੇ ਪੋਰਟ Samsung Galaxy S24 FE ਵਰਗੇ ਹੀ ਹੋਣਗੇ।
ਇਸ ਸਮਾਰਟਫੋਨ 'ਚ ਕੰਪਨੀ MediaTek Dimensity 9400 ਪ੍ਰੋਸੈਸਰ ਦਾ ਸਮਰਥਨ ਕਰ ਸਕਦੀ ਹੈ। ਇਸ ਚਿੱਪਸੈੱਟ ਨਾਲ, ਤੁਹਾਨੂੰ ਰੋਜ਼ਾਨਾ ਰੁਟੀਨ ਜੀਵਨ ਅਤੇ ਮਲਟੀਟਾਸਕਿੰਗ ਵਿਚ ਵਧੀਆ ਪ੍ਰਦਰਸ਼ਨ ਮਿਲਣ ਵਾਲਾ ਹੈ। ਹਾਲਾਂਕਿ, ਕੁਝ ਅਜਿਹੇ ਲੀਕ ਵੀ ਸਾਹਮਣੇ ਆਏ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿਚ Exynos 2400e ਪ੍ਰੋਸੈਸਰ ਮਿਲ ਸਕਦਾ ਹੈ।
ਇਸ ਸਮਾਰਟਫੋਨ ਨੂੰ ਐਂਡਰਾਇਡ 16 ਆਊਟ ਆਫ ਦਿ ਬਾਕਸ ਲਈ ਸਪੋਰਟ ਮਿਲ ਸਕਦਾ ਹੈ, ਜੋ ਕਿ One UI 8 'ਤੇ ਆਧਾਰਿਤ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ ਵਿਚ 512GB ਤੱਕ ਸਟੋਰੇਜ ਮਿਲਣ ਦੀ ਸੰਭਾਵਨਾ ਹੈ। ਕੰਪਨੀ ਇਸ ਵਿਚ ਵਰਚੁਅਲ ਰੈਮ ਦਾ ਵਿਕਲਪ ਵੀ ਦੇ ਸਕਦੀ ਹੈ। ਤੁਹਾਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਣ ਲਈ ਇਸਨੂੰ IP68 ਰੇਟਿੰਗ ਵੀ ਦਿੱਤੀ ਜਾ ਸਕਦੀ ਹੈ।