Huawei Y6 (2019) ਤੋਂ ਉਠਿਆ ਪਰਦਾ, ਜਾਣੋ ਖੂਬੀਆਂ

Monday, Mar 04, 2019 - 12:52 PM (IST)

Huawei Y6 (2019) ਤੋਂ ਉਠਿਆ ਪਰਦਾ, ਜਾਣੋ ਖੂਬੀਆਂ

ਗੈਜੇਟ ਡੈਸਕ– ਹੁਵਾਵੇਈ ਨੇ ਆਪਣੇ ਪੋਰਟਫੋਲੀਓ ’ਚ Huawei Y6 (2019) ਮਿਡ-ਰੇਂਜ ਸਮਾਰਟਫੋਨ ਨੂੰ ਜੋੜਿਆ ਹੈ। ਇਹ ਬੀਤੇ ਸਾਲ ਪੇਸ਼ ਕੀਤੇ ਗਏ Huawei Y6 (2018) ਜਾ ਅਪਗ੍ਰੇਡ ਹੈ। Huawei Y6 (2019) ਨਵੇਂ ਡਿਜ਼ਾਈਨ, ਵਾਟਰਡ੍ਰੋਪ ਨੌਚ ਡਿਸਪਲੇਅ, ਲੇਟੈਸਟ ਐਂਡਰਾਇਡ ਸਾਫਟਵੇਅਰ ਅਤੇ ਬਿਹਤਰ ਇਮੇਜਿੰਗ ਹਾਰਡਵੇਅਰ ਦੇ ਨਾਲ ਆਉਂਦਾ ਹੈ। 

ਕੀਮਤ ਤੇ ਉਪਲੱਬਧਤਾ
Huawei Y6 (2019) ਹੈਂਡਸੈੱਟ ਦੀ ਕੀਮਤ ਦੀ ਜਾਣਕਾਰੀ ਅਜੇ ਨਹੀਂ ਮਿਲੀ। ਇਸ ਨੂੰ ਭਾਰਤ ’ਚ ਉਪਲੱਬਧ ਕਰਵਾਏ ਜਾਣ ਬਾਰੇ ਵੀ ਅਜੇ ਕੁਝ ਨਹੀਂ ਦੱਸਿਆ ਗਿਆ। ਹੈਂਡਸੈੱਟ ਮਿਡਨਾਈਟ ਬਲੈਕ ਅਤੇ ਸੇਫਾਇਰ ਬਲਿਊ ਰੰਗ ’ਚ ਆਏਗਾ। ਦੋਵੇਂ ਹੀ ਵੇਰੀਐਂਟ ਪਾਲੀਸ਼ਡ ਰੀਅਰ ਪੈਨਲ ਨਾਲ ਲੈਸ ਹਨ। ਇਸ ਤੋਂ ਇਲਾਵਾ ਇਕ ਅੰਬਰ ਬ੍ਰਾਊਨ ਵੇਰੀਐਂਟ ਹੈ ਜਿਸ ਵਿਚ ਲੈਦਰ ਰੀਅਰ ਪੈਨਲ ਹੈ। ਫਿਲਹਾਲ, ਇਸ ਸਮਾਰਟਫੋਨ ਨੂੰ ਸਾਰੇ ਫੀਚਰਜ਼ ਦੇ ਨਾਲ ਹੁਵਾਵੇਈ ਦੀ ਅਧਿਕਾਰਤ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ ਪਰ ਕੀਮਤ ਤੇ ਉਪਲੱਬਧਤਾ ਦਾ ਕੋਈ ਜ਼ਿਕਰ ਨਹੀਂ ਹੈ। 

ਜਨਵਰੀ ’ਚ ਲਾਂਚ ਕੀਤਾ ਗਿਆ Huawei Y6 Pro (2019) ਜ਼ਿਆਦਾ ਰੈਮ ਦੇ ਨਾਲ ਆਉਂਦਾ ਹੈ ਪਰ ਇਸ ਵਿਚ ਫਿੰਗਰਪ੍ਰਿੰਟ ਸੈਂਸਰ ਨਹੀਂ ਹੈ ਜੋ Huawei Y6 (2019) ਦਾ ਹਿੱਸਾ ਹੈ। Huawei Y6 Pro (2019) ਨੂੰ ਕਰੀਬ 9,500 ਰੁਪਏ ’ਚ ਲਾਂਚ ਕੀਤਾ ਗਿਆ ਸੀ। ਇਸ ਦੇ ਆਧਾਰ ’ਤੇ Huawei Y6 (2019) ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਸੰਭਵ ਹੈ। 

ਫੀਚਰਜ਼
ਫੋਨ ’ਚ 6.09 ਇੰਜ ਦੀ ਐੱਚ.ਡੀ.+ (720x1560 ਪਿਕਸਲ) ਫੁੱਲਵਿਊ ਡੱਚਡ੍ਰੋਪ ਡਿਸਪਲੇਅ ਪੈਨਲ ਹੈ। ਸਕਰੀਨ ਟੂ ਬਾਡੀ ਰੇਸ਼ੀਓ 87 ਫੀਸਦੀ ਹੈ। ਸਮਾਰਟਫੋਨ ’ਚ ਕਵਾਡ-ਕੋਰ ਮੀਡੀਆਟੈੱਕ ਹੀਲੀਓ ਏ22 ਪ੍ਰੋਸੈਸਰ ਦੇ ਨਾਲ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਆਊਟ ਆਫ ਬਾਕਸ ਐਂਡਰਾਇਡ 9.0 ਪਾਈ ’ਤੇ ਆਧਾਰਿਤ ਈ.ਐੱਮ.ਯੂ.ਆਈ. 9.0 ’ਤੇ ਚੱਲੇਗਾ। 

ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਫਰੰਟ ਪੈਨਲ ’ਤੇ 8 ਮੈਗਾਪਿਕਸਲ ਦਾ ਸੈਂਸਰ ਹੈ ਜੋ ਫੇਸ ਅਨਲਾਕ ਅਤੇ ਸੈਲਫੀ ਟੋਨਿੰਗ ਫਲੈਸ਼ 2.0 ਵਰਗੇ ਫੀਚਰ ਨਾਲ ਲੈਸ ਹੈ। ਇਨਬਿਲਟ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ 3020mAh ਦੀ ਬੈਟਰੀ ਦਿੱਤੀ ਗਈ ਹੈ।


Related News